ਹਾਦਸਾ: ਪੈਰ ਫਿਸਲਣ ਕਾਰਨ ਘਰ ਦੀ ਛੱਤ ਤੋਂ ਹੇਠਾਂ ਡਿੱਗਿਆ ਨੌਜਵਾਨ, ਗੰਭੀਰ ਰੂਪ 'ਚ ਜ਼ਖਮੀ
ਅੱਜ ਗਾਂਧੀ ਕੈਂਪ ਬਟਾਲਾ ’ਚ ਪੈਰ ਤਿਲਕਣ ਦੇ ਚਲਦਿਆਂ ਇਕ ਨੌਜਵਾਨ ਆਪਣੇ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਰਾਣੀ ਪਤਨੀ ਸੁਰਿੰਦਰ ਪਾਲ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਅੱਜ ਉਸ ਦਾ ਬੇਟਾ ਗੋਬਿੰਦ ਕਿਸੇ ਕੰਮ ਲਈ ਘਰ ਦੀ ਛੱਤ ’ਤੇ ਗਿਆ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗਣ ਦੇ ਚਲਦਿਆਂ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ 108 ਐਂਬੂਲੈਂਸ ਦੇ ਰਾਹੀਂ ਗੋਬਿੰਦ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ।
Publish Date: Sat, 18 Jul 2026 03:25 PM (IST)
Updated Date: Sat, 18 Jul 2026 03:26 PM (IST)
ਰਾਜਨ ਤਹੇਨ, ਪੰਜਾਬੀ ਜਾਗਰਣ, ਬਟਾਲਾ - ਅੱਜ ਗਾਂਧੀ ਕੈਂਪ ਬਟਾਲਾ ’ਚ ਪੈਰ ਤਿਲਕਣ ਦੇ ਚਲਦਿਆਂ ਇਕ ਨੌਜਵਾਨ ਆਪਣੇ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਰਾਣੀ ਪਤਨੀ ਸੁਰਿੰਦਰ ਪਾਲ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਅੱਜ ਉਸ ਦਾ ਬੇਟਾ ਗੋਬਿੰਦ ਕਿਸੇ ਕੰਮ ਲਈ ਘਰ ਦੀ ਛੱਤ ’ਤੇ ਗਿਆ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗਣ ਦੇ ਚਲਦਿਆਂ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ 108 ਐਂਬੂਲੈਂਸ ਦੇ ਰਾਹੀਂ ਗੋਬਿੰਦ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ।