- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵੱਲੋਂ ਲਏ ਫੈਸਲੇ ਅਨੁਸਾਰ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੱਤਰ ਲਾਗੂ ਕਰਕੇ ਮੁਲਾਜ਼ਮਾ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ,ਜਿਸ ਨਾਲ ਮੁਲਾਜ਼ਮ ਵਰਗ ਨੂੰ ਤਨਖਾਹਾਂ ਘੱਟ ਮਿਲ ਰਹੀਆਂ ਹਨ। ਇਸ ਸਬੰਧ ਵਿੱਚ ਜਿਲਾ ਕੋਆਰਡੀਨੇਸ਼ਨ ਕਮੇਟੀ ਗੁਰਦਾਸਪੁਰ ਵਲੋਂ ਬਟਾਲਾ ਦੇ ਪੰਜਾਬ ਰੋਡਵੇਜ਼ ਦਫਤਰ ਵਿੱਚ ਮਿਤੀ 17-7-20 ਦੇ ਪੱਤਰ ਦੀਆ ਕਾਪੀਆਂ ਸਾੜੀਆਂ ਗਈਆਂ ਅਤੇ ਵਿਰੋਧ ਵਿਚ ਕਾਲਾ ਦਿਨ ਮਨਾਇਆ ਗਿਆ।

ਸ਼ਾਮ ਤਿਵਾੜੀ, ਬਟਾਲਾ , ਪੰਜਾਬੀ ਜਾਗਰਣ : ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵੱਲੋਂ ਲਏ ਫੈਸਲੇ ਅਨੁਸਾਰ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੱਤਰ ਲਾਗੂ ਕਰਕੇ ਮੁਲਾਜ਼ਮਾ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ,ਜਿਸ ਨਾਲ ਮੁਲਾਜ਼ਮ ਵਰਗ ਨੂੰ ਤਨਖਾਹਾਂ ਘੱਟ ਮਿਲ ਰਹੀਆਂ ਹਨ। ਇਸ ਸਬੰਧ ਵਿੱਚ ਜਿਲਾ ਕੋਆਰਡੀਨੇਸ਼ਨ ਕਮੇਟੀ ਗੁਰਦਾਸਪੁਰ ਵਲੋਂ ਬਟਾਲਾ ਦੇ ਪੰਜਾਬ ਰੋਡਵੇਜ਼ ਦਫਤਰ ਵਿੱਚ ਮਿਤੀ 17-7-20 ਦੇ ਪੱਤਰ ਦੀਆ ਕਾਪੀਆਂ ਸਾੜੀਆਂ ਗਈਆਂ ਅਤੇ ਵਿਰੋਧ ਵਿਚ ਕਾਲਾ ਦਿਨ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਸੋਮ ਸਿੰਘ, ਗੁਰਜੀਤ ਸਿੰਘ ਰੰਧਾਵਾ, ਦਿਲਬਾਗ ਸਿੰਘ ਪੱਡਾ, ਸਤਨਾਮ ਸਿੰਘ ਡੇਹਰੀਵਾਲ, ਹਰਜਿੰਦਰ ਸਿੰਘ, ਜਤਿੰਦਰ ਸਿੰਘ ਵਿਰਕ,ਗੁਰਪ੍ਰੀਤ ਸਿੰਘ ਰੰਗੀਲਪੁਰਾ, ਦਿਲਬਾਗ ਸਿੰਘ ਬੁੱਟਰ, ਤਰਸੇਮ ਪਾਲ ਸ਼ਰਮਾ, ਪਲਵਿੰਦਰ ਸਿੰਘ, ਰਛਪਾਲ ਸਿੰਘ ਉਦੋਕੇ, ਹਰਜੀਤ ਸਿੰਘ, ਰਾਮ ਸਿੰਘ, ਇਮੈਨੂਅਲ ਨਾਹਰ, ਮਨਪ੍ਰੀਤ ਸਿੰਘ, ਮਨਬੀਰ ਸਿੰਘ ਬਾਠ,ਸੂਬਾ ਸਿੰਘ ਖਹਿਰਾ ਵੱਖ ਵੱਖ ਬੁਲਾਰੇ ਆਗੂਆਂ ਨੇ ਸਬੋਧਨ ਕਰਦਿਆ ਕਿਹਾ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਤੇ ਕੰਮ ਕਰ ਰਹੀ ਹੈ ਤੇ ਕੱਚੇ ਮੁਲਾਜ਼ਮ ਪਕੇ ਨਹੀਂ ਕੀਤੇ ਜਾ ਰਹੇ, 2.59 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਗਿਆ, 200 ਰੁਪਏ ਜਜਿਆ ਟੈਕਸ ਬੰਦ ਨਹੀਂ ਕੀਤਾ ਗਿਆ ਅਤੇ ਰਹਿੰਦੀਆਂ ਮੁਲਾਜ਼ਮ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਵੱਡੀ ਮਹਾਂ ਰੈਲੀ ਦੀਆਂ ਤਿਆਰੀਆਂ ਲਈ ਆਪਣੇ ਸਾਥੀਆਂ ਨੂੰ ਲਾਮਬੰਦ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮ ਸਾਥੀ ਰੈਲੀ ਵਿਚ ਪੁੱਜਣਗੇ। ਇਸ ਮੌਕੇ ਪਵਨ ਕੁਮਾਰ, ਹਰਜੀਤ ਸਿੰਘ, ਕੰਸਰਾਜ, ਵੱਸਣ ਸਿੰਘ, ਮਨਬੀਰ ਸਿੰਘ, ਤਜਿੰਦਰ ਸਿੰਘ, ਹਰਵੰਤ ਸਿੰਘ, ਸਾਗਰ, ਹਰਵਿੰਦਰ ਸਿੰਘ, ਮੁਖਤਾਰ ਮਸੀਹ ਗਿੱਲ, ਗੁਰਚਰਨ ਸਿੰਘ, ਰਣਬੀਰ ਸਿੰਘ, ਤਰਲੋਕ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਅਰਜਨ ਸਿੰਘ , ਸੁਰਜੀਤ ਸਿੰਘ, ਹਰਜੀਤ ਸਿੰਘ, ਮਨਬੀਰ ਸਿੰਘ, ਅਰੁਣ ਕੁਮਾਰ, ਰਵਿੰਦਰ ਕੁਮਾਰ,ਗਗਨਦੀਪ ਸਿੰਘ,ਗੁਰਮੀਤ ਮਸੀਹ ਸਾਥੀ ਹਾਜਰ ਸਨ।