ਵਿਦੇਸ਼ੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ: ਘਰ ਅੱਗੇ ਚਲਾਈਆਂ ਗੋਲੀਆਂ ਤੇ ਸੁੱਟਿਆ ਪੈਟਰੋਲ ਬੰਬ, ਜਾਂਚ 'ਚ ਜੁਟੀ ਪੁਲਿਸ ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ। ਵਿਦੇਸ਼ ਚ ਰਹਿ ਰਹੇ ਕਾਰੋਬਾਰੀ ਦੇ ਘਰ ਅੱਗੇ ਬੀਤੀ ਰਾਤ ਅਨਪਛਾਤਿਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਪੈਟਰੋਲ ਬੰਬ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਫਿਰੋਤੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
Publish Date: Tue, 25 Aug 2026 10:02 AM (IST)
Updated Date: Tue, 25 Aug 2026 10:05 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ - ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਚ ਬੀਤੀ ਰਾਤ ਵੱਡੀ ਘਟਨਾ ਵਾਪਰੀ ਹੈ। ਵਿਦੇਸ਼ ਚ ਰਹਿ ਰਹੇ ਕਾਰੋਬਾਰੀ ਦੇ ਘਰ ਅੱਗੇ ਬੀਤੀ ਰਾਤ ਅਨਪਛਾਤਿਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਪੈਟਰੋਲ ਬੰਬ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਫਿਰੋਤੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ। ਜਾਣਕਾਰੀ ਜਤਿੰਦਰ ਪਾਲ ਸਿੰਘ ਜੇਪੀ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਗੁਰਜੀਤ ਸਿੰਘ ਚੀਮਾ ਪੁੱਤਰ ਸ਼ਿੰਗਾਰਾ ਸਿੰਘ ਚੀਮਾ ਵਾਸੀ ਰੰਗੜ ਨੰਗਲ ਜੋ ਕਿ ਆੜਤ ਦਾ ਕਾਰੋਬਾਰ ਕਰਦੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਬੱਚਿਆਂ ਕੋਲ ਵਿਦੇਸ਼ ਗਏ ਸਨ। ਉਸਨੇ ਦੱਸਿਆ ਕਿ ਘਰ ਵਿੱਚ ਦੇ ਘਰ ਦੀ ਦੇਖਭਾਲ ਲਈ ਇੱਕ ਪਰਿਵਾਰ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਲੰਘੀ ਰਾਤ ਨੂੰ ਕਰੀਬ 1 ਵਜੇ ਦਰ ਮਿਆਨ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਪੈਟਰੋਲ ਬੰਬ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜਾਨੀ ਮਾਲੀ ਦਾ ਨੁਕਸਾਨ ਹੁਣ ਬਚਾਅ ਹੋ ਗਿਆ ਹੈ ਪਰ ਇਸ ਘਟਨਾ ਨਾਲ ਉਹਨਾਂ ਦੇ ਪਰਿਵਾਰ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਉਧਰ ਥਾਣਾ ਰੰਗੜ ਨੰਗਲ ਦੇ ਐਸਐਚ ਓ ਸੁਖਜਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਅੱਡਾ ਅਮੋ ਨੰਗਲ ਸਥਿਤ ਇੱਕ ਕਰਿਆਨਾ ਵਪਾਰੀ ਦੀ ਦੁਕਾਨ ਅੱਗੇ ਵੀ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਸਨ ਜਿਸ ਨਾਲ ਪਹਿਲਾਂ ਹੀ ਇਲਾਕੇ ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਸੀ ਅਤੇ ਹੁਣ ਫਿਰ ਇੱਕ ਵਪਾਰੀ ਦੇ ਘਰ ਅੱਗੇ ਪੈਟਰੋਲ ਬੰਬ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਨਾਲ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।