ਭਾਜਪਾ ਵਰਕਰਾਂ ਦਾ ਵਫਦ ਅੰਗੁਰਾਲ ਨੂੰ ਮਿਲਿਆ ਭਾਜਪਾ ਵਰਕਰਾਂ ਦਾ ਵਫਦ ਅੰਗੁਰਾਲ ਨੂੰ ਮਿਲਿਆ
Publish Date: Tue, 08 Sep 2026 05:14 PM (IST)
Updated Date: Tue, 08 Sep 2026 05:16 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਭਾਰਤੀ ਜਨਤਾ ਪਾਰਟੀ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਨੂੰ ਭਾਜਪਾ ਜਿਲ੍ਹਾ ਬਠਿੰਡਾ ਦੇ ਸੀਨੀਅਰ ਆਗੂਆਂ ਦੇ ਇਕ ਵਫਦ ਨੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਸਵਰਨ ਸਿੰਘ ਬੁਰਜ ਲੱਧਾ ਜ਼ਿਲ੍ਹਾ ਪ੍ਰਧਾਨ ਭਾਜਪਾ ਐੱਸਸੀ ਵਿੰਗ ਬਠਿੰਡਾ ਦੀ ਅਗਵਾਈ ਵਿਚ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਿਟਾਦਰਾ ਕੀਤਾ। ਇਸ ਸਮੇਂ ਵਫਦ ਨੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਸੀਤਲ ਅੰਗੁਰਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦੇ ਭਰੋਸਾ ਦਿੱਤਾ। ਇਸ ਸਮੇਂ ਸਵਰਨ ਸਿੰਘ ਬੁਰਜ ਲੱਧਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਐੱਸਸੀ ਵਿੰਗ ਸਲਾਘਾਯੋਗ ਰੋਲ ਅਦਾ ਕਰੇਗਾ। ਇਸ ਮੌਕੇ ਬੀਰਬਲ ਸਿੰਘ ਮੀਤ ਪ੍ਰਧਾਨ ਐਸਸੀ ਮੋਰਚਾ ਬਠਿੰਡਾ ਦਿਹਾਤੀ, ਸੁਖਚੈਨ ਸਿੰਘ ਧੁੰਨਾ ਸਾਬਕਾ ਮੰਡਲ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ ਯੁਵਾ ਵਿੰਗ ਬਠਿੰਡਾ ਦਿਹਾਤੀ, ਰਾਧੇ ਸਿਆਮ ਜਨਰਲ ਸੈਕਟਰੀ ਭਗਤਾ ਸਰਕਲ, ਯੁਵਾ ਨੇਤਾ ਗੋਪਾਲ ਕ੍ਰਿਸ਼ਨ ਭੰਬਰੀ ਐਸਸੀ ਮੋਰਚਾ ਜ਼ਿਲ੍ਹਾ ਕਮੇਟੀ ਮੈਬਰ ਰੇਸ਼ਮ ਸਿੰਘ ਫੌਜੀ, ਭਾਜਪਾ ਆਗੂ ਅੰਮ੍ਰਿਤ ਪਾਲ ਸਿੰਘ, ਪ੍ਰੇਮ ਕੁਮਾਰ ਦੁੱਨੇਕੇ, ਵਾਈਸ ਪ੍ਰਧਾਨ ਐਸਸੀ ਮੋਰਚਾ ਹਰਵਿੰਦਰ ਸਿੰਘ ਮੌੜ, ਨਾਜਰ ਸਿੰਘ ਨਾਫਰੀ, ਸਾਬਕਾ ਰੀਡਰ ਗੁਰਜੰਟ ਸਿੰਘ, ਐਡਵੋਕੇਟ ਗੁਰਪਿੰਦਰ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਸੂਚ ਕਲਾਂ ਜਿਲ੍ਹਾ ਸਕੱਤਰ ਜੰਟਾ ਸਿੰਘ, ਜਿਲ੍ਹਾ ਕਮੇਟੀ ਮੈਬਰ ਹਰਨੇਕ ਸਿੰਘ ਆਦਿ ਹਾਜਰ ਸਨ।