- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਰਵਾਰ ਸਵੇਰੇ ਪੁਰਾਣੀ ਕਚਹਿਰੀ ਦੇ ਅਹਾਤੇ ਤੋਂ ਲੋਕ ਨਿਰਮਾਣ ਵਿਭਾਗ ਦੇ ਇੱਕ ਕਰਮਚਾਰੀ ਨੂੰ ਇੱਕ ਬੱਚਾ(ਲੜਕਾ) ਮਿਲਿਆ। ਬੱਚਾ ਲਗਭਗ ਡੇਢ ਸਾਲ ਦਾ ਹੋਣ ਦਾ ਅਨੁਮਾਨ ਹੈ। ਕਰਮਚਾਰੀ ਨੇ ਆਲੇ-ਦੁਆਲੇ ਦੇਖਿਆ, ਪਰ ਸਵੇਰੇ ਉੱਥੇ ਕੋਈ ਨਹੀਂ ਮਿਲਿਆ, ਇਸ ਲਈ ਉਸਨੇ ਬੱਚੇ ਨੂੰ ਕੋਲ ਰੱਖ ਲਿਆ ਅਤੇ ਫਿਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ।

ਸੁਖਦੇਵ ਸਿੰਘ/ਰਾਜਨ ਤ੍ਰੇਹਨ ,ਪੰਜਾਬੀ ਜਾਗਰਣ ਬਟਾਲਾ - ਵੀਰਵਾਰ ਸਵੇਰੇ ਪੁਰਾਣੀ ਕਚਹਿਰੀ ਦੇ ਅਹਾਤੇ ਤੋਂ ਲੋਕ ਨਿਰਮਾਣ ਵਿਭਾਗ ਦੇ ਇੱਕ ਕਰਮਚਾਰੀ ਨੂੰ ਇੱਕ ਬੱਚਾ(ਲੜਕਾ) ਮਿਲਿਆ। ਬੱਚਾ ਲਗਭਗ ਡੇਢ ਸਾਲ ਦਾ ਹੋਣ ਦਾ ਅਨੁਮਾਨ ਹੈ। ਕਰਮਚਾਰੀ ਨੇ ਆਲੇ-ਦੁਆਲੇ ਦੇਖਿਆ, ਪਰ ਸਵੇਰੇ ਉੱਥੇ ਕੋਈ ਨਹੀਂ ਮਿਲਿਆ, ਇਸ ਲਈ ਉਸਨੇ ਬੱਚੇ ਨੂੰ ਕੋਲ ਰੱਖ ਲਿਆ ਅਤੇ ਫਿਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਲੋਕ ਨਿਰਮਾਣ ਵਿਭਾਗ ਦੇ ਇੱਕ ਕਰਮਚਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਹ ਸਵੇਰੇ 8:30 ਵਜੇ ਦੇ ਕਰੀਬ ਕੰਮ ਕਰ ਰਿਹਾ ਸੀ ਜਦੋਂ ਉਸਨੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਉਹ ਦਫਤਰ ਦੇ ਅਹਾਤੇ ਤੋਂ ਬਾਹਰ ਆਇਆ ਤਾਂ ਉਸਨੇ ਇੱਕ ਬੱਚੇ ਨੂੰ ਜ਼ਮੀਨ 'ਤੇ ਬੈਠਾ ਰੋਂਦਾ ਦੇਖਿਆ। ਉਸਨੇ ਨੇੜੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ, ਪਰ ਕੋਈ ਨਹੀਂ ਮਿਲਿਆ। ਉਸਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ । ਬਾਅਦ ਵਿੱਚ, ਗੁਰਦਾਸਪੁਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਕੇਂਦਰ ਦੀਆਂ ਦੋ ਮਹਿਲਾ ਅਧਿਕਾਰੀ, ਰਮਨਪ੍ਰੀਤ ਕੌਰ ਅਤੇ ਸੁਖਵਿੰਦਰ ਕੌਰ, ਮੌਕੇ 'ਤੇ ਪਹੁੰਚੀਆਂ। ਦੋ ਮਹਿਲਾ ਅਧਿਕਾਰੀਆਂ ਨੇ ਬੱਚੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਥਾਣਾ ਖੇਤਰ ਬੱਸ ਸਟੈਂਡ ਪੁਲਿਸ ਚੌਂਕੀ ਦੇ ਸਟਾਫ ਦੇ ਨਾਲ, ਸਿਵਲ ਹਸਪਤਾਲ ਵਿੱਚ ਬੱਚੇ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਬਾਅਦ ਵਿੱਚ ਭਾਈ ਘਨੱਈਆ ਚੈਰੀਟੇਬਲ ਟਰੱਸਟ ਜਲੰਧਰ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਭਾਈ ਘਨੱਈਆ ਚੈਰੀਟੇਬਲ ਟਰੱਸਟ ਦੇ ਵਲੰਟੀਅਰ ਸਿਵਲ ਹਸਪਤਾਲ ਪਹੁੰਚੇ, ਜਿਸ ਤੋਂ ਬਾਅਦ ਬੱਚੇ ਨੂੰ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ।