ਜਿਸ ਦਿਨ ਖਰੀਦੀ ਟਿਕਟ, ਉਸੇ ਦਿਨ ਨਿੱਕਲਿਆ ਇਨਾਮ; ਅਬੋਹਰ ਦੇ ਦੋ ਦੋਸਤਾਂ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
ਅਬੋਹਰ ਦੇ ਦੋ ਦੋਸਤਾਂ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨਿਕਲਣ ਦੀ ਸੂਚਨਾ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਦੋਵਾਂ ਦੇ ਘਰਾਂ ਵਿਚ ਜਸ਼ਨ ਵਰਗਾ ਮਾਹੌਲ ਹੈ ਤੇ ਲੋਕ ਉਨ੍ਹਾਂ ਦੇ ਘਰਾਂ ’ਚ ਪੁੱਜ ਕੇ ਵਧਾਈ ਦੇਣ ਦੇ ਰਹੇ ਹਨ। ਇੰਨਾ ਹੀ ਨਹੀਂ, ਦੋਵਾਂ ਦੋਸਤਾਂ ਦਾ ਲਾਟਰੀ ਵਿਕ੍ਰੇਤਾ ਨੇ ਢੋਲ ਦੀ ਥਾਪ ’ਤੇ ਸਵਾਗਤ ਕੀਤਾ ਅਤੇ ਖ਼ੁਸ਼ੀ ’ਚ ਪਟਾਕੇ ਚਲਾਏ ਅਤੇ ਮਠਿਆਈ ਵੰਡੀ।
Publish Date: Mon, 02 Oct 2023 08:33 PM (IST)
Updated Date: Mon, 02 Oct 2023 11:29 PM (IST)
ਜਾਗਰਣ ਸੰਵਾਦਦਾਤਾ, ਅਬੋਹਰ : ਅਬੋਹਰ ਦੇ ਦੋ ਦੋਸਤਾਂ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨਿਕਲਣ ਦੀ ਸੂਚਨਾ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਦੋਵਾਂ ਦੇ ਘਰਾਂ ਵਿਚ ਜਸ਼ਨ ਵਰਗਾ ਮਾਹੌਲ ਹੈ ਤੇ ਲੋਕ ਉਨ੍ਹਾਂ ਦੇ ਘਰਾਂ ’ਚ ਪੁੱਜ ਕੇ ਵਧਾਈ ਦੇਣ ਦੇ ਰਹੇ ਹਨ। ਇੰਨਾ ਹੀ ਨਹੀਂ, ਦੋਵਾਂ ਦੋਸਤਾਂ ਦਾ ਲਾਟਰੀ ਵਿਕ੍ਰੇਤਾ ਨੇ ਢੋਲ ਦੀ ਥਾਪ ’ਤੇ ਸਵਾਗਤ ਕੀਤਾ ਅਤੇ ਖ਼ੁਸ਼ੀ ’ਚ ਪਟਾਕੇ ਚਲਾਏ ਅਤੇ ਮਠਿਆਈ ਵੰਡੀ।
ਜਾਣਕਾਰੀ ਅਨੁਸਾਰ ਜੋਗਿੰਦਰ ਉਰਫ ਕੁੱਕੀ ਤੇ ਰਮੇਸ਼ ਸਿੰਘ ਪੱਕੇ ਦੋਸਤ ਹਨ ਜੋ ਕਈ ਸਾਲਾਂ ਤੋਂ ਇਕੱਠਿਆਂ ਲਾਟਰੀ ਦੀ ਟਿਕਟ ਖਰੀਦਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਵਾਰ ਛੋਟੇ ਇਨਾਮ ਜਿੱਤੇ ਪਰ ਡੇਢ ਕਰੋੜ ਦਾ ਵੱਡਾ ਇਨਾਮ ਪਹਿਲੀ ਵਾਰ ਨਿਕਲਿਆ ਹੈ। ਜੋਗਿੰਦਰ ਉਰਫ ਕੁੱਕੀ ਤੇ ਰਮੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਸ਼ਾਮ ਨੂੰ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਾਸਿਕ ਡੀਅਰ ਲਾਟਰੀ ਦੀ ਟਿਕਟ ਬਾਜ਼ਾਰ ਨੰਬਰ 9, ਘੰਟਾ ਘਰ ਦੇ ਬਾਹਰੋਂ ਗਿਆਨ ਲਾਟਰੀ ਸੈਂਟਰ ਤੋਂ ਟਿਕਟ ਖਰੀਦੀ ਸੀ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡੀਅਰ ਲਾਟਰੀ ਦਾ ਵੀ ਪਹਿਲਾ ਹੀ ਇਨਾਮ ਕੱਢਿਆ ਗਿਆ ਸੀ ਜੋ ਉਨ੍ਹਾਂ ਦੇ ਨਾਂ ਰਿਹਾ।
ਐਤਵਾਰ ਸ਼ਾਮ ਨੂੰ ਹੀ ਲਾਟਰੀ ਦਾ ਡਰਾਅ ਨਿਕਲਿਆ ਜਿਸ ਨਾਲ ਉਹ ਕਰੋੜਪਤੀ ਬਣ ਗਏ। ਉਨ੍ਹਾਂ ਦੀ ਟਿਕਟ ਨੰਬਰ 525055 ’ਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਜਿਸ ਦੀ ਸੂਚਨਾ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਹੀ ਮਿਲ ਗਈ ਸੀ। ਸੋਮਵਾਰ ਨੂੰ ਦੋਵਾਂ ਦੋਸਤਾਂ ਨੂੰ ਗਿਆਨ ਲਾਟਰੀ ਸੈਂਟਰ ਦੇ ਸੰਚਾਲਕ ਗਿਆਨ ਚੰਦ ਨੇ ਆਪਣੀ ਦੁਕਾਨ ’ਤੇ ਬੁਲਾਇਆ ਜਿੱਥੇ ਉਨ੍ਹਾਂ ਦਾ ਢੋਲ ਦੀ ਥਾਪ ’ਤੇ ਸਵਾਗਤ ਕੀਤਾ ਗਿਆ ਅਤੇ ਪਟਾਕੇ ਚਲਾਏ ਗਏ ਤੇ ਮਠਿਆਈ ਵੰਡੀ ਗਈ।