ਕੈਬਨਿਟ ਮੰਤਰੀ ਕਟਾਰੂਚੱਕ ਨੇ ਦਾਣਾ ਮੰਡੀ ’ਚ ਪਰਮਲ ਦੀ ਸਰਕਾਰੀ ਖਰੀਦ ਦਾ ਕੀਤਾ ਸ਼ੁਭ ਆਰੰਭ, ਕਿਸਾਨਾਂ ਲਈ ਕੀਤਾ ਅਹਿਮ ਐਲਾਨ
ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸੇ ਕਿਸਮ ਦੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਰਮਲ ਦਾ ਦਾਣਾ ਦਾਣਾ ਸਰਕਾਰ ਵੱਲੋਂ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਬੰਪਰ ਫਸਲ ਹੋਣ ਦੀ ਉਮੀਦ ਹੈ ਅਤੇ ਸਰਕਾਰ ਵੱਲੋਂ 180 ਲੱਖ ਮੀਟਰਕ ਟਨ ਸਰਕਾਰੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ।
Publish Date: Thu, 01 Oct 2026 11:57 AM (IST)
Updated Date: Thu, 01 Oct 2026 02:08 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ। ਪਹਿਲੀ ਅਕਤੂਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਦਾਣਾ ਮੰਡੀ ਬਟਾਲਾ ’ਚ ਪਰਮਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਖੁਰਾਕ ਅਤੇ ਸਿਵਲ ਸਪਲਾਈ ਮਾਮਲਿਆਂ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੀ ਗਈ। ਕੈਬਨਿਟ ਮੰਤਰੀ ਕਟਾਰੂ ਚੱਕ ਨੇ ਆੜਤ ਸਾਰਚੂਰ ਕਮਿਸ਼ਨ ਸ਼ਾਹ ਤੇ ਪਰਮਲ ਲੈ ਕੇ ਆਏ ਕਿਸਾਨ ਪ੍ਰਭਜੋਤ ਕੌਰ ਅਤੇ ਇੱਕ ਹੋਰ ਕਿਸਾਨ ਦੀ ਪਰਮਲ ਦਾ ਸਰਕਾਰੀ ਰੇਟ ਲਗਵਾਇਆ।
ਮੰਤਰੀ ਨੇ ਖਰੀਦ ਦਾ ਸ਼ੁਭ ਆਰੰਭ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਲ ਦੀ ਖਰੀਦ ਲਈ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਸਰਕਾਰੀ ਖਰੀਦ ਲਈ 5 ਲੱਖ ਗਠਾਂ ਬਾਰਦਾਣਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸੇ ਕਿਸਮ ਦੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਰਮਲ ਦਾ ਦਾਣਾ ਦਾਣਾ ਸਰਕਾਰ ਵੱਲੋਂ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਬੰਪਰ ਫਸਲ ਹੋਣ ਦੀ ਉਮੀਦ ਹੈ ਅਤੇ ਸਰਕਾਰ ਵੱਲੋਂ 180 ਲੱਖ ਮੀਟਰਕ ਟਨ ਸਰਕਾਰੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ।
ਕਟਾਰੂ ਚੱਕ ਨੇ ਕਿਹਾ ਕਿ ਖਰੀਦੀ ਗਈ ਪਰਮਲ ਦੀ ਫਸਲ ਦਾ ਭੁਗਤਾਨ 24 ਘੰਟਿਆਂ ਅੰਦਰ ਕਿਸਾਨਾਂ ਨੂੰ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ, ਐੱਸ.ਡੀ.ਐੱਮ. ਬਟਾਲਾ, ਚੇਅਰਮੈਨ ਮਾਨੀਕ ਮਹਿਤਾ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ, ਮਨਬੀਰ ਸਿੰਘ ਰੰਧਾਵਾ ਸੂਬਾ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਜੌਲੀ ਪ੍ਰਧਾਨ ਕੱਚਾ ਆੜਤੀ ਐਸੋਸੀਏਸ਼ਨ ਬਟਾਲਾ, ਅਵਤਾਰ ਸਿੰਘ ਗੁਰਾਇਆ ,ਕਵਲ ਸ਼ਾਹ, ਹਰਜਿੰਦਰ ਸਿੰਘ ਹਰੂਵਾਲ, ਮਾਸਟਰ ਬਲਜੀਤ ਸਿੰਘ, ਪਰਮਜੀਤ ਸਿੰਘ ਵੜੈਚ, ਵੀਰਮ ਸਿੰਘ ਵੋਹਰਾ, ਏ.ਐੱਫ.ਐੱਸ.ਓ ਰਜੇਸ਼ ਕੁਮਾਰ, ਸਨਮਾਨ ਬਾਜਵਾ, ਮੇਜਰ ਸਿੰਘ ਰੰਧਾਵਾ ਬਲਜਿੰਦਰ ਸਿੰਘ ਮਾਰਕਫੈਡ ਫਾਸ ਸਮੇਤ ਵੱਖ-ਵੱਖ ਏਜੰਸੀਆਂ ਦੇ ਜ਼ਿਲ੍ਹਾ ਮੰਡੀ ਅਫਸਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।