ਰਾਮਾ ਮੰਡੀ ’ਚ ਭਾਜਪਾ ਨਾਲ ਜੁੜੇ 17 ਪਰਿਵਾਰ, ਨਵਜੋਤ ਗੁਣੀ ਗਾਟਵਾਲੀ ਨੇ ਕੀਤਾ ਸਵਾਗਤ
ਰਾਮਾ ਮੰਡੀ ’ਚ ਭਾਜਪਾ ਨਾਲ ਜੁੜੇ 17 ਪਰਿਵਾਰ, ਨਵਜੋਤ ਗੁਣੀ ਗਾਟਵਾਲੀ ਨੇ ਕੀਤਾ ਸਵਾਗਤ
Publish Date: Thu, 15 Oct 2026 04:02 PM (IST)
Updated Date: Thu, 15 Oct 2026 04:03 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾ ਮੰਡੀ, ਰਾਮਾ ਮੰਡੀ ਦੇ ਸਰਕਲ ਅਧੀਨ ਬੂਥ ਨੰਬਰ 55 ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਹੁੰਗਾਰਾ ਮਿਲਿਆ, ਜਦੋਂ ਮੈਂਬਰਸ਼ਿਪ ਅਭਿਆਨ ਅਤੇ ਪਰਿਵਾਰ ਜੋੜੋ ਮੁਹਿੰਮ ਤਹਿਤ 17 ਪਰਿਵਾਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ। ਇਸ ਮੌਕੇ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੈਂਬਰਸ਼ਿਪ ਤੇ ਪਰਿਵਾਰ ਜੋੜੋ ਮੁਹਿੰਮ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵੀਰੂ, ਨਵੀ, ਕਰਨੀ, ਸੋਨੂੰ, ਅਜੈ ਸਿੰਘ, ਰਾਜ ਕੁਮਾਰ, ਚੰਦਰ ਪ੍ਰਕਾਸ਼, ਹਰਮਨ, ਗੁਰਦਾਸ, ਰਾਕੇਸ਼ ਕੁਮਾਰ, ਪਵਨ ਕੁਮਾਰ, ਅਮਰਜੀਤ ਸਿੰਘ, ਨੀਲਮ ਰਾਣੀ, ਰਾਣੀ, ਸਿੰਦਰ ਕੌਰ, ਨਸੀਬ ਕੌਰ ਅਤੇ ਦੁਰਗਾ ਸਮੇਤ ਹੋਰ ਪਰਿਵਾਰ ਸ਼ਾਮਲ ਸਨ। ਨਵੇਂ ਮੈਂਬਰਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਬੂਥ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਗੱਲ ਕਹੀ। ਇਸ ਮੌਕੇ ਸਰਕਲ ਅਤੇ ਬੂਥ ਦੀ ਸਮੁੱਚੀ ਟੀਮ ਹਾਜ਼ਰ ਸੀ।