- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ ਦੋ ਮਹੀਨੇ ਪਹਿਲਾਂ ਬਟਾਲਾ ਦੇ ਨਜ਼ਦੀਕੀ ਪਿੰਡ ਗਿੱਲਾਂਵਾਲੀ ਨੇੜਿਓਂ ਮੇਨ ਜੀ.ਟੀ ਰੋਡ ਤੋਂ ਇਕ ਕਾਰ ਵਿਚੋਂ ਥਾਣਾ ਸਦਰ ਦੀ ਪੁਲਿਸ ਨੂੰ ਇਕ ਵਿਅਕਤੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਪਿੰਕਾ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਭਾਈ ਕਾ ਹਾਲ ਵਾਸੀ ਬੈਂਕ ਕਲੋਨੀ ਬਟਾਲਾ ਵਜੋਂ ਹੋਈ ਸੀ, ਜਿਸ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਉਸ ਵੇਲੇ ਚਾਹੇ 194 ਬੀਐੱਨਐੱਸ ਤਹਿਤ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਦਿੱਤਾ ਸੀ ਤੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਸੀ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਕਰੀਬ ਦੋ ਮਹੀਨੇ ਪਹਿਲਾਂ ਬਟਾਲਾ ਦੇ ਨਜ਼ਦੀਕੀ ਪਿੰਡ ਗਿੱਲਾਂਵਾਲੀ ਨੇੜਿਓਂ ਮੇਨ ਜੀ.ਟੀ ਰੋਡ ਤੋਂ ਇਕ ਕਾਰ ਵਿਚੋਂ ਥਾਣਾ ਸਦਰ ਦੀ ਪੁਲਿਸ ਨੂੰ ਇਕ ਵਿਅਕਤੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਪਿੰਕਾ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਭਾਈ ਕਾ ਹਾਲ ਵਾਸੀ ਬੈਂਕ ਕਲੋਨੀ ਬਟਾਲਾ ਵਜੋਂ ਹੋਈ ਸੀ, ਜਿਸ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਉਸ ਵੇਲੇ ਚਾਹੇ 194 ਬੀਐੱਨਐੱਸ ਤਹਿਤ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਦਿੱਤਾ ਸੀ ਤੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਸੀ।
ਪਰੰਤੂ ਬਾਅਦ ਵਿਚ ਮੈਡੀਕਲ ਬੋਰਡ ਦੀ ਪੋਸਟਮਾਰਟਮ ਰਿਪੋਰਟ ਆਉਣ ’ਤੇ ਇਹ ਖੁਲਾਸਾ ਹੋਇਆ ਕਿ ਮ੍ਰਿਤਕ ਵਿਅਕਤੀ ਪਿੰਕਾ ਸਿੰਘ ਦੀ ਮੌਤ ਸਿਰ 'ਤੇ ਸੱਟ ਲੱਗਣ ਅਤੇ ਨੱਕ ਰਾਹੀਂ ਜ਼ਿਆਦਾ ਖੂਨ ਵਗਣ ਕਾਰਨ ਹੋਈ ਹੈ, ਦਾ ਮਾਮਲਾ ਸਾਹਮਣੇ ਆਉਣ ’ਤੇ ਪੁਲਸ ਨੇ ਇਸਦੀ ਦੀ ਤਕਨੀਕੀ ਅਤੇ ਖੁਫੀਆ ਜਾਂਚ ਸ਼ੁਰੂ ਕਰਦਿਆਂ ਥਾਣਾ ਸਦਰ ਵਿਚ ਮ੍ਰਿਤਕ ਦੇ ਭਰਾ ਰਾਜਾ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 143 ਮਿਤੀ 20 ਜੁਲਾਈ 2026 ਨੂੰ ਧਾਰਾਵਾਂ 103(1), 61(2), 190 ਅਤੇ 191(3) ਬੀਐੱਨਐੱਸ ਤਹਿਤ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਸਮੇਤ 5 ਜਣਿਆਂ ਮਾਮਲਾ ਦਰਜ ਕਰ ਦਿੱਤਾ ਗਿਆ।
ਇਸ ਸਬੰਧੀ ਅੱਜ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਨੇ ਦੱਸਿਆ ਕਿ ਬੀਤੀ 13 ਮਈ 2026 ਨੂੰ ਪਿੰਡ ਗਿੱਲਵਾਲੀ ਨੇੜੇ ਜੀ.ਟੀ. ਰੋਡ 'ਤੇ ਖੜ੍ਹੀ ਮਾਰੂਤੀ ਕਾਰ (ਨੰਬਰ ਪੀ.ਬੀ.-02-ਏ.ਏ.-5489) ਵਿੱਚੋਂ ਪਿੰਕਾ ਸਿੰਘ ਪੁੱਤਰ ਸ਼ਾਮ ਸਿੰਘ, ਵਾਸੀ ਪਿੰਡ ਭਾਈ ਕਾ ਹਾਲ ਵਾਸੀ ਬੈਂਕ ਕਲੋਨੀ ਬਟਾਲਾ ਦੀ ਲਾਸ਼ ਬਰਾਮਦ ਹੋਈ ਸੀ, ਜਿਸ ’ਤੇ ਪੁਲਿਸ ਵਲੋਂ ਕੀਤੀ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਦਾ ਕਤਲ ਇਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਕ ਸਾਜਿਸ਼ ਤਹਿਤ ਕਰਵਾਇਆ ਹੈ।
ਡੀਐੱਸਪੀ ਨੇ ਅੱਗੇ ਦੱਸਿਆ ਕਿ ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਮ੍ਰਿਤਕ ਦੀ ਪਤਨੀ ਰੇਖਾ ਦੇ ਚਾਂਦ ਪੁੱਤਰ ਰਾਕੇਸ਼ ਕੁਮਾਰ ਵਾਸੀ ਰਮਦਾਸ, ਹਾਲ ਵਾਸੀ ਬਹਾਦਰ ਹੁਸੈਨ ਥਾਣਾ ਰੰਗੜ ਨੰਗਲ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਬਣ ਗਏ ਸਨ, ਜਿਸ ’ਤੇ ਇਹ ਦੋਵੇਂ ਮੇਲਿਆਂ ਵਿੱਚ ਇਕੱਠੇ ਦੁਕਾਨਾਂ ਲਗਾਉਂਦੇ ਸਨ ਅਤੇ ਮ੍ਰਿਤਕ ਨੇ ਇਨ੍ਹਾਂ ਦੋਵਾਂ ਕਈ ਵਾਰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਸੀ, ਜਿਸ ਦੇ ਚਲਦਿਆਂ ਇਨ੍ਹਾਂ ਦੀ ਆਪਸ ਵਿਚ ਤਕਰਾਰ ਵੀ ਹੋਈ ਸੀ।
ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਰੇਖਾ ਅਤੇ ਚਾਂਦ ਨੇ ਪਿੰਕਾ ਸਿੰਘ ਨੂੰ ਰਸਤੇ ਵਿੱਚੋਂ ਹਟਾਉਣ ਲਈ ਮੇਲਿਆਂ ਵਿੱਚ ਮੁਨਿਆਰੀ ਦੀ ਦੁਕਾਨ ਕਰਨ ਵਾਲੇ ਸੋਨਾ ਮਸੀਹ ਨਾਲ 40 ਹਜ਼ਾਰ ਰੁਪਏ ਵਿੱਚ ਕਤਲ ਦੀ ਸਾਜ਼ਿਸ਼ ਰਚੀ, ਜਿਸ ’ਤੇ12 ਮਈ 2026 ਨੂੰ ਸੋਨਾ ਮਸੀਹ ਨੂੰ 20 ਹਜ਼ਾਰ ਰੁਪਏ ਅਡਵਾਂਸ ਕਤਲ ਕਰਨ ਲਈ ਦੇ ਦਿੱਤੇ ਗਏ, ਜੋ ਸੋਨਾ ਮਸੀਹ ਨੇ ਆਪਣੇ ਨਾਲ ਮੇਲਿਆਂ ਵਿਚ ਕੰਮ ਕਰਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਨਵਜੋਤ ਸਿੰਘ ਉਰਫ ਲਵ ਪੁੱਤਰ ਗੁਰਨਾਮ ਸਿੰਘ ਵਾਸੀ ਬੈਂਕ ਕਾਲੋਨੀ ਬਟਾਲਾ ਨੂੰ ਨਾਲ ਲੈ ਲਿਆ ਅਤੇ ਉਕਤਾਨ ਵਲੋਂ ਇਕ ਸਲਾਹ ਹੋ ਕੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਪਿੰਕਾ ਸਿੰਘ ਦਾ ਕਤਲ ਕਰ ਦਿੱਤਾ ਅਤੇ ਲਾਸ਼ ਕਾਰ ਵਿੱਚ ਛੱਡ ਦਿੱਤੀ।ਡੀਐੱਸਪੀ ਨੇ ਦੱਸਿਆ ਕਿ ਉਕਤ ਪੰਜਾਂ ਵਿਰੁੱਧ ਸਬੰਧੀ ਥਾਣਾ ਸਦਰ ਵਿਚ ਮਾਮਲਾ ਦਰਜ ਕਰਨ ਤੋਂ ਬਾਅਦ ਉਕਤ ਸਾਰਿਆਂ ਨੂੰ ਪੁਲਿਸ ਵਲੋਂ ਗਿ੍ਰਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਗਈ ਹੈ।