ਕਾਦੀਆਂ 'ਚ NIA ਦੀ ਛਾਪੇਮਾਰੀ: ਵਿਦੇਸ਼ੀ ਫੰਡਿੰਗ ਤੇ ਹੈਂਡ ਗ੍ਰਨੇਡ ਮਾਮਲੇ ਨਾਲ ਜੁੜੇ ਤਾਰ, ਟੀਮ ਨੇ ਕੀਤੀ ਪੁੱਛਗਿੱਛ
ਸੂਤਰਾਂ ਅਨੁਸਾਰ ਪਿਛਲੇ ਸਮੇਂ ’ਚ ਫੜੇ ਗਏ ਇੱਕ ਨੌਜਵਾਨ ਤੋਂ ਪੁੱਛਗਿਛ ਦੇ ਆਧਾਰ ’ਤੇ ਚੱਲੀ ਜਾਂਚ ਤੋਂ ਬਾਅਦ ਕਾਦੀਆਂ ਦੇ ਇੱਕ ਘਰ ’ਚ ਛਾਪੇਮਾਰੀ ਹੋਈ ਹੈ। ਜਾਣਕਾਰੀ ਅਨੁਸਾਰ ਮਾਮਲਾ ਇੱਕ ਸੰਸਥਾ ਨੂੰ ਵਿਦੇਸ਼ ਤੋਂ ਹੁੰਦੀ ਫੰਡਿੰਗ ਅਤੇ ਕੁਝ ਸਮਾਂ ਪਹਿਲਾਂ ਹੈਂਡ ਗ੍ਰੈਂਡ ਦੇ ਮਾਮਲੇ ’ਚ ਫੜੇ ਗਏ ਇੱਕ ਮੁਲਜ਼ਮ ਨਾਲ ਜੁੜੀਆਂ ਤਾਰਾਂ ਦਾ ਦੱਸਿਆ ਜਾ ਰਿਹਾ ਹੈ।
Publish Date: Sat, 17 Oct 2026 01:13 PM (IST)
Updated Date: Sat, 17 Oct 2026 01:18 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ। ਸ਼ਨੀਚਰਵਾਰ ਦੀ ਤੜਕਸਾਰ ਨੂੰ ਐੱਨ.ਆਈ.ਏ. ਦੀ ਟੀਮ ਨੇ ਕਸਬਾ ਕਾਦੀਆਂ ਦੇ ਇੱਕ ਘਰ ’ਚ ਛਾਪੇਮਾਰੀ ਕੀਤੀ ਹੈ ਅਤੇ ਪਰਿਵਾਰ ਤੋਂ ਪੁੱਛਗਿੱਛ ਕਰਨ ਉਪਰੰਤ ਟੀਮ ਵਾਪਸ ਚਲੀ ਗਈ। ਹਾਲਾਂਕਿ ਐੱਨ.ਆਈ.ਏ. ਟੀਮ ਦੇ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਸੂਤਰਾਂ ਅਨੁਸਾਰ ਪਿਛਲੇ ਸਮੇਂ ’ਚ ਫੜੇ ਗਏ ਇੱਕ ਨੌਜਵਾਨ ਤੋਂ ਪੁੱਛਗਿੱਛ ਦੇ ਆਧਾਰ ’ਤੇ ਚੱਲੀ ਜਾਂਚ ਤੋਂ ਬਾਅਦ ਕਾਦੀਆਂ ਦੇ ਇੱਕ ਘਰ ’ਚ ਛਾਪੇਮਾਰੀ ਹੋਈ ਹੈ।
ਜਾਣਕਾਰੀ ਅਨੁਸਾਰ ਮਾਮਲਾ ਇੱਕ ਸੰਸਥਾ ਨੂੰ ਵਿਦੇਸ਼ ਤੋਂ ਹੁੰਦੀ ਫੰਡਿੰਗ ਅਤੇ ਕੁਝ ਸਮਾਂ ਪਹਿਲਾਂ ਹੈਂਡ ਗ੍ਰਨੇਡ ਦੇ ਮਾਮਲੇ ’ਚ ਫੜੇ ਗਏ ਇੱਕ ਮੁਲਜ਼ਮ ਨਾਲ ਜੁੜੀਆਂ ਤਾਰਾਂ ਦਾ ਦੱਸਿਆ ਜਾ ਰਿਹਾ ਹੈ।
ਉਧਰ ਪਰਿਵਾਰ ਨੇ ਐੱਨ.ਆਈ.ਏ. ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਵੀ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।