ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
Publish Date: Thu, 05 Nov 2026 04:25 PM (IST)
Updated Date: Thu, 05 Nov 2026 04:26 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸ਼ੀਏਸ਼ਨ ਭਗਤਾ ਭਾਈਕਾ ਦੀ ਅਹਿਮ ਮੀਟਿੰਗ ਪੰਚਾਇਤ ਸਮਿਤੀ ਦਫ਼ਤਰ ਭਗਤਾ ਭਾਈ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਮਾਸਟਰ ਨਰਿੰਦਰ ਪਾਲ ਭਗਤਾ ਸਟੇਟ ਵਿੱਤ ਸਕੱਤਰ ਵੱਲੋਂ ਦਿੱਤੇ ਸੁਝਾਅ ਅਨੁਸਾਰ ਨਵੰਬਰ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਸਮੇਤ ਹੋਏ ਸਿੱਖ ਵਿਰੋਧੀ ਦੰਗਿਆਂ ਵਿਚ ਮਾਰੇ ਗਏ ਸ਼ਹੀਦਾਂ ਨੂੰ ਦੋ ਮਿੰਟ ਦੇ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਾਸਟਰ ਨਰਿੰਦਰ ਪਾਲ ਭਗਤਾ, ਗੁਰਜੀਤ ਸਿੰਘ ਭਗਤਾ, ਮਾਸਟਰ ਸੁਲੱਖਣ ਸਿੰਘ, ਭਾਈ ਕੌਰ ਸਿੰਘ ਕੋਠਾ ਗੁਰੂ ਅਤੇ ਮਾਸਟਰ ਆਤਮ ਤੇਜ ਸ਼ਰਮਾ ਪ੍ਰਧਾਨ ਵੱਲੋਂ ਭਖਦੀਆਂ ਮੰਗਾਂ ਤੇ ਵਿਚਾਰ ਚਰਚਾ ਕਰਦੇ ਸਰਕਾਰ ਵੱਲੋਂ ਦਿੱਤੇ 8 ਫੀਸਦੀ ਡੀਏ ਨੂੰ ਡੀ-ਲਿੰਕ ਕਰਨ ਦੀ ਚਾਲ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਕਿਹਾ ਗਿਆ ਕਿ ਦੁਬਾਰਾ ਪੱਤਰ ਜਾਰੀ ਕਰ ਕੇ ਦਿੱਤੇ ਗਏ ਡੀਏ ਦਾ ਫਿਰ ਤੋਂ ਮਹੀਨੇ/ਸਾਲ ਵਾਰ ਵੇਰਵਾ ਸਹੀ ਕੀਤਾ ਜਾਵੇ। ਉਨ੍ਹਾਂ ਨੇ ਡੀਏ ਅਤੇ ਹੋਰ ਮੰਗਾਂ ਸਬੰਧੀ ਚੱਲ ਰਹੇ ਕੋਰਟ ਕੇਸਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਰਹਿੰਦਾ 13 ਫੀਸਦੀ ਡੀਏ ਦੇਣ ਦੇ ਨਾਲ ਨਾਲ ਬਾਕੀ ਮੰਗਾਂ ਮੰਨਣ ਦੀ ਸਰਕਾਰ ਨੂੰ ਸਲਾਹ ਦਿੱਤੀ ਗਈ। ਉਨ੍ਹਾਂ ਕਿਹਾ ਐਸੋਸੀਏਸ਼ਨ ਦੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਵਿਰੁੱਧ ਜ਼ਿਲ੍ਹਾ ਵਾਰ ਲਗਾਏ ਗਏ ਪੱਕੇ ਮੋਰਚੇ ਵਿਚ ਮਿਤੀ 14 ਨਵੰਬਰ ਨੂੰ ਸੈਕਟਰ 34 ਚੰਡੀਗੜ੍ਹ ਵਿਖੇ ਜਾਣ ਲਈ ਹਾਜ਼ਿਰ ਪੈਨਸ਼ਨਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਅੱਗੋਂ ਵੀ ਐਸੋਸ਼ੀਏਸ਼ਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਰਚੇ ਵਿਚ ਹਿੱਸਾ ਲੈਣ ਦਾ ਪ੍ਰਣ ਦੁਹਰਾਇਆ ਗਿਆ। ਇਸ ਸਮੇਂ ਸੇਵਾ ਭਾਵਨਾ ਨੂੰ ਮੁੱਖ ਰਖਦੇ ਹੋਏ ਮਾਸਟਰ ਵੀਰ ਸਿੰਘ ਖੇਮੂਆਣਾ ਉਚੇਚੇ ਇਸ ਇਕੱਤਰਤਾ ਵਿਚ ਸ਼ਾਮਿਲ ਹੋਏ ਜਿਨ੍ਹਾਂ ਵੱਲੋਂ ਸਾਰੇ ਪੈਨਸ਼ਨਰਾਂ ਦੇ ਲਾਈਫ਼ ਸਰਟੀਫਿਕੇਟ ਡਿਜੀਟਾਈਜ਼ ਕਰਕੇ ਸਬਮਿਟ ਕਰਵਾਏ ਗਏ। ਇਸ ਸਮੇਂ ਮਾਸਟਰ ਹਰਮੇਲ ਸਿੰਘ ਆਕਲੀਆ ਜਲਾਲ, ਮਾਸਟਰ ਸੁਰਜੀਤ ਸਿੰਘ, ਮਾਸਟਰ ਦਰਬਾਰਾ ਸਿੰਘ ਮਲੂਕਾ, ਗੁਰਦੀਪ ਸਿੰਘ ਕੇਸਰ ਸਿੰਘ ਵਾਲਾ, ਸੁਰਜੀਤ ਸਿੰਘ ਕੋਠਾ ਗੁਰੂ, ਮਾਸਟਰ ਲਾਭ ਸਿੰਘ ਡੋਡ, ਮਾਸਟਰ ਜ਼ੋਰਾ ਸਿੰਘ ਬੁਰਜ ਥਰੋੜ, ਭਾਈ ਤੇਜਾ ਸਿੰਘ, ਭਾਈ ਦਲੀਪ ਸਿੰਘ ਮਾਂਗਟ, ਬਲਜਿੰਦਰ ਸਿੰਘ, ਮਾਸਟਰ ਮੇਜਰ ਸਿੰਘ ਰੋਮਾਣਾ, ਮਾਸਟਰ ਅਮਰਜੀਤ ਸਿੰਘ ਵਿੱਤ ਸਕੱਤਰ, ਮਾਸਟਰ ਨਛੱਤਰ ਸਿੰਘ, ਮਾਸਟਰ ਰਣਜੋਧ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਸਵਰਨ ਸਿੰਘ, ਸੁਰਜਨ ਸਿੰਘ ਸਿਹਤ ਵਿਭਾਗ, ਦਰਸ਼ਨ ਸਿੰਘ ਪਟਵਾਰੀ ਹਾਜ਼ਰ ਸਨ।