ਬਾਬਾ ਰਾਮਦੇਵ ਪੀਰ ਜੀ ਦਾ ਸਾਲਾਨਾ ਵਿਸ਼ਾਲ ਜਾਗਰਣ ਕਰਵਾਇਆ, ਭਜਨ ਗਾਇਕਾਂ ਨੇ ਰਾਤ ਭਰ ਬਾਬਾ ਜੀ ਦਾ ਗੁਣਗਾਨ ਕੀਤਾ ਬਾਬਾ ਰਾਮਦੇਵ ਪੀਰ ਜੀ ਦਾ ਸਾਲਾਨਾ ਵਿਸ਼ਾਲ ਜਾਗਰਣ ਕਰਵਾਇਆ
Publish Date: Mon, 21 Sep 2026 04:47 PM (IST)
Updated Date: Mon, 21 Sep 2026 04:50 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਸਥਾਨਕ ਹਿੰਦੂ ਹਾਈ ਸਕੂਲ ਨੇੜੇ ਸਥਿਤ ਬਾਬਾ ਰਾਮਦੇਵ ਪੀਰ ਮੰਦਰ ਵਿਖੇ ਮੰਦਰ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਬਾਬਾ ਰਾਮਦੇਵ ਪੀਰ ਜੀ ਮਹਾਰਾਜ ਦਾ ਸਾਲਾਨਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਤਿਲਕ ਰਸਮ ਅਦਾ ਕੀਤੀ। ਜਾਗਰਣ ਦੌਰਾਨ ਪੰਡਿਤ ਸੁਰੇਸ਼ ਕੁਮਾਰ ਸ਼ਰਮਾ ਵੱਲੋਂ ਵੱਖ-ਵੱਖ ਪੂਜਨ ਰਸਮਾਂ ਸੰਪੰਨ ਕਰਵਾਈਆਂ ਗਈਆਂ। ਸ੍ਰੀ ਗਣੇਸ਼ ਪੂਜਨ ਦਿਨੇਸ਼ ਕੁਮਾਰ ਬਸੇਟੀਆ ਅਤੇ ਸ੍ਰੀ ਬਾਬਾ ਰਾਮਦੇਵ ਜੀ ਦੀ ਪੂਜਾ ਨਰਿੰਦਰ ਕੁਮਾਰ ਬਸੇਟੀਆ, ਰੋਹਨ ਅਤੇ ਸਾਬਕਾ ਅਧਿਕਾਰੀ ਬੇਅੰਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵਕੀਲ ਸਿਤਾਰਾ, ਸੁਨੀਲ ਰਾਹੀ ਅਤੇ ਰਜਿੰਦਰ ਬਾਂਸਲ ਨੇ ਮਨਮੋਹਕ ਭਜਨਾਂ ਰਾਹੀਂ ਰਾਤ ਭਰ ਬਾਬਾ ਜੀ ਦਾ ਗੁਣਗਾਨ ਕੀਤਾ। ਸਵੇਰ ਦੀ ਆਰਤੀ ਪੈਦਲ ਯਾਤਰੀ ਅਤੇ ਡਾਕ ਯਾਤਰੀ ਸੰਘ ਰਾਮਾਂ ਵੱਲੋਂ ਸੰਪੰਨ ਕੀਤੀ ਗਈ। ਮੰਦਰ ਕਮੇਟੀ ਦੇ ਪ੍ਰਧਾਨ ਕਮਲਕਾਂਤ ਜਲੂਥਰੀਆ, ਮੀਤ ਪ੍ਰਧਾਨ ਵਿਨੋਦ ਕੁਮਾਰ ਧੋਲਪੁਰੀਆ, ਸਕੱਤਰ ਵਿਸ਼ਾਲ ਸੋਂਕਰੀਆ, ਖਜ਼ਾਨਚੀ ਹੇਮੰਤ ਡੇਰਵਾਲ, ਇੰਚਾਰਜ ਸੋਮਨਾਥ ਬਸੇਟੀਆ (ਸੋਮੀ) ਅਤੇ ਸਮੂਹ ਮੈਂਬਰਾਂ ਨੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਦੌਰਾਨ ਡਰਾਅ ਸਿਸਟਮ ਰਾਹੀਂ ਜੇਤੂ ਸ਼ਰਧਾਲੂਆਂ ਨੂੰ ਇਨਾਮ ਵੀ ਵੰਡੇ ਗਏ।।