ਬਟਾਲਾ ਦੇ ਪਿੰਡ ਵਿਸ਼ਾਲ ਚੱਕ 'ਚ ਖ਼ੂਨੀ ਝੜਪ: ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, ਸੈਰ ਕਰ ਰਹੀ ਔਰਤ ਸਣੇ 3 ਜ਼ਖ਼ਮੀ
ਬਟਾਲਾ ਦੇ ਨਜ਼ਦੀਕੀ ਪਿੰਡ ਵਿਸ਼ਾਲ ਚੱਕ 'ਚ ਬੁੱਧਵਾਰ ਦੀ ਰਾਤ ਨੂੰ ਅਣਪਛਾਤਿਆਂ ਨੇ ਗੋਲੀਆਂ 'ਚਲਾਈਆਂ ਹਨ। ਇਸ ਗੋਲੀਬਾਰੀ ਦੌਰਾਨ ਸੈਰ ਕਰ ਰਹੀ ਇੱਕ ਔਰਤ ਦੀ ਛਾਤੀ 'ਚ ਗੋਲੀ ਲੱਗੀ ਹੈ ਜਦਕਿ ਦੋ ਹੋਰ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਬਟਾਲਾ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਤਨ ਸਿੰਘ ਲੱਕੀ ਵਾਸੀ ਵਿਸ਼ਾਲ ਚੱਕ ਨੇ ਦੱਸਿਆ ਕਿ ਅੱਜ ਰਾਤ ਉਸ ਦੀ ਮਾਤਾ ਦਵਿੰਦਰ ਕੌਰ ਉਹ ਗਲੀ 'ਚ ਸੈਰ ਕਰ ਰਹੀ ਸੀ ਕਿ ਅਚਾਨਕ ਅਣਪਛਾਤਿਆਂ ਨੇ ਇੱਕ ਘਰ ਅੱਗੇ ਗੋਲੀਆਂ ਚਲਾਈਆਂ, ਜਿਸ ਦੌਰਾਨ ਉਸ ਦੀ ਮਾਤਾ ਦੀ ਛਾਤੀ ''ਚ ਗੋਲੀ ਲੱਗ ਗਈ ਹੈ।
Publish Date: Thu, 11 Jun 2026 10:41 AM (IST)
Updated Date: Thu, 11 Jun 2026 10:43 AM (IST)

ਸ਼ਾਮ ਤਿਵਾੜੀ/ਰਾਜਨ ਤ੍ਰੇਹਨ ,ਪੰਜਾਬੀ ਜਾਗਰਣ, ਬਟਾਲਾ - ਬਟਾਲਾ ਦੇ ਨਜ਼ਦੀਕੀ ਪਿੰਡ ਵਿਸ਼ਾਲ ਚੱਕ 'ਚ ਬੁੱਧਵਾਰ ਦੀ ਰਾਤ ਨੂੰ ਅਣਪਛਾਤਿਆਂ ਨੇ ਗੋਲੀਆਂ 'ਚਲਾਈਆਂ ਹਨ। ਇਸ ਗੋਲੀਬਾਰੀ ਦੌਰਾਨ ਸੈਰ ਕਰ ਰਹੀ ਇੱਕ ਔਰਤ ਦੀ ਛਾਤੀ 'ਚ ਗੋਲੀ ਲੱਗੀ ਹੈ ਜਦਕਿ ਦੋ ਹੋਰ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਬਟਾਲਾ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਤਨ ਸਿੰਘ ਲੱਕੀ ਵਾਸੀ ਵਿਸ਼ਾਲ ਚੱਕ ਨੇ ਦੱਸਿਆ ਕਿ ਅੱਜ ਰਾਤ ਉਸ ਦੀ ਮਾਤਾ ਦਵਿੰਦਰ ਕੌਰ ਉਹ ਗਲੀ 'ਚ ਸੈਰ ਕਰ ਰਹੀ ਸੀ ਕਿ ਅਚਾਨਕ ਅਣਪਛਾਤਿਆਂ ਨੇ ਇੱਕ ਘਰ ਅੱਗੇ ਗੋਲੀਆਂ ਚਲਾਈਆਂ, ਜਿਸ ਦੌਰਾਨ ਉਸ ਦੀ ਮਾਤਾ ਦੀ ਛਾਤੀ ''ਚ ਗੋਲੀ ਲੱਗ ਗਈ ਹੈ। ਉਸ ਨੇ ਦੱਸਿਆ ਕਿ ਬੀਤੇ ਕੱਲ ਗੁਆਂਢੀਆਂ ਦਾ ਝਗੜਾ ਹੋਇਆ ਸੀ ਅਤੇ ਬੁੱਧਵਾਰ ਦੀ ਰਾਤ ਨੂੰ ਅਚਾਨਕ ਅਣਪਛਾਤਿਆਂ ਨੇ ਉਸ ਘਰ ਅੱਗੇ ਗੋਲੀਆਂ ਚਲਾਈਆਂ ਹਨ। ਉਸ ਨੇ ਦੱਸਿਆ ਕਿ ਇਸ ਗੋਲੀ ਬਾਰੀ ਦੌਰਾਨ ਉਸ ਦੀ ਮਾਤਾ ਸਮੇਤ ਦੋ ਹੋਰ ਨੂੰ ਗੋਲੀਆਂ ਲੱਗੀਆਂ ਹਨ।
ਉਸ ਨੇ ਦੱਸਿਆ ਕਿ ਅ'ਚਾਨਕ ਗੋਲੀ ਚੱਲਣ ਨਾਲ ਉਹ ਗਲੀ 'ਚ ਖੜੋਤੇ ਬੱ'ਚਿਆਂ 'ਚ ਵੀ ਭੱਜ ਨੱਠ ਪੈ ਗਈ ਅਤੇ ਬੱ'ਚਿਆਂ ਨੇ ਦੌੜ ਕੇ ਜਾਣ ਬ'ਚਾਈ। ਉਸਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਇੱਕ ਗੁਆਂਢੀ ਔਰਤ ਕਵਲਜੀਤ ਕੌਰ ਨੂੰ ਵੀ ਗੋਲੀ ਲੱਗੀ ਹੈ, ਜਿਨਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ। ਉਧਰ ਸਿਵਿਲ ਹਸਪਤਾਲ ਬਟਾਲਾ 'ਚ ਐਮਰਜੈਂਸੀ ਸੇਵਾਵਾਂ ਵਾਰਡ 'ਚ ਤੈਨਾਤ ਮੈਡੀਕਲ ਅਫਸਰ ਡਾਕਟਰ ਸਾਹਿਲ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਰਾਤ ਗੋਲੀ ਲੱਗਣ ਨਾਲ ਮਰੀਜ਼ ਦਾਖਲ ਹੋਏ ਹਨ ਉਨ੍ਹਾਂ 'ਚੋਂ ਇੱਕ ਔਰਤ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਧਰ ਇਸ ਘਟਨਾ ਸਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੰਜਿਸ਼ ਦੇ 'ਚਲਦਿਆਂ ਅਣਪਛਾਤਿਆਂ ਨੇ ਗੋਲੀਆਂ 'ਚਲਾਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਗੋਲੀਕਾਂਡ 'ਚ ਦਵਿੰਦਰ ਕੌਰ, ਕਵਲਜੀਤ ਕੌਰ ਅਤੇ ਨਿਸ਼ਾਨ ਸਿੰਘ ਜਖਮੀ ਹੋਏ ਹਨ,ਜਿਨਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ 'ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂ'ਚ ਕੀਤੀ ਜਾ ਰਹੀ ਹੈ।