- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ ‘ਚ ਆਧਾਰ ਕਾਰਡ ਕੈਂਪ ਲਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਹਲਕਾ ਰਾਮਪੁਰਾ ਫੂਲ ਵੱਲੋਂ ਪਿੰਡ ਮਲੂਕਾ ਵਿਖੇ ਆਧਾਰ ਕਾਰਡ ਕੈਂਪ ਲਗਵਾਇਆ ਗਿਆ, ਜਿਸ ਵਿੱਚ ਨਿਉਰ, ਘਣੀਆ ਅਤੇ ਮਲੂਕਾ ਨਿਵਾਸੀਆ ਵੱਲੋਂ ਸ਼ਮੂਲੀਅਤ ਕੀਤੀ ਗਈ। ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਮਲੂਕਾ ਹਲਕਾ ਪ੍ਰਧਾਨ ਸਾਬਕਾ ਸੈਨਿਕ ਵਿੰਗ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪਾਂ ਲਗਾ ਕੇ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ ਉੱਥੇ ਹੀ ਆਮ ਲੋਕਾਂ ਨੂੰ ਦੂਰ ਦੁਰਾਡੇ ਆਪਣੇ ਕੰਮ ਕਰਵਾਉਣ ਲਈ ਕੈਂਪਾਂ ਕਾਰਨ ਨਹੀ ਜਾਣਾ ਪੈਂਦਾ ਹੈ। ਇਸ ਨਾਲ ਲੋਕਾਂ ਨੂੰ ਪ੍ਰੇਸਾਨੀ ਦੇ ਨਾਲ ਟਾਈਮ ਵੀ ਖਰਾਬ ਨਹੀ ਹੁੰਦਾ ਹੈ। ਉਨਾ ਦੱਸਿਆ ਕਿ ਭਾਰਤੀ ਡਾਕ ਵਿਭਾਗ ਇਕ ਛੱਤ ਹੇਠ ਹੀ ਸਭ ਸਹੂਲਤਾ ਪ੍ਰਦਾਨ ਕਰਦਾ ਹੈ। ਜਿਸ ਵਿਚ ਬੱਚਤ ਖਾਤੇ, ਪਾਸਪੋਰਟ ਸੇਵਾ ਸਪੀਡ ਪੋਸਟ, ਸਕੰਨਿਆ ਸਮ੍ਰਿਧੀ ਯੋਜਨਾ ਆਦਿ ਦੀਆ ਸੇਵਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਵਲੋ ਅੱਜ ਦੇ ਕੈਂਪ ਵਿੱਚ ਗੁਰਦੀਪ ਸਿੰਘ ਬਾਂਡੀ ਨੇ ਆਧਾਰ ਕਾਰਡ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ। ਇਸ ਸਮੇਂ ਦਰਸ਼ਨ ਸਿੰਘ ਢਿੱਲੋਂ, ਕੁਲਦੀਪ ਸਿੰਘ ਸਾਬਕਾ ਐੱਮਸੀ, ਗੋਰਾ ਸਿੰਘ, ਮਾਸਟਰ ਬੇਅੰਤ ਸਿੰਘ ਮਲੂਕਾ, ਗੁਰਪ੍ਰੀਤ ਸਿੰਘ, ਫੌਜੀ ਕੇਸਰ ਸਿੰਘ, ਫੌਜੀ ਸਵਰਨ ਸਿੰਘ, ਫੌਜੀ ਦੇਵ ਸਿੰਘ ਨਿਊਰ, ਬਿੰਦਰ ਸਿੰਘ ਨੇ ਕਰਮਚਾਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸਭ ਤੋ ਵੱਧ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਹਨ ਜੋ ਪਿੰਡ ਪਿੰਡ ਜਾ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿਚ ਨਵ ਜੰਮੇ ਬੱਚਿਆਂ ਦੇ 5 ਅਤੇ ਅਪਡੇਟ 40 ਆਧਾਰ ਕਾਰਡ ਬਣਾਏ ਗਏ।