ਬਾਬਾ ਵਿਸ਼ਵਕਰਮਾ ਦਿਵਸ ਮੌਕੇ 130 ਕਾਮਿਆਂ ਦਾ ਸਨਮਾਨ
ਬਾਬਾ ਵਿਸ਼ਵਕਰਮਾ ਦਿਵਸ ਤੇ 130 ਕਾਮਿਆਂ ਦਾ ਸਨਮਾਨ
Publish Date: Tue, 10 Nov 2026 05:13 PM (IST)
Updated Date: Tue, 10 Nov 2026 05:15 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਚਾਨੀ ਐਗਰੋ ਇੰਡਸਟਰੀਜ਼ ਸਿਰੀਏਵਾਲਾ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਸਮੇਂ ਕਰੀਬ 130 ਕਾਮਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਚਾਨੀ ਐਗਰੋ ਇੰਡਸਟਰੀਜ਼ ਦੇ ਸਰਪ੍ਰਸਤ ਹਰਦੇਵ ਸਿੰਘ ਚਾਨੀ, ਐਮਡੀ ਤਰਲੋਚਨ ਸਿੰਘ ਚਾਨੀ, ਡਾਇਰੈਕਟਰ ਗੁਰਤੇਜ ਸਿੰਘ ਚਾਨੀ, ਜਨਰਲ ਮੈਨੇਜਰ ਨਿਰਮਲ ਸਿੰਘ ਚਾਨੀ ਤੇ ਪਾਲ ਸਿੰਘ ਢਿੱਲੋਂ ਨੇ ਬਾਬਾ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦੇ ਆਪਣੇ ਕਾਮਿਆਂ ਦਾ ਸਨਮਾਨ ਕੀਤਾ। ਡਾਇਰੈਕਟਰ ਗੁਰਤੇਜ ਸਿੰਘ ਚਾਨੀ ਨੇ ਕਿਹਾ ਕਿ ਹਰ ਸੰਸਥਾਂ ਦੀ ਕਾਮਯਾਬੀ ਪਿੱਛੇ ਉਸਦੇ ਦੇ ਕਾਮਿਆਂ ਦੀ ਇਮਾਨਦਾਰੀ ਤੇ ਮਿਹਨਤ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਕਾਮੇ ਨੂੰ ਚਾਹੀਦਾ ਹੈ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਵੱਧਣ ਦਾ ਯਤਨ ਕਰੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਤਰੱਕੀ ਲਈ ਇਮਾਨਦਾਰੀ ਤੇ ਮਿਹਨਤ ਬਹੁਤ ਜ਼ਰੂਰੀ ਹੈ। ਇਸ ਸਮੇਂ ਉਨ੍ਹਾਂ ਨੇ ਕਾਮਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਬਾਬਾ ਵਿਸ਼ਵਕਰਮਾ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਉਕਤ ਕਾਮਿਆਂ ਨੇ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।