ਸਾਹਿਤ ਤੇ ਕਲਾ ਜਗਤ ਨੂੰ ਵੱਡਾ ਘਾਟਾ: ਮਹਾਨ ਫੋਟੋ ਕਲਾਕਾਰ ਤੇ ਕਵੀ ਹਰਭਜਨ ਸਿੰਘ ਬਾਜਵਾ ਦਾ ਹੋਇਆ ਦੇਹਾਂਤ, 13 ਸਤੰਬਰ ਨੂੰ ਬਟਾਲਾ 'ਚ ਹੋਵੇਗਾ ਸਸਕਾਰ
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਸਾਹਿਤਕ ਘਟਨਾਵਾਂ, ਸਮਾਗਮਾਂ ਅਤੇ ਸ਼ਖ਼ਸੀਅਤਾਂ ਨੂੰ ਆਪਣੇ ਕੈਮਰੇ ’ਚ ਕੈਦ ਕਰ ਕੇ ਸਦੀਵੀ ਯਾਦਾਂ ਦਾ ਇਤਿਹਾਸ ਬਣਾ ਦਿੱਤਾ। ਮਹਾਨ ਲੇਖਕਾਂ ਅਤੇ ਸ਼ਖ਼ਸੀਅਤਾਂ ਦੇ ਇਕ ਦਿਨ ਦੀ ਰੋਜ਼ਾਨਾ ਜੀਵਨ ਪ੍ਰਕਿਰਿਆ ਨੂੰ ਕੈਮਰੇ ਦੀ ਅੱਖ ਨਾਲ ਪੇਸ਼ ਕਰਨਾ ਉਨ੍ਹਾਂ ਦਾ ਵੱਡਾ ਕੰਮ ਸੀ।
Publish Date: Sat, 12 Sep 2026 05:02 PM (IST)
Updated Date: Sat, 12 Sep 2026 05:06 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ। ਇਹ ਖ਼ਬਰ ਸਾਹਿਤਕ ਹਲਕਿਆਂ ’ਚ ਬੜੇ ਦੁੱਖ ਨਾਲ ਸੁਣੀ ਜਾਵੇਗੀ ਕਿ ਅੰਤਰਰਾਸ਼ਟਰੀ ਪੱਧਰ ਦੇ ਫ਼ੋਟੋ ਕਲਾਕਾਰ ਅਤੇ ਕਵੀ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ ਸਦੀਵੀ ਵਿਛੋੜਾ ਦੇ ਗਏ ਹਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਸਾਹਿਤਕ ਘਟਨਾਵਾਂ, ਸਮਾਗਮਾਂ ਅਤੇ ਸ਼ਖ਼ਸੀਅਤਾਂ ਨੂੰ ਆਪਣੇ ਕੈਮਰੇ ’ਚ ਕੈਦ ਕਰ ਕੇ ਸਦੀਵੀ ਯਾਦਾਂ ਦਾ ਇਤਿਹਾਸ ਬਣਾ ਦਿੱਤਾ। ਮਹਾਨ ਲੇਖਕਾਂ ਅਤੇ ਸ਼ਖ਼ਸੀਅਤਾਂ ਦੇ ਇਕ ਦਿਨ ਦੀ ਰੋਜ਼ਾਨਾ ਜੀਵਨ ਪ੍ਰਕਿਰਿਆ ਨੂੰ ਕੈਮਰੇ ਦੀ ਅੱਖ ਨਾਲ ਪੇਸ਼ ਕਰਨਾ ਉਨ੍ਹਾਂ ਦਾ ਵੱਡਾ ਕੰਮ ਸੀ।
ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਦੇ ਪ੍ਰਮੁੱਖ ਸਾਹਿਤਕਾਰ, ਪੱਤਰਕਾਰ ਅਤੇ ਸਿਆਸੀ ਹਸਤੀਆਂ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਹਾਜ਼ਰ ਹੋਈਆਂ ,ਜਿਨ੍ਹਾਂ ’ਚ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡਾ ਰਵਿੰਦਰ, ਦਵਿੰਦਰ ਦੀਦਾਰ, ਡਾਕਟਰ ਅਨੂਪ ਸਿੰਘ, ਜਸਵੰਤ ਹਾਂਸ, ਅਜੀਤ ਕਮਲ, ਸੁਲਤਾਨ ਭਾਰਤੀ ਅਤੇ ਹੋਰ ਉੱਘੇ ਸਾਹਿਤਕਾਰ ਸ਼ਾਮਿਲ ਸਨ।
ਸਾਹਿਤਕ ਪ੍ਰੇਮੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਲ਼ 13 ਸਤੰਬਰ 11 ਵਜੇ ਸ਼ਮਸ਼ਾਨ ਘਾਟ ਪੁਰੀਆਂ ਬਟਾਲਾ ਨੇੜੇ ਬੇਰਿੰਗ ਕਾਲਜ ਬਟਾਲਾ ਵਿਖੇ ਕੀਤਾ ਜਾਵੇਗਾ।