- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ੈਸਲਾ -ਭਾਰਤ ਨੇ ਮੈਚ ਦੀ ਥਾਂ ਅਭਿਆਸ ਕਰਨ ਦਾ ਚੁਣਿਆ ਬਦਲ -ਸਿਰਾਜ, ਆਵੇਸ਼, ਨਵਦੀਪ ਤੇ ਥੰਪੀ ਵੀ ਜਾਣਗੇ ਟੀਮ ਨਾਲ ਨਵ ਫ਼ੈਸਲਾ -ਭਾਰਤ ਨੇ ਮੈਚ ਦੀ ਥਾਂ ਅਭਿਆਸ ਕਰਨ ਦਾ ਚੁਣਿਆ ਬਦਲ -ਸਿਰਾਜ, ਆਵੇਸ਼, ਨਵਦੀਪ ਤੇ ਥੰਪੀ ਵੀ ਜਾਣਗੇ ਟੀਮ ਨਾਲ ਨਵ ਫ਼ੈਸਲਾ -ਭਾਰਤ ਨੇ ਮੈਚ ਦੀ ਥਾਂ ਅਭਿਆਸ ਕਰਨ ਦਾ ਚੁਣਿਆ ਬਦਲ -ਸਿਰਾਜ, ਆਵੇਸ਼, ਨਵਦੀਪ ਤੇ ਥੰਪੀ ਵੀ ਜਾਣਗੇ ਟੀਮ ਨਾਲ ਨਵ ਫ਼ੈਸਲਾ -ਭਾਰਤ ਨੇ ਮੈਚ ਦੀ ਥਾਂ ਅਭਿਆਸ ਕਰਨ ਦਾ ਚੁਣਿਆ ਬਦਲ -ਸਿਰਾਜ, ਆਵੇਸ਼, ਨਵਦੀਪ ਤੇ ਥੰਪੀ ਵੀ ਜਾਣਗੇ ਟੀਮ ਨਾਲ ਨਵ

ਫ਼ੈਸਲਾ
-ਭਾਰਤ ਨੇ ਮੈਚ ਦੀ ਥਾਂ ਅਭਿਆਸ ਕਰਨ ਦਾ ਚੁਣਿਆ ਬਦਲ
-ਸਿਰਾਜ, ਆਵੇਸ਼, ਨਵਦੀਪ ਤੇ ਥੰਪੀ ਵੀ ਜਾਣਗੇ ਟੀਮ ਨਾਲ
ਨਵੀਂ ਦਿੱਲੀ (ਪੀਟੀਆਈ) : ਦੱਖਣੀ ਅਫਰੀਕਾ ਦੇ ਅਗਲੇ ਦੌਰੇ 'ਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹੋਣ ਵਾਲਾ ਭਾਰਤ ਦਾ ਦੋ ਦਿਨਾ ਅਭਿਆਸ ਮੈਚ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਿਯਕਟ ਦੱਖਣੀ ਅਫਰੀਕਾ (ਸੀਐੱਸਏ) ਨੇ ਦਿੱਤੀ।
ਸੀਐੱਸਏ ਮੁਤਾਬਕ ਇਸ ਦੀ ਥਾਂ ਭਾਰਤੀਆਂ ਨੇ ਇਨ੍ਹਾਂ ਦਿਨਾਂ 'ਚ ਅਭਿਆਸ ਕਰਨ ਦਾ ਬਦਲ ਚੁਣਿਆ ਹੈ। ਸੀਐੱਸਏ ਨੇ ਕਿਹਾ ਕਿ ਭਾਰਤ ਦਾ ਯੂਰੋਲਕਸ ਬੋਲੈਂਡ ਪਾਰਕ ਵਿਚ ਹੋਣ ਵਾਲਾ ਦੋ ਦਿਨਾ ਅਭਿਆਸ ਮੈਚ ਹੁਣ ਨਹੀਂ ਹੋਵੇਗਾ। ਅਭਿਆਸ ਮੈਚ ਰੱਦ ਕਰਨ ਦਾ ਕੋਈ ਅਧਿਕਾਰਕ ਕਾਰਨ ਨਹੀਂ ਦਿੱਤਾ ਗਿਆ ਹੈ ਪਰ ਇਸ ਦਾ ਮਤਲਬ ਹੋਇਆ ਕਿ ਭਾਰਤ ਅਗਲੇ ਸਾਲ ਪੰਜ ਜਨਵਰੀ ਤੋਂ ਕੇਪਟਾਊਨ 'ਚ ਸ਼ੁਰੂ ਹੋ ਰਹੀ ਟੈਸਟ ਸੀਕੀਜ਼ ਵਿਚ ਬਿਨਾਂ ਕੋਈ ਅਭਿਆਸ ਮੈਚ ਖੇਡੇ ਉਤਰੇਗਾ।
ਬੀਸੀਸੀਆਈ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ, ਆਵੇਸ਼ ਖਾਨ, ਨਵਦੀਪ ਸੈਣੀ ਤੇ ਬਾਸਿਲ ਥੰਪੀ ਨੈੱਟ ਗੇਂਦਬਾਜ਼ਾਂ ਦੇ ਰੂਪ ਵਿਚ ਭਾਰਤੀ ਟੀਮ ਨਾਲ ਦੱਖਣੀ ਅਫਰੀਕਾ ਜਾਣਗੇ। ਇਸ ਪਿੱਛੇ ਵਿਚਾਰ ਇਹ ਹੈ ਕਿ ਇਸ ਨਾਲ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਚੰਗੀ ਤਿਆਰੀ 'ਚ ਮਦਦ ਮਿਲੇਗੀ। ਸਾਰੇ ਡੇ-ਨਾਈਟ ਵਨ ਡੇ ਮੈਚਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਸਾਰੇ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ।