ਅਣਸੋਧੀ ਫੋਟੋ-ਪੀ58-ਕੈਪਸ਼ਨ- ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆਈਜੀ ਲੋਕ ਨਾਥ, ਐਸਐਸਪੀ ਨਰਿੰਦਰ ਭਾਰਗਵ ਅਤੇ ਅਣਸੋਧੀ ਫੋਟੋ-ਪੀ58-ਕੈਪਸ਼ਨ- ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆਈਜੀ ਲੋਕ ਨਾਥ, ਐਸਐਸਪੀ ਨਰਿੰਦਰ ਭਾਰਗਵ ਅਤੇ
ਅਣਸੋਧੀ
ਫੋਟੋ-ਪੀ58-ਕੈਪਸ਼ਨ- ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆਈਜੀ ਲੋਕ ਨਾਥ, ਐਸਐਸਪੀ ਨਰਿੰਦਰ ਭਾਰਗਵ ਅਤੇ ਐਸਪੀ ਹਰਕੰਵਲਪ੍ਰੀਤ ਸਿੰਘ ਖੱਖ।
ਫੋਟੋ-ਪੀ19,20,-ਕੈਪਸ਼ਨ-ਘਟਨਾ ਦੀ ਬਣਾਈ ਗਈ ਵੀਡੀਓ 'ਚ ਕਾਰਬਾਈਨ ਲੈ ਕੇ ਭੱਜਦਾ ਨਿੰਮਾ ਅਤੇ ਮੁਲਾਜ਼ਮ ਤੋਂ ਕਾਰਬਾਈਨ ਖੋਹ ਕੇ ਮਾਰਨ ਦੀ ਕੋਸ਼ਿਸ਼ ਕਰਦਾ ਮੁਲਜ਼ਮ।
-ਇਕ ਮੁਲਾਜ਼ਮ ਨਿਹੱਥਾ ਹੀ ਵੜ ਗਿਆ ਸੀ ਸਕੂਲ ਅੰਦਰ
-ਗਿ੍ਰਫਤਾਰ ਮੁਲਾਜ਼ਮ ਦਾ ਪੂਰਾ ਪਰਿਵਾਰ ਹੈ ਸਮੱਗਲਰ
ਵਰੁਣ ਸ਼ਰਮਾ, ਜਲੰਧਰ
ਅਕਸਰ ਲੋਕਾਂ ਦੀ ਸੂਚਨਾ 'ਤੇ ਘੁੰਨੀ ਬਣੀ ਰਹਿੰਦੀ ਪੁਲਸ ਦੀ ਪਿੱਠ ਸਿਰਫ ਦੋ ਮੁਲਾਜ਼ਮਾਂ ਕਰਕੇ ਲੋਕ ਥਾਪੜ ਰਹੇ ਹਨ। ਹੋਮਗਾਰਡ ਦਾ ਇਕ ਮੁਲਾਜ਼ਮ ਕਾਰਬਾਈਨ ਖੋਹੇ ਜਾਣ 'ਤੇ ਵੀ ਮੁਲਜ਼ਮ ਅੱਗੇ ਕੰਧ ਬਣ ਕੇ ਖੜਾ ਰਿਹਾ ਤਾਂ ਦੂਜਾ ਨਿਹੱਥੇ ਹੀ ਸਕੂਲ ਅੰਦਰ ਵੜ ਗਿਆ। ਵਾਇਰਲ ਬਣੀ ਇਸ ਸਾਰੇ ਮਾਮਲੇ ਦੀ ਵੀਡੀਓ ਪੁਲਸ ਅਧਿਕਾਰੀਆਂ ਕੋਲ ਪਹੁੰਚੀ ਤਾਂ ਐਲਾਨ ਕੀਤਾ ਗਿਆ ਕਿ ਉਕਤ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਆਈਜੀਪੀ-2 ਲੋਕ ਨਾਥ ਆਂਗਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਗੁਰਾਇਆ ਦੇ ਪਿੰਡ ਸਰਹਾਲ ਮੁੰਡੀ 'ਚ ਗਸ਼ਤ ਕਰ ਰਹੇ ਮੋਟਰਸਾਈਕਲ ਸਵਾਰ ਚੌਕੀ ਦੁਸਾਂਝ ਕਲਾਂ ਦੇ ਸਿਪਾਹੀ ਸ਼ਮਸ਼ੇਰ ਸਿੰਘ ਤੇ ਪੀਐਚਜੀ ਸ਼ਿੰਗਾਰਾ ਰਾਮ ਨੂੰ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਕੁਝ ਸ਼ੱਕੀ ਵਿਅਕਤੀ ਬੈਠੇ ਹਨ। ਦੋਵਾਂ ਮੁਲਾਜ਼ਮਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਕਤ ਵਿਅਕਤੀਆਂ ਕੋਲ ਕੋਈ ਬੰਦੂਕ ਜਾਂ ਮਾਰੂ ਹਥਿਆਰ ਹੈ ਜਾਂ ਫਿਰ ਨਹੀਂ। ਉਕਤ ਵਿਅਕਤੀਆਂ ਬਾਰੇ ਪੁਲਸ ਮੁਲਾਜ਼ਮਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਮਸ਼ੇਰ ਸਿੰਘ ਆਪਣੀ ਸਰਕਾਰੀ ਕਾਰਬਾਈਨ ਸ਼ਿੰਗਾਰਾ ਰਾਮ ਨੂੰ ਫੜਾ ਕੇ ਸਕੂਲ ਦੀ ਕੰਧ ਟੱਪ ਕੇ ਅੰਦਰ ਵੜ ਗਿਆ ਜਦਕਿ ਸ਼ਿੰਗਾਰਾ ਰਾਮ ਨੂੰ ਬਾਹਰ ਤਾਇਨਾਤ ਕਰ ਗਿਆ ਸੀ। ਸ਼ਿੰਗਾਰਾ ਰਾਮ ਸਕੂਲ ਦੇ ਬਾਹਰ ਤਾਇਨਾਤ ਸੀ ਕਿ ਇਸ ਦੌਰਾਨ ਇਕ ਲੜਕਾ ਸਕੂਲ ਦੀ ਕੰਧ ਟੱਪ ਕੇ ਭੱਜਣ ਲਈ 'ਚ ਕੰਧ 'ਤੇ ਚੜ੍ਹ ਗਿਆ ਜਦਕਿ ਸ਼ਿੰਗਾਰਾ ਰਾਮ ਨੇ ਉਸ ਨੂੰ ਵੇਖਿਆ ਤਾਂ ਉਸ 'ਤੇ ਕਾਰਬਾਈਨ ਤਾਣ ਦਿੱਤੀ। ਉਕਤ ਵਿਅਕਤੀ ਪੁਲਸ ਮੁਲਾਜ਼ਮ ਸ਼ਿੰਗਾਰਾ ਰਾਮ ਨਾਲ ਗਾਲ੍ਹੀ-ਗਲੋਚ ਕਰਨ ਲੱਗਾ ਪਰ ਫਿਰ ਵੀ ਸ਼ਿੰਗਾਰਾ ਰਾਮ ਤੈਸ਼ 'ਚ ਨਹੀਂ ਆਇਆ ਪਰ ਸਰਡੰਰ ਕਰਨ ਲਈ ਉਸ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਜ਼ਰੂਰ ਦਿੰਦਾ ਰਿਹਾ ਸੀ। ਇਸ ਦੌਰਾਨ ਉਸ ਨੇ ਮੁਲਜ਼ਮ ਨੂੰ ਕਾਰਬਾਈਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹੀ ਕਾਰਬਾਈਨ ਮੁਲਜ਼ਮ ਦੇ ਹੱਥ ਆ ਗਈ। ਉਕਤ ਵਿਅਕਤੀ ਨਸ਼ੇ 'ਚ ਸੀ, ਕਾਰਬਾਈਨ ਵੀ ਚਲਾ ਸਕਦਾ ਸੀ ਪਰ ਉਦੋਂ ਵੀ ਸ਼ਿੰਗਾਰਾ ਰਾਮ ਉਥੋਂ ਭੱਜਿਆ ਨਹੀਂ ਅਤੇ ਕੰਧ ਬਣ ਕੇ ਮੁਲਜ਼ਮ ਨੂੰ ਫੜਨ ਲਈ ਜੱਦੋਜਹਿਦ ਕਰਦਾ ਰਿਹਾ। ਮੁਲਜ਼ਮ ਕਾਰਬਾਈਨ ਲੈ ਕੇ ਫਰਾਰ ਹੋ ਗਿਆ ਪਰ ਕੁਝ ਹੀ ਦੂਰੀ 'ਤੇ ਕਾਰਬਾਈਨ ਸੁੱਟ ਕੇ ਫਰਾਰ ਹੋ ਗਿਆ ਸੀ। ਇਸ ਦੀ ਸੂਚਨਾ ਕੰਟ੫ੋਲ ਰੂਮ 'ਚ ਵੀ ਦਿੱਤੀ ਗਈ। ਸਕੂਲ ਅੰਦਰ ਦੋ ਹੋਰ ਵਿਅਕਤੀ ਸਨ। ਇਸ ਦੌਰਾਨ ਅੱਡਾ ਦੁਸਾਂਝ ਕਲਾਂ ਤੋਂ ਸਰਹਾਲ ਮੁੰਡੀ ਰੋਡ 'ਤੇ ਪੁਲਸ ਟੀਮ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਨਿਰਮਲ ਉਰਫ ਨਿੰਮਾ ਪੁੱਤਰ ਸੰਤ ਰਾਮ ਵਾਸੀ ਦੋਨੇਵਾਲ ਥਾਣਾ ਗੜਸ਼ੰਕਰ ਹੁਸ਼ਿਆਪੁਰ ਵਜੋਂ ਹੋਈ। ਮੁਲਜ਼ਮ ਤੋਂ 330 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ, ਜਿਸਨੇ ਖੁਲਾਸਾ ਕੀਤਾ ਕਿ ਸਕੂਲ ਅੰਦਰੋਂ ਫਰਾਰ ਹੋਏ ਵਿਅਕਤੀਆਂ ਦੇ ਨਾਮ ਕੁਲਦੀਪ ਸਿੰਘ ਉਰਫ ਸਾਬੀ ਪੁੱਤਰ ਬਲਦੇਵ ਸਿੰਘ ਵਾਸੀ ਸਰਹਾਲ ਪਿੰਡ ਅਤੇ ਅਮਨਦੀਪ ਉਰਫ ਅਮਨਾ ਪੁੱਤਰ ਪਰਮਜੀਤ ਵਾਸੀ ਸਰਹਾਲ ਮੁੰਡੀ ਦੇ ਹੈ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਐਸਐਸਪੀ ਦਿਹਾਤੀ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਉਹ ਮੁਲਾਜ਼ਮ ਸ਼ਿੰਗਾਰਾ ਰਾਮ ਅਤੇ ਸ਼ਮਸ਼ੇਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇਣ ਲਈ ਵਿਭਾਗ ਦੇ ਉਚ ਅਧਿਕਾਰੀਆਂ ਤਕ ਪਹੁੰਚ ਕਰਨਗੇ।
-------
ਪੂਰਾ ਪਰਿਵਾਰ ਹੈ ਨਸ਼ਾ ਸਮੱਗਲਰ, ਸਾਰੇ ਜਾ ਨੇ ਚੁੱਕੇ ਜੇਲ੍ਹ
ਆਈਜੀਪੀ ਲੋਕ ਨਾਥ ਆਂਗਰਾ ਨੇ ਦੱਸਿਆ ਕਿ ਨਿੰਮਾ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਜਦਕਿ ਉਸਦੇ ਪਰਿਵਾਰ ਦੇ ਹਰ ਮੈਂਬਰ ਖਿਲਾਫ ਪਰਚਾ ਦਰਜ ਹੈ ਅਤੇ ਸਾਰੇ ਜੇਲ੍ਹ ਜਾ ਚੁੱਕੇ ਹਨ ਜਦਕਿ ਮਾਂ ਤੇ ਭਰਾ ਅਜੇ ਵੀ ਜੇਲ੍ਹ 'ਚ ਹਨ। ਉਨ੍ਹਾਂ ਕਿਹਾ ਕਿ ਨਿੰਮਾ ਖੁਦ ਵੀ ਨਸ਼ਾ ਕਰਦਾ ਹੈ ਪਰ ਹੁਣ ਨਸ਼ਾ ਨਾ ਮਿਲਨ ਕਾਰਨ ਉਹ ਲੁਕ ਕੇ ਭੰਗ ਦਾ ਨਸ਼ਾ ਕਰਦਾ ਹੈ ਅਤੇ ਸਕੂਲ ਅੰਦਰ ਵੀ ਭੰਗ ਦਾ ਨਸ਼ਾ ਕਰਨ ਵੜੇ ਸਨ। ਉਨ੍ਹਾਂÎ ਦੱਸਿਆ ਕਿ ਨਿਰਮਲ ਉਰਫ ਨਿੰਮਾ ਦੀ ਮਾਂ ਮਿੰਦੋ, ਪਤਨੀ ਬਬਲੀ, ਭਰਾ ਮੇਜਰ ਸਿੰਘ ਅਤੇ ਭਾਬੀ ਰਜਨੀ ਖਿਲਾਫ ਮਾਮਲੇ ਦਰਜ ਹਨ।
----
ਸਾਬੀ ਨੇ ਬਣਾਈ ਸੀ ਵੀਡੀਓ-ਪੁਲਸ
ਇਸ ਸਾਰੇ ਮਾਮਲੇ ਦੀ ਬਣਾਈ ਗਈ ਵੀਡੀਓ ਵਟਸਐਪ ਤੇ ਫੇਸਬੁੱਕ 'ਤੇ ਛਾ ਰਹੀ ਹੈ। ਐਸਐਸਪੀ ਨਰਿੰਦਰ ਭਾਰਗਵ ਦਾ ਦਾਅਵਾ ਹੈ ਕਿ ਵੀਡੀਓ ਫਰਾਰ ਹੋਏ ਮੁਲਜ਼ਮ ਸਾਬੀ ਨੇ ਤਿਆਰ ਕੀਤੀ ਸੀ ਪਰ ਉਹ ਮੁਲਾਜ਼ਮ ਦੇ ਪਿੱਛੇ ਖੜਾ ਸੀ ਜਿਸ ਕਾਰਨ ਉਹ ਵਿਖਾਈ ਨਹੀਂ ਦਿੱਤਾ। ਪੁਲਸ ਨੇ ਸਾਬੀ ਦੇ ਘਰ 'ਚ ਛਾਪੇਮਾਰੀ ਕਰਕੇ ਮੋਬਾਈਲ ਬਰਾਮਦ ਕੀਤਾ ਹੈ ਅਤੇ ਦਾਅਵਾ ਹੈ ਕਿ ਉਕਤ ਮੋਬਾਈਲ 'ਚ ਹੀ ਵੀਡੀਓ ਬਣਾਈ ਗਈ ਹੈ। ਐਸਐਸਪੀ ਦਾ ਕਹਿਣਾ ਹੈ ਕਿ ਵੀਡੀਓ ਬਣਾ ਕੇ ਸੋਸ਼ਲ ਸਾਈਟ 'ਚ ਪਾਉਣ ਕਾਰਨ ਮੁਲਜ਼ਮਾਂ ਖਿਲਾਫ ਆਈਡੀ ਐਕਟ ਦਾ ਵੀ ਪਰਚਾ ਦਰਜ ਕੀਤਾ ਜਾਵੇਗਾ।