ਟੇਲਰ ਦੇ ਰਿਕਾਰਡ ਸੈਂਕੜੇ ਨਾਲ ਮੁਸ਼ਕਿਲ 'ਚ ਵਿੰਡੀਜ਼
ਦੂਜਾ ਟੈਸਟ -ਰਾਸ ਨੇ ਕੀਤੀ ਯੋ ਤੇ ਵਿਲੀਅਮਸਨ ਦੀ ਬਰਾਬਰੀ -ਨਿਊਜ਼ੀਲੈਂਡ ਨੇ ਦਿੱਤਾ 444 ਦੌੜਾਂ ਦਾ ਵੱਡਾ ਟੀਚਾ ਹੈਮਿਲਟਨ ਦੂਜਾ ਟੈਸਟ -ਰਾਸ ਨੇ ਕੀਤੀ ਯੋ ਤੇ ਵਿਲੀਅਮਸਨ ਦੀ ਬਰਾਬਰੀ -ਨਿਊਜ਼ੀਲੈਂਡ ਨੇ ਦਿੱਤਾ 444 ਦੌੜਾਂ ਦਾ ਵੱਡਾ ਟੀਚਾ ਹੈਮਿਲਟਨ ਦੂਜਾ ਟੈਸਟ -ਰਾਸ ਨੇ ਕੀਤੀ ਯੋ ਤੇ ਵਿਲੀਅਮਸਨ ਦੀ ਬਰਾਬਰੀ -ਨਿਊਜ਼ੀਲੈਂਡ ਨੇ ਦਿੱਤਾ 444 ਦੌੜਾਂ ਦਾ ਵੱਡਾ ਟੀਚਾ ਹੈਮਿਲਟਨ ਦੂਜਾ ਟੈਸਟ -ਰਾਸ ਨੇ ਕੀਤੀ ਯੋ ਤੇ ਵਿਲੀਅਮਸਨ ਦੀ ਬਰਾਬਰੀ -ਨਿਊਜ਼ੀਲੈਂਡ ਨੇ ਦਿੱਤਾ 444 ਦੌੜਾਂ ਦਾ ਵੱਡਾ ਟੀਚਾ ਹੈਮਿਲਟਨ
Publish Date: Mon, 11 Dec 2017 08:01 PM (IST)
Updated Date: Mon, 11 Dec 2017 08:03 PM (IST)
-ਰਾਸ ਨੇ ਕੀਤੀ ਯੋ ਤੇ ਵਿਲੀਅਮਸਨ ਦੀ ਬਰਾਬਰੀ
-ਨਿਊਜ਼ੀਲੈਂਡ ਨੇ ਦਿੱਤਾ 444 ਦੌੜਾਂ ਦਾ ਵੱਡਾ ਟੀਚਾ
ਹੈਮਿਲਟਨ (ਏਐੱਫਪੀ) : ਰਾਸ ਟੇਲਰ ਦੇ ਰਿਕਾਰਡ 17ਵੇਂ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਦੂਜੇ ਟੈਸਟ ਦੇ ਤੀਜੇ ਦਿਨ ਵੈਸਟਇੰਡੀਜ਼ ਦਾ ਸੀਰੀਜ਼ ਵਿਚ ਸਫ਼ਾਇਆ ਕਰਨ ਨੇੜੇ ਪੁੱਜ ਗਿਆ ਹੈ। ਵੈਸਟਇੰਡੀਜ਼ ਨੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਟੰਪ ਤਕ ਦੂਜੀ ਪਾਰੀ 'ਚ 30 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ।
ਪਹਿਲੀ ਪਾਰੀ 'ਚ 373 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਨੇ ਤੀਜੇ ਦਿਨ ਵੈਸਟਇੰਡੀਜ਼ ਦੀ ਪਹਿਲੀ ਪਾਰੀ 221 ਦੌੜਾਂ 'ਤੇ ਸਮੇਟ ਕੇ ਪਹਿਲੀ ਪਾਰੀ 'ਚ 152 ਦੌੜਾਂ ਦੀ ਬੜ੍ਹਤ ਹਾਸਿਲ ਕੀਤੀ। ਇਸ ਤੋਂ ਬਾਅਦ ਟੇਲਰ ਦੀਆਂ ਅਜੇਤੂ 107 ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਦੂਜੀ ਪਾਰੀ ਅੱਠ ਵਿਕਟਾਂ 'ਤੇ 291 ਦੌੜਾਂ ਬਣਾ ਕੇ ਐਲਾਨ ਦਿੱਤੀ। ਟੇਲਰ ਨੇ ਟੈਸਟ ਿਯਕਟ ਵਿਚ ਨਿਊਜ਼ੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦੇ ਮਾਰਿਟਨ ਯੋ ਤੇ ਕੇਨ ਵਿਲੀਅਮਸਨ ਦੇ ਰਿਕਾਰਡ ਦੀ ਬਰਾਬਰੀ ਕੀਤੀ। 33 ਸਾਲਾ ਟੇਲਰ ਨੇ ਰੇਮਨ ਰਿਫਰ ਦੀ ਗੇਂਦ 'ਤੇ 11ਵਾਂ ਚੌਕਾ ਲਾਉਂਦੇ ਹੋਏ 198 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਵਿਲੀਅਮਸਨ 54 ਗੌੜਾਂ ਬਣਾ ਕੇ ਆਊਟ ਹੋਏ ਹਾਲਾਂਕਿ ਚੌਥੀ ਪਾਰੀ 'ਚ ਸਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਰਿਕਾਰਡ ਵੈਸਟਇੰਡੀਜ਼ ਦੇ ਨਾਂ ਹੈ ਜਿਨ੍ਹਾਂ ਨੇ 14 ਸਾਲ ਪਹਿਲਾਂ ਆਸਟ੫ੇਲੀਆ ਖ਼ਿਲਾਫ਼ ਸੱਤ ਵਿਕਟਾਂ ਦੇ ਨੁਕਸਾਨ 'ਤੇ 418 ਦੌੜਾਂ ਬਣਾਈਆਂ ਸਨ। ਵਿਲੀਅਮਸਨ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ 26, ਕੋਲਿਨ ਡੀ ਗਰੈਂਡਹੋਮ ਨੇ 22 ਤੇ ਟਿਮ ਸਾਊਥੀ ਨੇ 22 ਦੌੜਾਂ ਬਣਾਈਆਂ। ਵੈਸਟਇੰਡੀਜ਼ ਵੱਲੋਂ ਮਿਗੁਏਲ ਕਮਿੰਸ ਨੇ ਤਿੰਨ, ਜਦਕਿ ਸ਼ੇਨਾਨ ਗੈਬਰੀਅਲ ਤੇ ਰੋਸਟਨ ਚੇਸ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ।
ਖ਼ਰਾਬ ਸ਼ੁਰੂਆਤ :
ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਦੀ ਸ਼ੁਰੂਆਤ ਖ਼ਰਾਬ ਰਹੀ। ਕੀਰਾਨ ਪਾਵੇਲ ਜ਼ੀਰੋ 'ਤੇ ਟ੫ੇਂਟ ਬੋਲਟ ਦੀ ਗੇਂਦ 'ਤੇ ਆਊਟ ਹੋਏ। ਸ਼ਿਮਰੋਨ ਹੈਟਮਾਇਰ 15 ਦੌੜਾਂ 'ਤੇ ਸਾਊਥੀ ਦਾ ਸ਼ਿਕਾਰ ਬਣੇ। ਸਟੰਪ ਤਕ ਯੇਗ ਬ੍ਰੇਥਵੇਟ 13 ਤੇ ਸ਼ਾਈ ਹੋਪ ਇਕ ਦੌੜ ਬਣਾ ਕੇ ਅਜੇਤੂ ਹਨ।