ਕੋਟ ਫੱਤਾ ਪੀਰਖਾਨਾ ਵਿਖੇ ਸ਼ੁੱਭ ਦੀਵਾਨ ਤੇ ਭੰਡਾਰਾ ਕਰਵਾਇਆ ਕੋਟ ਫੱਤਾ ਪੀਰਖਾਨਾ ਵਿਖੇ ਸ਼ੁੱਭ ਦੀਵਾਨ ਤੇ ਭੰਡਾਰਾ ਕਰਵਾਇਆ
Publish Date: Tue, 29 Sep 2026 05:14 PM (IST)
Updated Date: Tue, 29 Sep 2026 05:15 PM (IST)
ਦਵਿੰਦਰਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ ਸਥਾਨਕ ਕੋਟ ਫੱਤਾ ਮੰਡੀ ਸਥਿਤ ਪੀਰਖਾਨਾ ਕਮੇਟੀ ਵੱਲੋਂ ਪੀਰ ਲੱਖਦਾਤਾ ਸਾਹਿਬ ਜੀ ਅਤੇ ਮੀਰਾਂ ਸਾਹਿਬ ਜੀ ਮਲੇਰਕੋਟਲੇ ਵਾਲਿਆਂ ਦੀ ਯਾਦ ਵਿੱਚ ਸ਼ੁੱਭ ਦੀਵਾਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਦਿਆਂ ਪੀਰਾਂ ਦੇ ਦਰ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪ੍ਰਚਾਰਕਾਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ ਗਿਆ। ਬਾਬਾ ਬੂਟਾ ਸੇਖ ਅਤੇ ਬਾਬਾ ਚਿਰਾਗਦੀਨ ਭੁੱਚੋ ਮੰਡੀ ਵਾਲਿਆਂ ਵੱਲੋਂ ਸੰਗਤ ਦੀਆਂ ਚੌਂਕੀਆਂ ਮਨਜ਼ੂਰ ਕਰਵਾਈਆਂ ਗਈਆਂ। ਉਨ੍ਹਾਂ ਸੰਗਤ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਅਤੇ ਗੋਵੰਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟ ਫੱਤਾ ਨੇ ਵੀ ਸ਼ਿਰਕਤ ਕਰਕੇ ਪੀਰਾਂ ਦੇ ਦਰ ’ਤੇ ਮੱਥਾ ਟੇਕਿਆ। ਕੋਟ ਫੱਤਾ ਨਗਰ ਕੌਂਸਲ ਦੇ ਸਮੂਹ ਐੱਮ.ਸੀ. ਸਾਹਿਬਾਨ ਅਤੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਸਮਾਗਮ ਵਿੱਚ ਬਾਬਾ ਪ੍ਰੇਮ ਕੁਮਾਰ ਗਰਗ, ਜਗ੍ਹਾ ਰਾਮ ਤੀਰਥ ਵਾਲੇ ਬਾਬਾ ਸਰਵਣ, ਤਲਵੰਡੀ ਸਾਬੋ ਅਤੇ ਬਾਬਾ ਸਾਹਿਲ ਬਠਿੰਡਾ ਸਮੇਤ ਵੱਖ-ਵੱਖ ਥਾਵਾਂ ਤੋਂ ਸੰਗਤਾਂ ਅਤੇ ਸੇਵਾਦਾਰ ਪਹੁੰਚੇ। ਸੰਗਤ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ। ਅੰਤ ਵਿੱਚ ਪੀਰਖਾਨਾ ਕਮੇਟੀ ਦੇ ਪ੍ਰਧਾਨ ਸੋਮਨਾਥ ਸਿੰਗਲਾ, ਅਸ਼ੋਕ ਕੁਮਾਰ ਗਰਗ, ਹਰਵਿੰਦਰ ਕੁਮਾਰ ਸਿੰਗਲਾ ਅਤੇ ਹੋਰ ਮੈਂਬਰਾਂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।