ਖੇਤਾਂ 'ਚ ਕੰਮ ਕਰਦੇ ਵਿਅਕਤੀ 'ਤੇ ਅਵਾਰਾ ਕੁੱਤਿਆਂ ਦਾ ਜਾਨਲੇਵਾ ਹਮਲਾ; ਨੋਚ-ਨੋਚ ਕੇ ਕੀਤਾ ਲਹੂ-ਲੁਹਾਨ, ਹਸਪਤਾਲ ਦਾਖਲ
ਬਟਾਲਾ ਦੇ ਨਜ਼ਦੀਕੀ ਪਿੰਡ ਮਸਾਣੀਆ ’ਚ ਖੇਤਾਂ ਵਿਚ ਕੰਮ ਕਰ ਰਹੇ ਇਕ ਵਿਅਕਤੀ ’ਤੇ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਅਜੇ ਪੁੱਤਰ ਸ਼ਾਮ ਬਹਾਦੁਰ ਵਾਸੀ ਸੁਲਤਾਨਪੁਰ ਯੂ.ਪੀ ਹਾਲ ਵਾਸੀ ਪਿੰਡ ਮਸਾਣੀਆ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ।
Publish Date: Sat, 18 Jul 2026 03:32 PM (IST)
Updated Date: Sat, 18 Jul 2026 03:35 PM (IST)
ਰਾਜਨ ਤਰੇਨ, ਪੰਜਾਬੀ ਜਾਗਰਣ, ਬਟਾਲਾ - ਬਟਾਲਾ ਦੇ ਨਜ਼ਦੀਕੀ ਪਿੰਡ ਮਸਾਣੀਆ ’ਚ ਖੇਤਾਂ ਵਿਚ ਕੰਮ ਕਰ ਰਹੇ ਇਕ ਵਿਅਕਤੀ ’ਤੇ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਅਜੇ ਪੁੱਤਰ ਸ਼ਾਮ ਬਹਾਦੁਰ ਵਾਸੀ ਸੁਲਤਾਨਪੁਰ ਯੂ.ਪੀ ਹਾਲ ਵਾਸੀ ਪਿੰਡ ਮਸਾਣੀਆ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ।
ਉਸ ਨੇ ਦੱਸਿਆ ਕਿ ਅੱਜ ਉਹ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਕੁਝ ਅਵਾਰਾ ਕੁੱਤਿਆਂ ਨੇ ਨਜ਼ਦੀਕ ਬੰਨ੍ਹੀਆਂ ਹੋਈਆਂ ਬਕਰੀਆਂ ’ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦ ਉਹ ਅਵਾਰਾ ਕੁੱਤਿਆਂ ਨੂੰ ਰੋਕਣ ਲਈ ਗਿਆ ਤਾਂ ਉਕਤ ਕੁੱਤਿਆਂ ਨੇ ਉਸ ’ਤੇ ਵੀ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਇਸ ਦੌਰਾਨ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ।