- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਦੇ ਨਜ਼ਦੀਕੀ ਪਿੰਡ ਫਤਿਹਗੜ੍ਹ ਚੂੜੀਆਂ ਦੇ ਵਸਨੀਕ ਅਸ਼ਵਨੀ ਕੁਮਾਰ ਪੁੱਤਰ ਰਾਜ ਪਾਲ ਨੇ ਪੁਰਤਗਾਲ ਦੀ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਟਾਲਾ ਅਤੇ ਪਿੰਡ ਫਤਿਹਗੜ੍ਹ ਚੂੜੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਫਤਿਹਗੜ੍ਹ ਚੂੜੀਆਂ: ਬਟਾਲਾ ਦੇ ਨਜ਼ਦੀਕੀ ਪਿੰਡ ਫਤਿਹਗੜ੍ਹ ਚੂੜੀਆਂ ਦੇ ਵਸਨੀਕ ਅਸ਼ਵਨੀ ਕੁਮਾਰ ਪੁੱਤਰ ਰਾਜ ਪਾਲ ਨੇ ਪੁਰਤਗਾਲ ਦੀ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਟਾਲਾ ਅਤੇ ਪਿੰਡ ਫਤਿਹਗੜ੍ਹ ਚੂੜੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਅਸ਼ਵਨੀ ਕੁਮਾਰ ਨੇ ਪੁਰਤਗਾਲ ਦੀ ਰਾਜਧਾਨੀ ਲਿਸਬਨ ਨੇੜੇ ਪ੍ਰਸਿੱਧ ਸਮੁੰਦਰੀ ਤੱਟ ਕੋਸਟਾ ਦਾ ਕਾਪਾਰਿਕਾ ਵਿਖੇ ਹੋਈ ਬੀਚ ਨਾਈਟ ਰਨ 2026 ਵਿੱਚ ਹਿੱਸਾ ਲੈਂਦਿਆਂ 10 ਕਿਲੋਮੀਟਰ ਦੀ ਦੌੜ ਸਿਰਫ਼ ਇੱਕ ਘੰਟੇ ਵਿੱਚ ਪੂਰੀ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌੜ ਵਿੱਚ ਕਰੀਬ 5000 ਦੌੜਾਕਾਂ ਨੇ ਹਿੱਸਾ ਲਿਆ। ਅਸ਼ਵਨੀ ਕੁਮਾਰ ਨੇ ਦੌੜਾਕ ਨੰਬਰ 1190 ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ।ਅਸ਼ਵਨੀ ਕੁਮਾਰ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕਰਦਿਆਂ 10 ਕਿਲੋਮੀਟਰ ਦਾ ਫਾਸਲਾ ਇੱਕ ਘੰਟੇ ਵਿੱਚ ਪੂਰਾ ਕੀਤਾ।
ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਟਾਲਾ ਅਤੇ ਪਿੰਡ ਫਤਿਹਗੜ੍ਹ ਚੂੜੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਲਾਕਾ ਵਾਸੀਆਂ ਵੱਲੋਂ ਅਸ਼ਵਨੀ ਕੁਮਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਨੇ ਆਪਣੀ ਖੇਡ ਪ੍ਰਤਿਭਾ ਅਤੇ ਮਿਹਨਤ ਨਾਲ ਪੰਜਾਬ ਸਮੇਤ ਆਪਣੇ ਪਰਿਵਾਰ, ਸ਼ਹਿਰ ਬਟਾਲਾ ਅਤੇ ਕਸਬਾ ਫਤਿਹਗੜ੍ਹ ਚੂੜੀਆਂ ਦਾ ਨਾਮ ਵਿਦੇਸ਼ ਦੀ ਧਰਤੀ ’ਤੇ ਰੌਸ਼ਨ ਕੀਤਾ ਹੈ।
ਉਨ੍ਹਾਂ ਦੀ ਇਹ ਕਾਮਯਾਬੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਮਿਹਨਤ, ਲਗਨ ਅਤੇ ਹੌਸਲੇ ਨਾਲ ਦੁਨੀਆ ਦੇ ਕਿਸੇ ਵੀ ਮੰਚ ’ਤੇ ਆਪਣੀ ਪਛਾਣ ਬਣਾਈ ਜਾ ਸਕਦੀ ਹੈ।