ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਮੇਨ ਚੌਕ ‘ਚ ਧਰਨਾ ਦਿੱਤਾ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਮੇਨ ਚੌਕ ‘ਚ ਧਰਨਾ ਦਿੱਤਾ
Publish Date: Thu, 15 Oct 2026 04:33 PM (IST)
Updated Date: Thu, 15 Oct 2026 04:36 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਮਾਨਸਾ ਵਿਚ ਪਰਮਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਥਾਨਕ ਸਹਿਰ ਮੁਕੰਮਲ ਬੰਦ ਰਿਹਾ। ਇਸ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਹਿਰ ਦੇ ਮੇਨ ਚੌਕ ਵਿਚ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਇਲਾਕੇ ਭਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੀ ਸ਼•ੁਰੂਆਤ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਚਮਕੌਰ ਸਿੰਘ ਕੋਇਰ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਗ੍ਰਿਫਤਾਰ ਕਰ ਲਿਆ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਗਗਨ ਭਗਤਾ ਨੇ ਚਮਕੌਰ ਸਿੰਘ ਕੋਇਰ ਸਿੰਘ ਵਾਲਾ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਬਰੀ ਗ੍ਰਿਫਤਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਮੌਜੂਦ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ ਸਤਿਕਾਰ ਕਮੇਟੀ ਕੋਠਾਗੁਰੂ ਦੇ ਵਲੰਟੀਅਰਾਂ ਵੱਲੋਂ ਧਰਨਾਕਾਰੀਆਂ ਲੰਗਰ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ, ਗੁਰਵਿੰਦਰ ਸਿੰਘ ਗਿੱਲ ਰੌਂਤਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰਾਮਪੁਰਾ ਫੂਲ, ਕਿਸਾਨ ਆਗੂ ਅਵਤਾਰ ਸਿੰਘ ਤਾਰੀ, ਸੁਖਵਿੰਦਰ ਸਿੰਘ ਗਗਨ ਭਗਤਾ, ਕਿਸਾਨ ਆਗੂ ਕਰਮਜੀਤ ਸਿੰਘ ਭਗਤਾ, ਸੁਖਚੈਨ ਸਿੰਘ ਖਾਲਸਾ, ਡਾ. ਨਿਰਭੈ ਸਿੰਘ ਭਗਤਾ, ਪਰਗਟ ਸਿੰਘ ਭੋਡੀਪੁਰਾ, ਕਾਂਗਰਸ ਦੇ ਆਗੂ ਮਨਜੀਤ ਸਿੰਘ ਬਿੱਟੀ, ਬਲਵਿੰਦਰ ਸਿੰਘ ਰੋਡੇ, ਨਛੱਤਰ ਸਿੰਘ ਸਿੱਧੂ, ਸਰਪੰਚ ਅਜਾਇਬ ਸਿੰਘ ਹਮੀਰਗੜ੍ਹ, ਅਕਾਲੀ ਆਗੂ ਹਰਪਾਲ ਸਿੰਘ ਮਲੂਕਾ, ਸ਼ਵਰਨਜੀਤ ਸਿੰਘ ਸ਼ੰਮੀ, ਕਰਮਜੀਤ ਸਿੰਘ ਜੇਈ, ਅੰਮ੍ਰਿਤਪਾਲ ਸਿੰਘ ਜਲਾਲ, ਗੁਰਪ੍ਰੀਤ ਸਿੰਘ ਹਾਕਮ ਸਿੰਘ ਵਾਲਾ, ਬਸਪਾ ਆਗੂ ਕਰਮ ਸਿੰਘ ਰਾਜਗੜ੍ਹ, ਐਡਵੋਕੇਟ ਹੈਰੀ ਕੇਸਰ ਸਿੰਘ ਵਾਲਾ, ਸੁਖਵਿੰਦਰ ਚੀਦਾ, ਦਿਲਬਾਗ ਸਿੰਘ ਬੁਰਜ ਥਰੋੜ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸੇ ਦੇ ਸੁਦਾਗਰਾਂ ਦਾ ਵੱਧ ਰਿਹਾ ਬੋਲਬਾਲਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਆਪ ਨੇ ਸੱਤਾ ਸੰਭਾਲੀ ਹੈ ਉਸ ਸਮੇਂ ਤੋਂ ਦੇ ਹੀਰਿਆਂ ਵਰਗੇ ਪੰਜਾਬ ਦੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚਿੱਟਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ ਟੋਫੀਆ ਵਾਂਗ ਵਿਚ ਵਿਕ ਰਹੇ ਅਤੇ ਨਸ਼ਿਆਂ ਖਿਲਾਫ ਬੋਲਣ ਵਾਲਿਆ ਦੇ ਸ਼ਰੇਆਮ ਕਤਲ ਹੋ ਰਹੇ ਹਨ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ, ਪਰਵਿੰਦਰ ਸਿੰਘ ਝੋਟਾ ਤੇ ਕਬੱਡੀ ਖਿਡਾਰੀਆਂ ਆਦਿ ਨੌਜਵਾਨਾਂ ਦੇ ਕਤਲ ਆਪ ਸਰਕਾਰ ਦੇ ਮੱਥੇ ’ਤੇ ਕਲੰਕ ਹਨ ਜੋ ਸੂਬਾ ਸਰਕਾਰ ਦੇ ਕੱਫਨ ਵਿਚ ਕਿੱਲ ਸਾਬਿਤ ਹੋਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਭਗਤਾ ਭਾਈ ਨੂੰ ਨਸ਼ਿਆਂ ਦੇ ਸੁਦਾਗਰਾਂ ਖਿਲਾਫ ਸਖਤ ਕਾਰਵਾਈ ਅਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਤਰਸੇਮ ਸਿੰਘ ਮਨੇਜਰ ਐਸਜੀਪੀਸੀ, ਅੰਗਰੇਜ ਸਿੰਘ ਸਿਰੀਏਵਾਲਾ, ਪਰਮਿੰਦਰ ਸਿੰਘ ਜਲਾਲ, ਮਨਕੀਰਤ ਸਿੰਘ ਖਾਲਸਾ, ਹਰਜਿੰਦਰ ਸਿੰਘ ਸਿਰੀਏਵਾਲਾ, ਜਸਕਰਨ ਸਿੰਘ ਮਲੂਕਾ, ਜੀਤ ਸਿੰਘ ਖੂਹ ਵਾਲਾ, ਇੰਦਰਜੀਤ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬੂਟਾ, ਕੇਵਲ ਸਿੰਘ ਗਿੱਲ, ਲੱਕੀ ਜਲਾਲ, ਮੇਲਾ ਕੋਠਾ ਗੁਰੂ, ਗੋਪੀ ਭਗਤਾ ਆਦਿ ਹਾਜ਼ਰ ਸਨ।