Batala News : ਅੱਗ ਦਾ ਗੋਲ਼ਾ ਬਣੀ ਚਲਦੀ ਕਾਰ, ਵਾਲ-ਵਾਲ ਬਚਿਆ ਕਾਰ ਚਾਲਕ
ਮੰਗਲਵਾਰ ਨੂੰ ਬਟਾਲਾ ਦੇ ਡੇਰਾ ਰੋਡ ਰੇਲਵੇ ਪੁੱਲ ਦੇ ਉੱਪਰ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ। ਪਰ ਗਨੀਮਤ ਇਹ ਰਹੀ ਕਿ ਕਾਰ ਚਾਲਕ ਅਤੇ ਉਸਦਾ ਸਾਥੀ ਅੱਗ ਲੱਗਦੇ ਸਾਰ ਕਾਰ ਤੋਂ ਬਾਹਰ ਨਿਕਲ ਆਏ ਜਿਸ ਨਾਲ ਦੋਵਾਂ ਦਾ ਬਚਾਅ ਹੋ ਗਿਆ।
Publish Date: Tue, 24 Mar 2026 08:49 PM (IST)
Updated Date: Tue, 24 Mar 2026 08:52 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਮੰਗਲਵਾਰ ਨੂੰ ਬਟਾਲਾ ਦੇ ਡੇਰਾ ਰੋਡ ਰੇਲਵੇ ਪੁੱਲ ਦੇ ਉੱਪਰ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ। ਪਰ ਗਨੀਮਤ ਇਹ ਰਹੀ ਕਿ ਕਾਰ ਚਾਲਕ ਅਤੇ ਉਸਦਾ ਸਾਥੀ ਅੱਗ ਲੱਗਦੇ ਸਾਰ ਕਾਰ ਤੋਂ ਬਾਹਰ ਨਿਕਲ ਆਏ ਜਿਸ ਨਾਲ ਦੋਵਾਂ ਦਾ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦਰਗਾਬਾਦ ਨੇ ਦੱਸਿਆ ਕਿ ਉਹ ਆਪਣੇ ਸਾਥੀ ਪ੍ਰਭਸ਼ਰਨ ਸਿੰਘ ਦੇ ਨਾਲ ਬਟਾਲਾ ਸ਼ਹਿਰ ਕਿਸੇ ਕੰਮ ਆਇਆ ਹੋਇਆ ਸੀ ਅਤੇ ਕੰਮ ਕਰਨ ਤੋਂ ਬਾਅਦ ਜਦ ਉਹ ਵਾਪਸ ਪਿੰਡ ਨੂੰ ਜਾਣ ਲੱਗੇ ਤਾਂ ਡੇਰਾ ਰੋਡ ਪੁਲ ਪਾਰ ਕਰਦਿਆਂ ਅਚਾਨਕ ਉਸ ਦੀ ਕਾਰ ਸਵਿਫਟ ਡੀਜਾਇਰ ਨੰਬਰ ਪੀਬੀ 06 ਏਬੀ 6172 ਦੇ ਬੋਨਟ ਚ ਅਚਾਨਕ ਧੂਆਂ ਨਿਕਲਿਆ ਜਿਸ ਤੋਂ ਬਾਅਦ ਦੇਖਦਿਆਂ ਹੀ ਕਾਰ ਅੱਗ ਦੀ ਲਪੇਟ ਚ ਆ ਗਈ।
ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਇਕਦਮ ਕਾਰ ਚੋਂ ਬਾਹਰ ਨਿਕਲ ਆਏ ਅਤੇ ਦੇਖਦਿਆਂ ਦੇਖਦਿਆਂ ਉਸ ਦੀ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਚ ਆ ਗਈ। ਉਸ ਨੇ ਦੱਸਿਆ ਕਿ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ । ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆ ਨੀਰਜ ਸ਼ਰਮਾ ਨੇ ਦੱਸਿਆ ਨੇ ਕਿਹਾ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਕੇ ਅਤੇ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਦੱਸਿਆ ਕਿ ਕਾਰ ਪੂਰੀ ਤਰ੍ਹਾਂ ਸੜ ਗਈ ਹੈ, ਪਰ ਚਾਲਕ ਅਤੇ ਉਸਦੇ ਸਾਥੀ ਦਾ ਵਾਲ ਵਾਲ ਬਚਾਅ ਹੋ ਗਿਆ ਹੈ।