ਕੋਰਟ ਕੰਪਲੈਕਸ ਤੋਂ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਦੋ ਦੋਸ਼ੀ ਫ਼ਰਾਰ, ਪੁਲਿਸ ਨੇ ਦਰਜ ਕੀਤਾ ਮਾਮਲਾ
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਮੁਲਾਜ਼ਮ ਐੱਚ.ਸੀ. ਰਾਜ ਸਿੰਘ (ਬਕਲ ਨੰਬਰ 6436) ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਸੇ ਦੌਰਾਨ ਦੋਵਾਂ ਦੋਸ਼ੀਆਂ ਨੇ ਸਥਿਤੀ ਦਾ ਫਾਇਦਾ ਉਠਾਉਂਦਿਆਂ ਪੁਲਿਸ ਮੁਲਾਜ਼ਮ ਨੂੰ ਧੱਕਾ ਦਿੱਤਾ ਅਤੇ ਕੋਰਟ ਕੰਪਲੈਕਸ ਤੋਂ ਫ਼ਰਾਰ ਹੋ ਗਏ।
Publish Date: Tue, 22 Sep 2026 11:22 AM (IST)
Updated Date: Tue, 22 Sep 2026 11:23 AM (IST)
ਸੰਵਾਦ ਸਹਿਯੋਗੀ, ਜਾਗਰਣ, ਅਬੋਹਰ। ਅਬੋਹਰ ਦੇ ਕੋਰਟ ਕੰਪਲੈਕਸ ’ਚ ਪੇਸ਼ੀ ਲਈ ਲਿਆਂਦੇ ਗਏ ਦੋ ਦੋਸ਼ੀਆਂ ਦੇ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸਿਟੀ-2 ਥਾਣਾ ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਰਿਕਾਰਡ ਅਨੁਸਾਰ, ਮਾਮਲੇ ’ਚ ਹੈੱਡ ਕਾਂਸਟੇਬਲ ਰਾਜੇਸ਼ ਸਾਂਗਵਾਲ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ’ਚ ਦੱਸਿਆ ਗਿਆ ਕਿ ਸਿਟੀ-2 ਥਾਣਾ ਅਬੋਹਰ ’ਚ ਦਰਜ ਮੁਕੱਦਮਾ ਨੰਬਰ 44/2024, ਜਿਸ ’ਚ ਦੋਸ਼ੀਆਂ ਖ਼ਿਲਾਫ਼ ਚੋਰੀ ਸਮੇਤ ਆਈ.ਪੀ.ਸੀ. ਦੀ ਧਾਰਾ 380, 457, 411 ਅਤੇ 34 ਤਹਿਤ ਮਾਮਲਾ ਦਰਜ ਸੀ, ’ਚ ਦੋਸ਼ੀ ਰੋਹਿਤ ਕੁਮਾਰ ਉਰਫ਼ ਪੈਗਾ ਅਤੇ ਅਮਿਤ ਕੁਮਾਰ ਉਰਫ਼ ਗੰਜੂ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ।
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਮੁਲਾਜ਼ਮ ਐੱਚ.ਸੀ. ਰਾਜ ਸਿੰਘ (ਬਕਲ ਨੰਬਰ 6436) ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਸੇ ਦੌਰਾਨ ਦੋਵਾਂ ਦੋਸ਼ੀਆਂ ਨੇ ਸਥਿਤੀ ਦਾ ਫਾਇਦਾ ਉਠਾਉਂਦਿਆਂ ਪੁਲਿਸ ਮੁਲਾਜ਼ਮ ਨੂੰ ਧੱਕਾ ਦਿੱਤਾ ਅਤੇ ਕੋਰਟ ਕੰਪਲੈਕਸ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸਿਟੀ-1 ਅਬੋਹਰ ਪੁਲਿਸ ਦੇ ਰਿਕਾਰਡ ਵਿੱਚ 21 ਸਤੰਬਰ 2026 ਨੂੰ ਇਸ ਸਬੰਧ ਵਿੱਚ ਐੱਫ.ਆਈ.ਆਰ. ਨੰਬਰ 262, ਬੀ.ਐੱਨ.ਐੱਸ. ਦਰਜ ਕੀਤੀ ਗਈ ਹੈ। ਪੁਲਿਸ ਫ਼ਰਾਰ ਦੋਸ਼ੀਆਂ ਦੀ ਭਾਲ ਵਿੱਚ ਜੁੱਟੀ ਹੋਈ ਹੈ।