
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਟਾਲਾ ਚ ਮੈਡੀਕਲ ਸਟੋਰ, ਸੁਨਿਆਰੇ ਦੀ ਦੁਕਾਨ ਅਤੇ ਅੰਮੋ ਨੰਗਲ ਵਿੱਚ ਇੱਕ ਕਰਿਆਨੇ ਦੀ ਦੁਕਾਨ 'ਤੇ ਜਬਰੀ ਵਸੂਲੀ ਲਈ ਕੀਤੀ ਫਾਇਰਿੰਗ ਦੇ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਮੁਲਜਮ ਦਾ ਮੋਟਰਸਾਈਕਲ ਦੀ ਬਰਾਮਦਗੀ ਦੌਰਾਨ ਟਕਾਪੁਰ-ਬੋਲੇਵਾਲ ਨਹਿਰ ਦੇ ਕੰਢੇ ਇੱਕ ਪੁਲਿਸ ਮੁਕਾਬਲਾ ਹੋਇਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਆਪਣੀ ਬਾਈਕ ਚ ਲੁਕਾਈ ਹੋਈ ਪਿਸਤੌਲ ਨਾਲ ਪੁਲਿਸ 'ਤੇ ਗੋਲੀਬਾਰੀ ਕੀਤੀ। ਜਦੋਂ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਤਾਂ ਇੱਕ ਗੋਲੀ ਮੁਲਜਮ ਦੀ ਲੱਤ ਵਿੱਚ ਲੱਗੀ,
![ਮੋਟਰਸਾਈਕਲ ਦੀ ਬਰਾਮਦਗੀ ਮੌਕੇ ਮੁਲਜ਼ਮ ਨੇ ਪੁਲਿਸ 'ਤੇ ਚਲਾਈ ਗੋਲੀ, ਜਵਾਬੀ ਪੁਲਿਸ ਦੀ ਗੋਲੀ ਨਾਲ ਮੁਲp]ਮ ਹੋਇਆ ਜ਼ਖ਼ਮੀ](https://img.punjabijagran.com/punjabi/29082026/29_08_2026-batala_pic_9673992_m.jpg)
ਸੁਖਦੇਵ ਸਿੰਘ/ਸ਼ਾਮ ਤਿਵਾੜੀ* ਪੰਜਾਬੀ ਜਾਗਰਣ, ਬਟਾਲਾ : ਬਟਾਲਾ 'ਚ ਮੈਡੀਕਲ ਸਟੋਰ, ਸੁਨਿਆਰੇ ਦੀ ਦੁਕਾਨ ਅਤੇ ਅੰਮੋ ਨੰਗਲ ਵਿੱਚ ਇੱਕ ਕਰਿਆਨੇ ਦੀ ਦੁਕਾਨ 'ਤੇ ਜਬਰੀ ਵਸੂਲੀ ਲਈ ਕੀਤੀ ਫਾਇਰਿੰਗ ਦੇ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਮੁਲਜਮ ਦਾ ਮੋਟਰਸਾਈਕਲ ਦੀ ਬਰਾਮਦਗੀ ਦੌਰਾਨ ਟਕਾਪੁਰ-ਬੋਲੇਵਾਲ ਨਹਿਰ ਦੇ ਕੰਢੇ ਇੱਕ ਪੁਲਿਸ ਮੁਕਾਬਲਾ ਹੋਇਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਆਪਣੀ ਬਾਈਕ ਚ ਲੁਕਾਈ ਹੋਈ ਪਿਸਤੌਲ ਨਾਲ ਪੁਲਿਸ 'ਤੇ ਗੋਲੀਬਾਰੀ ਕੀਤੀ। ਜਦੋਂ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਤਾਂ ਇੱਕ ਗੋਲੀ ਮੁਲਜਮ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ
ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਘਟਨਾ ਸ਼ਨਿਚਰਵਾਰ ਦੀ ਦੇਰ ਸ਼ਾਮ ਦੀ ਹੈ ।ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਦੀ ਪਛਾਣ ਆਕਾਸ਼ਦੀਪ ਸਿੰਘ ਵਾਸੀ ਬੋਲੇਵਾਲ ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਬਟਾਲਾ ਦੇ ਐਸਐਸਪੀ ਡਾ. ਮਹਿਤਾਬ ਸਿੰਘ ਅਤੇ ਹੋਰ ਅਧਿਕਾਰੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜਬਰੀ ਵਸੂਲੀ ਦੇ ਹਮਲੇ 22 ਅਤੇ 23 ਅਗਸਤ ਨੂੰ ਬਟਾਲਾ-ਜਲੰਧਰ ਸੜਕ 'ਤੇ ਇੱਕ ਮੈਡੀਕਲ ਸਟੋਰ, ਇੱਕ ਕਰਿਆਨੇ ਦੀ ਦੁਕਾਨ ਅਤੇ ਇੱਕ ਗਹਿਣਿਆਂ ਦੀ ਦੁਕਾਨ 'ਤੇ ਹੋਏ ਸਨ। ਐਸਐਸਪੀ ਨੇ ਦੱਸਿਆ ਕਿ ਗੈਂਗਸਟਰਾਂ ਨੇ ਅਮੋ ਨੰਗਲ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਤੋਂ ਲੱਖਾਂ ਰੁਪਏ ਦੀ ਜਬਰੀ ਵਸੂਲੀ ਦੀ ਮੰਗ ਕੀਤੀ ਸੀ। ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੀ ਦੁਕਾਨ 'ਤੇ ਗੋਲੀ ਚਲਾ ਦਿੱਤੀ ਗਈ। ਉਕਤ ਮਾਮਲੇ ਦੇ ਸਬੰਧ ਚ ਥਾਣਾ ਰੰਗੜ ਨੰਗਲ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਡੀਐਸਪੀ ਸ੍ਰੀਹਰਗੋਬਿੰਦਪੁਰ ਮਨੋਜ ਕੁਮਾਰ, ਸੀਆਈਏ ਸਟਾਫ ਇੰਚਾਰਜ ਸੁਖਰਾਜ ਸਿੰਘ,ਥਾਣਾ ਰੰਗੜ ਰੰਗੜ ਨੰਗਲ ਦੇ ਐਸਐਚ ਸੁਖਜਿੰਦਰ ਸਿੰਘ , ਐਸਐਚ ਓ ਥਾਣਾ ਘੁਮਾਣ ਅਤੇ ਹੋਰ ਪੁਲਿਸ ਕਰਮਚਾਰੀ ਸ਼ਾਮਲ ਸਨ।
ਜਾਂਚ ਦੌਰਾਨ ਪਤਾ ਲੱਗਾ ਕਿ ਆਕਾਸ਼ਦੀਪ ਸਿੰਘ ਅਤੇ ਸਤਿੰਦਰਬੀਰ ਸਿੰਘ ਵਾਸੀ ਬੋਲੇਵਾਲ ਇਸ ਮਾਮਲੇ ਵਿੱਚ ਸ਼ਾਮਲ ਸਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਆਕਾਸ਼ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਅਪਰਾਧ ਵਿੱਚ ਵਰਤੀ ਗਈ ਬਾਈਕ ਟਾਕਾਪੁਰ ਅਤੇ ਬੋਲੇਵਾਲ ਪਿੰਡਾਂ ਦੇ ਵਿਚਕਾਰ ਨਹਿਰ ਦੇ ਨੇੜੇ ਲੁਕਾਈ ਹੋਈ ਸੀ। ਜਦੋਂ ਪੁਲਿਸ ਉਸਨੂੰ ਬਾਈਕ ਬਰਾਮਦ ਕਰਨ ਲਈ ਉਕਤ ਜਗ੍ਹਾ 'ਤੇ ਲੈ ਗਈ, ਤਾਂ ਉਸਨੇ ਬਾਈਕ ਨੇੜੇ ਲੁਕਾਈ ਹੋਈ ਪਿਸਤੌਲ ਨਾਲ ਪੁਲਿਸ 'ਤੇ ਗੋਲੀ ਚਲਾ ਦਿੱਤੀ, ਜਿਸ ਬਾਰੇ ਉਸਨੇ ਪੁਲਿਸ ਨੂੰ ਨਹੀਂ ਦੱਸਿਆ ਸੀ। ਜਦੋਂ ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਤਾਂ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਐਸਐਸਪੀ ਨੇ ਕਿਹਾ ਕਿ ਬਟਾਲਾ ਵਿੱਚ ਮੈਡੀਕਲ ਸਟੋਰ ਅਤੇ ਜਵੈਲਰ ਦੀ ਦੁਕਾਨ 'ਤੇ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਆਕਾਸ਼ ਵਾਸੀ ਗੋਂਸਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦਾ ਸਾਥੀ ਜਸਬੀਰ ਅਜੇ ਵੀ ਪੁਲਿਸ ਤੋਂ ਫਰਾਰ ਹੈ। ਪਰ ਉਸਨੂੰ ਜਲਦੀ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਸਐਸਪੀ ਨੇ ਸੀਆਈਏ ਇੰਚਾਰਜ ਸੁਖਰਾਜ ਸਿੰਘ ਅਤੇ ਥਾਣਾ ਰੰਘੜ ਨੰਗਲ ਸੁਖਜਿੰਦਰ ਸਿੰਘ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ।