ਯੂਏਈ 'ਚ ਵ੍ਹਟਸਐਪ 'ਤੇ ਮੰਗੇਤਰ ਨੂੰ ਇਡੀਅਟ ਕਹਿਣ 'ਤੇ ਜੇਲ੍ਹ
ਅਬੂ ਧਾਬੀ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਵਿਅਕਤੀ ਨੂੰ ਵ੍ਹਟਸਐਪ 'ਤੇ ਮਜ਼ਾਕ 'ਚ ਆਪਣੀ ਮੰਗੇਤਰ ਨੂੰ ਇ ਅਬੂ ਧਾਬੀ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਵਿਅਕਤੀ ਨੂੰ ਵ੍ਹਟਸਐਪ 'ਤੇ ਮਜ਼ਾਕ 'ਚ ਆਪਣੀ ਮੰਗੇਤਰ ਨੂੰ ਇ ਅਬੂ ਧਾਬੀ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਵਿਅਕਤੀ ਨੂੰ ਵ੍ਹਟਸਐਪ 'ਤੇ ਮਜ਼ਾਕ 'ਚ ਆਪਣੀ ਮੰਗੇਤਰ ਨੂੰ ਇ ਅਬੂ ਧਾਬੀ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਵਿਅਕਤੀ ਨੂੰ ਵ੍ਹਟਸਐਪ 'ਤੇ ਮਜ਼ਾਕ 'ਚ ਆਪਣੀ ਮੰਗੇਤਰ ਨੂੰ ਇ
Publish Date: Wed, 12 Dec 2018 06:25 PM (IST)
Updated Date: Wed, 12 Dec 2018 06:27 PM (IST)
ਅਬੂ ਧਾਬੀ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਵਿਅਕਤੀ ਨੂੰ ਵ੍ਹਟਸਐਪ 'ਤੇ ਮਜ਼ਾਕ 'ਚ ਆਪਣੀ ਮੰਗੇਤਰ ਨੂੰ ਇਡੀਅਟ (ਮੂਰਖ) ਕਹਿਣਾ ਭਾਰੀ ਪੈ ਗਿਆ। ਉਸ ਦੀ ਮੰਗੇਤਰ ਨੂੰ ਇਹ ਗੱਲ ਕੌੜੀ ਲੱਗੀ ਤੇ ਉਸ ਨੇ ਵਿਅਕਤੀ 'ਤੇ ਕੇਸ ਕਰ ਦਿੱਤਾ। ਅਦਾਲਤ ਨੇ ਇਸ ਵਿਅਕਤੀ ਨੂੰ 60 ਦਿਨ ਜੇਲ੍ਹ 'ਚ ਰੱਖਣ ਦੀ ਸਜ਼ਾ ਸੁਣਾਈ ਹੈ। ਉਸ ਨੂੰ ਚਾਰ ਲੱਖ ਰੁਪਏ ਦਾ ਜੁਰਮਾਨਾ ਵੀ ਭਰਨ ਨੂੰ ਕਿਹਾ ਗਿਆ ਹੈ।
ਯੂਏਈ ਦੇ ਕਾਨੂੰਨ ਮੁਤਾਬਕ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸੰਦੇਸ਼, ਫੋਟੋ ਜਾਂ ਵੀਡੀਓ ਭੇਜਣਾ ਸਾਈਬਰ ਕਰਾਈਮ ਮੰਨਿਆ ਜਾਂਦਾ ਹੈ। ਇੱਥੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਮਜ਼ਾਕ ਦੀ ਭਾਰੀ ਕੀਮਤ ਚੁਕਾਉਣੀ ਪਈ। ਇਕ ਹੋਰ ਮਾਮਲੇ 'ਚ ਛੇ ਅੌਰਤਾਂ ਨੂੰ ਅਸ਼ਲੀਲ ਵੀਡੀਓ ਭੇਜਣ ਵਾਲੇ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਸੀ। ਉਸ ਵਿਅਕਤੀ ਦਾ ਹਾਲਾਂਕਿ ਕਹਿਣਾ ਸੀ ਕਿ ਉਸ ਦਾ ਫੋਨ ਚੋਰੀ ਹੋ ਗਿਆ ਸੀ ਤੇ ਉਸ ਨੂੰ ਨਹੀਂ ਪਤਾ ਕਿ ਇਹ ਵੀਡੀਓ ਕਿਸ ਨੇ ਭੇਜੇ ਸਨ।