ਭਾਰਤੀ ਵਪਾਰ ਮੰਡਲ ਬਠਿੰਡਾ ਇਕਾਈ ਦੀ ਮੀਟਿੰਗ ਹੋਈ ਭਾਰਤੀ ਵਪਾਰ ਮੰਡਲ ਬਠਿੰਡਾ ਇਕਾਈ ਦੀ ਮੀਟਿੰਗ ਹੋਈ
Publish Date: Mon, 21 Sep 2026 05:22 PM (IST)
Updated Date: Mon, 21 Sep 2026 05:23 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਭਾਰਤੀ ਵਪਾਰ ਮੰਡਲ ਬਠਿੰਡਾ ਇਕਾਈ ਦੀ ਅਹਿਮ ਮੀਟਿੰਗ ਸਥਾਨਕ ਹੋਟਲ ਵੀਆਰਸੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬਠਿੰਡਾ ਇਕਾਈ ਦੇ ਪ੍ਰਧਾਨ ਨਰੇਸ਼ ਗਰਗ ਨੇ ਕੀਤੀ। ਇਸ ਮੌਕੇ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਦੀਪਕ ਨੰਨਚਾਹਲ ਅਤੇ ਪੰਜਾਬ ਇਸਤਰੀ ਵਿੰਗ ਦੀ ਪ੍ਰਧਾਨ ਮਮਤਾ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਵਪਾਰ ਜਗਤ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਨਰੇਸ਼ ਗਰਗ ਨੇ ਕਿਹਾ ਕਿ ਮੰਡਲ ਦਾ ਮੁੱਖ ਉਦੇਸ਼ ਵਪਾਰੀ ਵਰਗ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਬੰਧਤ ਵਿਭਾਗਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦਾ ਅਤੇ ਵਪਾਰੀਆਂ ਦੇ ਹਿੱਤਾਂ ਲਈ ਕੰਮ ਕਰਦਾ ਹੈ। ਜਨਰਲ ਸਕੱਤਰ ਦੀਪਕ ਨੰਨਚਾਹਲ ਨੇ ਦੱਸਿਆ ਕਿ ਦਿੱਲੀ ਵਿਖੇ ਹਰ ਸੋਮਵਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ੂਮ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਬਠਿੰਡਾ ਦੇ ਵਪਾਰੀਆਂ ਨੂੰ ਵੀ ਇਨ੍ਹਾਂ ਮੀਟਿੰਗਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸਤਰੀ ਵਿੰਗ ਦੀ ਪ੍ਰਧਾਨ ਮਮਤਾ ਜੈਨ ਨੇ ਕਿਹਾ ਕਿ ਬਠਿੰਡਾ ਦੀਆਂ ਕਾਰੋਬਾਰੀ ਮਹਿਲਾਵਾਂ ਨੂੰ ਵੀ ਮੰਡਲ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਭਾਰਤ ਭੂਸ਼ਣ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗਾਂ ਵਿੱਚ ਸੱਦ ਕੇ ਵਪਾਰੀਆਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਵਪਾਰੀਆਂ ਲਈ ਨਵੀਂ ਤਕਨੀਕ, ਆਨਲਾਈਨ ਬਿਜ਼ਨਸ ਅਤੇ ਡਿਜੀਟਲ ਪਲੇਟਫਾਰਮਾਂ ਸਬੰਧੀ ਟ੍ਰੇਨਿੰਗ ਕੈਂਪ ਵੀ ਲਗਾਏ ਜਾਣਗੇ। ਮੀਟਿੰਗ ਦੌਰਾਨ ਕਾਰਜਕਾਰਨੀ ਦਾ ਵਿਸਥਾਰ ਕਰਦਿਆਂ ਸੱਤਪਾਲ ਗੁਪਤਾ, ਸ਼ਤੀਸ ਬਾਂਸਲ, ਸੁਖਦੇਵ ਸਿੰਘ ਬਾਹੀਆ ਅਤੇ ਇਕਬਾਲ ਸਿੰਘ ਭਾਟੀਆ ਨੂੰ ਜਨਰਲ ਸਕੱਤਰ ਅਤੇ ਅਸ਼ੋਕ ਸਿੰਗਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਮੋਹਿਤ ਜਿੰਦਲ, ਪ੍ਰਵੀਨ ਕੁਮਾਰ, ਵਰੁਣ ਗੁਪਤਾ, ਆਤਿਸ਼ ਬਾਂਸਲ, ਗੁਲਜ਼ਾਰ ਗੁਪਤਾ, ਅਰੁਣ ਸਿੰਗਲ, ਅਸ਼ੋਕ ਕਾਂਸਲ, ਰਾਜੀਵ ਬਾਂਸਲ, ਸਤੀਸ਼ ਗਰਗ, ਅਰਵਿੰਦ ਗਰਗ, ਭਾਰਤ ਭੂਸ਼ਣ, ਮੋਹਿਤ ਕੁਮਾਰ, ਵਰੁਣ ਬਾਂਸਲ, ਗੁਰਜੀਤ ਸਿੰਘ ਅਤੇ ਹਰਜੀਤ ਸਿੰਘ ਸਮੇਤ ਹੋਰ ਵਪਾਰੀ ਹਾਜ਼ਰ ਸਨ।