
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁੱਤ ਦੇ ਕਤਲ ਦੀ ਖਬਰ ਮਿਲਣ ਦੇ ਪਿੰਡ ਪਹੁੰਚੇ ਪਿਤਾ ਦੀ ਪੁੱਤ ਦੀ ਲਾਸ਼ ਨੂੰ ਦੇਖਦਿਆਂ ਸਦਮੇ ਨਾਲ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਧਾਰੀਵਾਲ ਸੋਹੀਆਂ ਵਿੱਚ ਮਕੈਨਿਕ ਤੇਜਿੰਦਰ ਸਿੰਘ ਨੂੰ ਗੱਡੀ ਠੀਕ ਕਰਾਉਣ ਦੇ ਬਹਾਨੇ ਘਰੋਂ ਲੈ ਕੇ ਗਏ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਸ਼ਾਮ ਤਿਵਾੜੀ/ਰਣਜੀਤ ਬਾਵਾ, ਪੰਜਾਬੀ ਜਾਗਰਣ, ਬਟਾਲਾ/ਘੁਮਾਣ : ਪੁੱਤ ਦੇ ਕਤਲ ਦੀ ਖਬਰ ਮਿਲਣ ਦੇ ਪਿੰਡ ਪਹੁੰਚੇ ਪਿਤਾ ਦੀ ਪੁੱਤ ਦੀ ਲਾਸ਼ ਨੂੰ ਦੇਖਦਿਆਂ ਸਦਮੇ ਨਾਲ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਧਾਰੀਵਾਲ ਸੋਹੀਆਂ ਵਿੱਚ ਮਕੈਨਿਕ ਤੇਜਿੰਦਰ ਸਿੰਘ ਨੂੰ ਗੱਡੀ ਠੀਕ ਕਰਾਉਣ ਦੇ ਬਹਾਨੇ ਘਰੋਂ ਲੈ ਕੇ ਗਏ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਹਾਲਾਂਕਿ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਨੇ ਮਿਰਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦਿੱਤਾ ਸੀ ਪਰ ਪਰਿਵਾਰ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਹੈ। ਮ੍ਰਿਤਕ ਵਿਅਕਤੀ ਕਸ਼ਮੀਰ ਸਿੰਘ ਰੋਜੀ ਰੋਟੀ ਲਈ ਦੁਬਈ ਗਿਆ ਹੋਇਆ ਸੀ ਅਤੇ ਪੁੱਤ ਦੀ ਖ਼ਬਰ ਮਿਲਦਿਆਂ ਜਦ ਉਹ ਪਿੰਡ ਪੁੱਜਾ ਤਾਂ ਮਿਰਤਕ ਪੁੱਤ ਦਾ ਚਿਹਰਾ ਦੇਖਦਿਆਂ ਹੀ ਇਕਦਮ ਬੇਹੋਸ਼ ਹੋ ਗਿਆ , ਜਿਸ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਾਇਆ ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰ ਮ੍ਰਿਤਕ ਕਸ਼ਮੀਰ ਸਿੰਘ ਦੀ ਲਾਸ਼ ਨੂੰ ਥਾਣੇ ਦੇ ਬਾਹਰ ਇੱਕ ਗੱਡੀ ਵਿੱਚ ਲੈ ਕੇ ਆਇਆ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਰੋਸ ਪ੍ਰਦਰਸ਼ਨ ਦੀ ਗੱਲ ਕੀਤੀ ਤਾਂ ਪੁਲਿਸ ਨੇ ਪਰਿਵਾਰ ਨੂੰ ਸ਼ਾਂਤ ਕੀਤਾ।ਮਿਰਤਕ ਕਸ਼ਮੀਰ ਸਿੰਘ ਦੇ ਰਿਸ਼ਤੇਦਾਰ ਰਾਜਨ ਨੇ ਦੱਸਿਆ ਕਿ ਕਸ਼ਮੀਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉਹ ਆਪਣੇ ਪੁੱਤਰ ਤੇਜਿੰਦਰ ਸਿੰਘ ਦੇ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਾਪਸ ਆ ਗਿਆ। ਸੋਮਵਾਰ ਨੂੰ, ਜਦੋਂ ਤੇਜਿੰਦਰ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲਿਆਂਦਾ ਗਿਆ, ਤਾਂ ਕਸ਼ਮੀਰ ਸਿੰਘ ਆਪਣੇ ਪੁੱਤਰ ਦਾ ਚਿਹਰਾ ਦੇਖ ਕੇ ਬੇਹੋਸ਼ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਆਪਣੇ ਪੁੱਤਰ ਦੇ ਕਤਲ ਤੋਂ ਬਾਅਦ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਤਣਾਅ ਵਿੱਚ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰ ਨੇ ਕਸ਼ਮੀਰ ਸਿੰਘ ਦੀ ਲਾਸ਼ ਨੂੰ ਸ੍ਰੀਹਰਗੋਬਿੰਦਪੁਰ ਥਾਣੇ ਦੇ ਬਾਹਰ ਇੱਕ ਗੱਡੀ ਵਿੱਚ ਰੱਖ ਦਿੱਤਾ। ਘਟਨਾ ਤੋਂ ਬਾਅਦ, ਪਰਿਵਾਰ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਤੇਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਚਾਰ ਵਿਅਕਤੀਆਂ ਦੇ ਨਾਮ ਦਿੱਤੇ ਸਨ, ਪਰ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਦੋ ਨੂੰ ਅਣਪਛਾਤਾ ਐਲਾਨਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਡੀਐਸਪੀ ਮਨੋਜ ਕੁਮਾਰ, ਐੱਸਐੱਚਓ ਹਰਮੀਕ ਸਿੰਘ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਮ੍ਰਿਤਕ ਕਸ਼ਮੀਰ ਸਿੰਘ ਅਤੇ ਉਸਦੇ ਪੁੱਤਰ ਤੇਜਿੰਦਰ ਸਿੰਘ ਦਾ ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਚ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਦੋ ਸ਼ਿਵਿਆਂ ਇਕੱਠਿਆਂ ਬਲਦਿਆਂ ਦੇਖ ਕੇ ਹਰ ਅੱਖ ਨਮ ਹੋ ਗਈ।