- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰਾਜਗੜ੍ਹ ਦੀ ਨਾਨਕ ਬਗੀਚੀ ‘ਚ 550 ਪੌਦੇ ਲਾਏ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਰਾਜਗੜ੍ਹ ਵਿਖੇ ਜੰਗਲਾਤ ਵਿਭਾਗ ਦੇ ਵਣ ਰੇਂਜ਼ ਅਫ਼ਸਰ ਰਾਮਪੁਰਾ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਨਾਨਕ ਬਗੀਚੀ ਦੇ ਨਾਮ ਉਪਰ 550 ਬੂਟਿਆਂ ਦਾ ਇਕ ਮਿੰਨੀ ਜੰਗਲ਼ ਲਾਇਆ ਗਿਆ। ਪੰਚਾਇਤ ਵੱਲੋਂ ਇਸ ਕਾਰਜ ਲਈ ਕਬਰਸਤਾਨ ਵਿਚ ਜਗ੍ਹਾ ਦਿੱਤੀ ਗਈ ਅਤੇ ਮਹਿਕਮੇਂ ਨੇ ਵੱਖ-ਵੱਖ ਪ੍ਰਕਾਰ ਦੇ 550 ਬੂਟੇ ਇਸ ਬਗ਼ੀਚੀ ਵਿੱਚ ਲਗਾਏ। ਨੌਜਵਾਨ ਸਰਪੰਚ ਦੀਪਕ ਸ਼ਰਮਾ ਨੇ ਦੱਸਿਆ ਕਿ ਪਿੰਡ ਵਿੱਚ ਦੋ ਸਾਲ ਪਹਿਲਾਂ ਵੀ ਇੱਕ ਲੱਗਭਗ 1150 ਬੂਟਿਆਂ ਵਾਲਾ ਜੰਗਲ਼ ਲਗਾਇਆ ਗਿਆ ਸੀ, ਜੋ ਸਫਲਤਾ ਪੂਰਵਕ ਵੱਧ-ਫੁੱਲ ਰਿਹਾ ਹੈ। ਝੁੰਡ ਦੇ ਵਿੱਚ ਰੁੱਖ ਲਗਾਉਣ ਨਾਲ ਜਿੱਥੇ ਵਾਤਾਵਰਣ ਨੂੰ ਬਹੁਤ ਵੱਡਾ ਫਾਇਦਾ ਪਹੁੰਚਦਾ ਹੈ ਉੱਥੇ ਪੰਛੀਆਂ ਦੇ ਰਹਿਣ ਬਸੇਰੇ ਲਈ ਬਹੁਤ ਵਧੀਆ ਪ੍ਰਬੰਧ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਬਹੁਤ ਸਾਰੇ ਪੰਛੀ ਵੀ ਅਲੋਪ ਹੋ ਗਏ ਹਨ। ਸਰਪੰਚ ਦੀਪਕ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਰਹੇ ਪ੍ਰਦੂਸ਼ਣ ਤੋਂ ਬਚਣ ਅਤੇ ਸੁਖਾਲਾ ਜੀਵਨ ਬਤੀਤ ਕਰਨ ਲਈ ਹਰ ਸਾਲ ਰੁੱਖ ਲਗਾਉਣੇ ਸੁਰੂ ਕੀਤੇ ਜਾਣ। ਉਨ੍ਹਾਂ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਰਹਿਮਦੀਨ ਅਤੇ ਦਰੋਗਾ ਮੈਡਮ ਸਿਮਰਨਜੀਤ ਕੌਰ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਪਿੰਡ ਰਾਜਗੜ੍ਹ ਨੂੰ ਇਸ ਮਿੰਨੀ ਜੰਗਲ ਲਈ ਚੁਣਿਆ ਹੈ। ਇਸ ਸਮੇਂ ਉਹਨਾਂ ਨੇ ਮਨਰੇਗਾ ਕਮਿਆ ਦੇ ਨਾਲ ਨਾਲ ਕੁਲਦੀਪ ਸਿੰਘ ਸੋਸਲ ਵਰਕਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਉਪਰਾਲੇ ਵਿੱਚ ਸਾਥ ਦਿੱਤਾ।