100 ਸਵਾਲ, ਸੱਤ ਮਿੰਟ! ਬਠਿੰਡਾ ’ਚ ਵਿਦਿਆਰਥੀਆਂ ਨੇ ਦਿਖਾਈ ਅਨੋਖੀ ਪ੍ਰਤਿਭਾ
ਇਸ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ, ਬਠਿੰਡਾ, ਭੁੱਚੋ ਮੰਡੀ ਅਤੇ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਦੀ ਅਗਵਾਈ ਹੇਠ ਮੁਕਾਬਲੇ ’ਚ ਸ਼ਿਰਕਤ ਕੀਤੀ। ਰੰਜੀਵ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਜੋੜ, ਘਟਾਓ, ਗੁਣਾ ਤੇ ਭਾਗ ਦੇ 100 ਸਵਾਲ ਹੱਲ ਕਰਨ ਲਈ 20 ਮਿੰਟ ਦਿੱਤੇ ਗਏ ਸਨ।
Publish Date: Mon, 12 Oct 2026 04:41 PM (IST)
Updated Date: Mon, 12 Oct 2026 05:08 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ। ਚੰਡੀਗੜ੍ਹ ਵਿਖੇ ਚੈਂਪੀਅਨਜ਼ ਗਰੁੱਪ ਵੱਲੋਂ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ’ਚ ਬਠਿੰਡਾ ਜ਼ਿਲ੍ਹੇ ਦੇ 160 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਦੇਸ਼ ਦੇ ਚਾਰ ਸ਼ਹਿਰਾਂ ’ਚ ਕਰਵਾਏ ਗਏ ਇਸ ਮੁਕਾਬਲੇ ’ਚ ਕੁੱਲ 16,114 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਚੈਂਪੀਅਨਜ਼ ਵਰਲਡ ਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਇਲਾਵਾ ਅਹਿਮਦਾਬਾਦ, ਤਿਰੂਵਨੰਤਪੁਰਮ ਤੇ ਦਾਰਜਿਲਿੰਗ ਵਿਖੇ ਵੀ ਮੁਕਾਬਲੇ ਕਰਵਾਏ ਗਏ।
ਇਸ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ, ਬਠਿੰਡਾ, ਭੁੱਚੋ ਮੰਡੀ ਅਤੇ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਦੀ ਅਗਵਾਈ ਹੇਠ ਮੁਕਾਬਲੇ ’ਚ ਸ਼ਿਰਕਤ ਕੀਤੀ। ਰੰਜੀਵ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਜੋੜ, ਘਟਾਓ, ਗੁਣਾ ਤੇ ਭਾਗ ਦੇ 100 ਸਵਾਲ ਹੱਲ ਕਰਨ ਲਈ 20 ਮਿੰਟ ਦਿੱਤੇ ਗਏ ਸਨ।
ਕਈ ਵਿਦਿਆਰਥੀਆਂ ਨੇ ਮਹਿਜ਼ 5 ਤੋਂ 7 ਮਿੰਟਾਂ ’ਚ ਸਾਰੇ ਸਵਾਲ ਹੱਲ ਕਰਕੇ ਆਪਣੀ ਤੇਜ਼ ਗਣਨਾ ਅਤੇ ਮਾਨਸਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਦਾ ਨਤੀਜਾ 15 ਦਿਨਾਂ ਬਾਅਦ ਐਲਾਨਿਆ ਜਾਵੇਗਾ। ਇਸ ਮੌਕੇ ਸਾਲ 2026 ਵਿੱਚ ਇੰਡੀਆ ਬੁੱਕ ਆਫ਼ ਰਿਕਾਰਡਜ਼, ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ’ਚ ਨਾਮ ਦਰਜ ਕਰਵਾਉਣ ਵਾਲੇ ਰਾਮਪੁਰਾ ਫੂਲ ਅਤੇ ਬਠਿੰਡਾ ਦੇ ਚਾਰ ਵਿਦਿਆਰਥੀਆਂ ਕਰਿਸ਼ਮਾ ਨੂਰ, ਆਰੇਨ ਗਰੋਵਰ, ਇਬਾਦਤ ਕੌਰ ਅਤੇ ਇਸ਼ਾਨ ਤਾਇਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੂਜਾ ਗੋਇਲ, ਨੀਲਮ ਗਰਗ, ਰੇਖਾ ਸਿੰਘ, ਵਨੀਤਾ ਗਰਗ, ਸੰਜੀਵ ਗਰਗ, ਅਜੈ ਗਰਗ, ਵਿਕਾਸ ਗਰਗ ਅਤੇ ਸੰਦੀਪ ਤਾਇਲ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।