- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਛੋਟੇ ਹਾਥੀ ’ਤੇ ਸਵਾਰ ਦੋ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰਦਿਆਂ ਗੋਲ਼ੀ ਚਲਾਈ ਗਈ। ਗੋਲ਼ੀ ਲੱਗਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜਦਕਿ ਦੂਜੀ ਗੋਲ਼ੀ ਛੋਟੇ ਹਾਥੀ ਦੀ ਬਾਰੀ ’ਤੇ ਜਾ ਲੱਗੀ।

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ, ਘੁਮਾਣ : ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਛੋਟੇ ਹਾਥੀ ’ਤੇ ਸਵਾਰ ਦੋ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰਦਿਆਂ ਗੋਲ਼ੀ ਚਲਾਈ ਗਈ। ਗੋਲ਼ੀ ਲੱਗਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜਦਕਿ ਦੂਜੀ ਗੋਲ਼ੀ ਛੋਟੇ ਹਾਥੀ ਦੀ ਬਾਰੀ ’ਤੇ ਜਾ ਲੱਗੀ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚਾਇਆ ਗਿਆ।
ਇਸ ਸਬੰਧੀ ਥਾਣਾ ਘੁਮਾਣ ਵਿੱਖੇ ਲਿਖਤੀ ਦਰਖਾਸਤ ਦਿੰਦਿਆਂ ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਮੰਡਿਆਲਾ ਨੇ ਦੱਸਿਆ ਕਿ ਮੈਂ ਅਤੇ ਮੇਰਾ ਭਤੀਜਾ ਡੰਗਰ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਹਨ ਅਤੇ ਅੱਜ ਮੈ ਅਤੇ ਮੇਰਾ ਭਤੀਜਾ ਜੁਗਰਾਜ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮੰਡਿਆਲਾ ਕਿ ਅੱਜ ਸਵੇਰੇ ਆਪਣੇ ਪਿੰਡ ਮੰਡਿਆਲਾ ਤੋਂ ਆਪਣੇ ਛੋਟੇ ਹਾਥੀ ਨੰ.ਪੀ.ਬੀ.06ਬੀਬੀ ’ਤੇ 1 ਮੱਝ ਅਤੇ 1 ਕੱਟਾ ਲੱਦਕੇ ਵੱਲਾ ਪਸ਼ੂ ਮੰਡੀ (ਅਮ੍ਰਿੰਤਸਰ ਸਾਹਿਬ) ਵੇਚਣ ਲਈ ਜਾ ਰਹੇ ਸਨ ਕਿ ਜਦੋਂ ਅਸੀਂ ਅਠਵਾਲ ਨਹਿਰ ਪੁੱਲ ਤੋਂ ਥੋੜੀ ਅੱਗੇ ਪਹੰਚੇ ਤਾਂ ਅੱਗੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਖੜੇ ਸਨ, ਜਿੰਨਾਂ ਵਿੱਚੋਂ ਸਭ ਤੋਂ ਪਿੱਛੇ ਬੈਠੇ ਨੌਜਵਾਨ ਸਾਹਿਬ ਸਿੰਘ ਵਾਸੀ ਮੰਡਿਆਲਾ ਜੋ ਕਿ ਸਾਡੇ ਪਿੰਡ ਦਾ ਹੈ, ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ।
ਜਦ ਮੈਂ ਛੋਟਾ ਹਾਥੀ ਰੋਕ ਲਿਆ ਤਾਂ ਸਾਹਿਬ ਸਿੰਘ ਅਤੇ ਉਸਦੇ ਸਾਥੀ ਸਾਡੇ ਵੱਲ ਆਏ ਜਿੰਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਜਿਸ ਨੂੰ ਦੇਖਕੇ ਮੈਂ ਡਰ ਗਿਆ ਅਤੇ ਛੋਟੇ ਹੱਥੀਂ ਤੋਂ ਉਤਰ ਕੇ ਭੱਜ ਕੇ ਨੇੜੇ ਕਮਾਦ ਵਿੱਚ ਲੁਕ ਗਿਆ, ਪਰ ਜੁਗਰਾਜ ਸਿੰਘ ਨੂੰ ਭੱਜਣ ਦਾ ਮੌਕਾ ਨਹੀਂ ਮਿਲੀਆ ਅਤੇ ਸਾਹਿਬ ਸਿੰਘ ਦੇ ਨਾਲ ਆਏ ਅਣਪਛਾਤੇ ਨੋਜਵਾਨ ਜਿਸਦੇ ਹੱਥ ਵਿੱਚ ਪਿਸਟਲ ਸੀ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਜੁਗਰਾਜ ਸਿੰਘ ’ਤੇ ਤਿੰਨ ਫਾਇਰ ਕੀਤੇ ਜਿਸ ਵਿੱਚੋਂ ਇੱਕ ਫਾਇਰ ਛੋਟੇ ਹਾਥੀ ’ਤੇ ਲੱਗਿਆ ਅਤੇ ਦੂਸਰਾ ਜੁਗਰਾਜ ਸਿੰਘ ਦੀ ਖੱਬੀ ਲੱਤ ’ਤੇ ਵੱਜਾ ਜਦ ਕਿ ਤੀਸਰਾ ਜ਼ਮੀਨ ’ਤੇ ਵੱਜਾ।
ਇੰਨੇ ਚਿਰ ਨੂੰ ਸਾਹਿਬ ਸਿੰਘ ਦੇ ਹੋਰ ਸਾਥੀ ਆਏ ਅਤੇ ਕੁਝ ਗੱਲਬਾਤ ਕਰਕੇ ਸਾਰੇ ਜਾਣੇ ਫਰਾਰ ਹੋ ਗਏ। ਉਸ ਤੋਂ ਬਾਅਦ ਮੈਂ ਜੁਗਰਾਜ ਸਿੰਘ ਕੋਲ ਗਿਆ ਅਤੇ ਆਪਣੇ ਚਾਚੇ ਅਮਰੀਕ ਸਿੰਘ ਦੀ ਸਹਾਇਤਾ ਨਾਲ ਜੁਗਰਾਜ ਸਿੰਘ ਨੂੰ ਤੁਰੰਤ ਜ਼ਖਮੀ ਹਾਲਤ ਵਿਚਸਿਵਲ ਹਸਪਤਾਲ ਬਟਾਲਾ ਵਿੱਖੇ ਇਲਾਜ ਦਾਖਲ ਕਰਵਾਇਆ।
ਓਧਰ, ਘੁਮਾਣ ਪੁਲਿਸ ਵੱਲੋਂ ਪ੍ਰਿੰਸ ਮੰਡਿਆਲਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।