- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਛੀਨਾ ਹਸਪਤਾਲ ’ਤੇ ਕੁਝ ਹਫਤੇ ਪਹਿਲਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ, ਜਿਸਦੇ ਚਲਦਿਆਂ ਜਿਥੇ ਹਸਪਤਾਲ ਦਾ ਗੇਟ ਸ਼ੀਸ਼ੇ ਵਾਲਾ ਹੋਣ ਕਰਕੇ ਗੋਲੀਆਂ ਲੱਗਣ ਨਾਲ ਸ਼ੀਸ਼ਾ ਚਕਨਾਚੂਰ ਹੋ ਗਿਆ ਸੀ, ਉਥੇ ਨਾਲ ਹੀ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਦੀ ਲੜਕੀ ਵੀ ਸ਼ੀਸ਼਼ੇ ਦੀ ਕਿਰਕਾਂ ਅੱਖਾਂ ਵਿਚ ਪੈਣ ਨਾਲ ਜ਼ਖ਼ਮੀ ਹੋ ਗਈ ਸੀ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਕੁਝ ਹਫਤੇ ਪਹਿਲਾਂ ਬਟਾਲਾ ਦੇ ਨਵਰੂਪ ਨਗਰ ਸਥਿਤ ਛੀਨਾ ਹਸਪਤਾਲ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ, ਜਿਸ ਸਬੰਧੀ ਪੁਲਿਸ ਨੇ ਚਾਹੇ ਥਾਣਾ ਸਿਵਲ ਲਾਈਨ ਵਿਖੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਸੀ, ਪਰ ਇਸ ਗੋਲੀਕਾਂਡ ਵਿਚ ਸ਼ਾਮਲ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਉਸੇ ਦਿਨ ਤੋਂ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ, ਜਿਸ ਦੇ ਚਲਦਿਆਂ ਬਟਾਲਾ ਪੁਲਿਸ ਦੇ ਹੱਥ ਉਸ ਵੇਲੇ ਸਫਲਤਾ ਲੱਗੀ, ਜਦੋਂ ਉਕਤ ਗੋਲੀਕਾਂਡ ’ਚ 3 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ, ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਓਧਰ, ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ’ਚੋਂ ਇਕ ਨੌਜਵਾਨ ਜ਼ਖਮੀ ਹੋਇਆ ਹੈ, ਜੋ ਪੁਲਿਸ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਹੈ।
ਇਸ ਸਬੰਧੀ ਜਦੋਂ ਹੋਰ ਵਧੇਰੇ ਜਾਣਕਾਰੀ ਲੈਣ ਹਿੱਤ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਛੀਨਾ ਹਸਪਤਾਲ ’ਤੇ ਕੁਝ ਹਫਤੇ ਪਹਿਲਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ, ਜਿਸਦੇ ਚਲਦਿਆਂ ਜਿਥੇ ਹਸਪਤਾਲ ਦਾ ਗੇਟ ਸ਼ੀਸ਼ੇ ਵਾਲਾ ਹੋਣ ਕਰਕੇ ਗੋਲੀਆਂ ਲੱਗਣ ਨਾਲ ਸ਼ੀਸ਼ਾ ਚਕਨਾਚੂਰ ਹੋ ਗਿਆ ਸੀ, ਉਥੇ ਨਾਲ ਹੀ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਦੀ ਲੜਕੀ ਵੀ ਸ਼ੀਸ਼਼ੇ ਦੀ ਕਿਰਕਾਂ ਅੱਖਾਂ ਵਿਚ ਪੈਣ ਨਾਲ ਜ਼ਖਮੀ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਵੱਖ ਵੱਖ ਟੀਮਾਂ ਦਾ ਗਠਨ ਕਰਦਿਆਂ ਉਕਤ ਗੋਲੀਕਾਂਡ ਦੀ ਅਲੱਗ ਅਲੱਗ ਐਂਗਲਾਂ ਤੋਂ ਜਾਂਚ ਕਰਨ ’ਤੇ ਤਿੰਨ ਨੌਜਵਾਨਾਂ ਦੇ ਨਾਮ ਸਾਹਮਣੇ ਆਏ ਸਨ, ਜਿੰਨ੍ਹਾਂ ਵਿਚ ਅਰਮਾਨ ਠਾਕੁਰ ਦੇ ਨਾਲ ਇਸਦੇ ਦੋ ਹੋਰ ਸਾਥੀ ਹਨ ਤੇ ਇਨ੍ਹਾਂ ਤਿੰਨਾਂ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਅਰਮਾਨ ਠਾਕੁਰ ਜਿਸ ਨੇ ਛੀਨਾ ਹਸਪਤਾਲ ’ਤੇ ਗੋਲੀਆਂ ਚਲਾਈਆਂ ਸਨ, ਸੱਟ ਲੱਗਣ ਨਾਲ ਜ਼ਖਮੀ ਹੋ ਗਿਆ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਪੁਲਿਸ ਵਲੋਂ ਜਾਰੀ ਹੈ।