ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਨੇ ਕਰਵਾਏ 'ਮਿਸਟਰ ਪੰਜਾਬ' ਬਾਡੀ ਬਿਲਡਿੰਗ ਮੁਕਾਬਲੇ r225 ਬਾਡੀ ਬਿਲਡਰਾਂ ਨੇ ਿ ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਨੇ ਕਰਵਾਏ 'ਮਿਸਟਰ ਪੰਜਾਬ' ਬਾਡੀ ਬਿਲਡਿੰਗ ਮੁਕਾਬਲੇ r225 ਬਾਡੀ ਬਿਲਡਰਾਂ ਨੇ ਿ ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਨੇ ਕਰਵਾਏ 'ਮਿਸਟਰ ਪੰਜਾਬ' ਬਾਡੀ ਬਿਲਡਿੰਗ ਮੁਕਾਬਲੇ r225 ਬਾਡੀ ਬਿਲਡਰਾਂ ਨੇ ਿ ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਨੇ ਕਰਵਾਏ 'ਮਿਸਟਰ ਪੰਜਾਬ' ਬਾਡੀ ਬਿਲਡਿੰਗ ਮੁਕਾਬਲੇ r225 ਬਾਡੀ ਬਿਲਡਰਾਂ ਨੇ ਿ
ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਨੇ ਕਰਵਾਏ 'ਮਿਸਟਰ ਪੰਜਾਬ' ਬਾਡੀ ਬਿਲਡਿੰਗ ਮੁਕਾਬਲੇ
r225 ਬਾਡੀ ਬਿਲਡਰਾਂ ਨੇ ਲਿਆ ਮੁਕਾਬਲੇ 'ਚ ਹਿੱਸਾ
rਸਾਰੇ ਬਾਡੀ ਬਿਲਡਰਾਂ ਦਾ ਪ੫ਦਰਸ਼ਨ ਵਧੀਆ ਰਿਹਾ : ਡੈਨਿਸ ਟੀਊ
ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ
ਯੰਗ ਮੈਨ ਸਪੋਰਟਸ ਕਲੱਬ ਤੇ ਰੈੱਡ ਜਿੰਮ ਵੱਲੋਂ ਸਾਂਝੇ ਤੌਰ 'ਤੇ ਕਪੂਰਥਲਾ ਦੇ ਵਿਰਸਾ ਵਿਹਾਰ ਵਿਖੇ 'ਮਿਸਟਰ ਪੰਜਾਬ' ਤੇ 'ਮਿਸਟਰ ਕਪੂਰਥਲਾ' ਦੇ ਬਾਡੀ ਬਿਲਡਿੰਗ ਤੇ ਫਿਟਨੈੱਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਵਰਗਾਂ 'ਚ ਕੁੱਲ 225 ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਇਸ ਮੌਕੇ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਉਚੇਚੇ ਤੌਰ 'ਤੇ ਸਿੰਘਾਪੁਰ ਤੋਂ ਐੱਨਬੀਬੀਏ ਡਬਲਯੂਐੱਫਐਫ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੫ਧਾਨ ਤੇ ਵਰਲਡ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਵਾਈਸ ਪ੫ਧਾਨ ਡੈਨਿਸ ਟੀਊ ਤੇ ਉਨ੍ਹਾਂ ਨਾਲ ਮਨਵੀਰ ਮੰਡੇਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਦਾ ਰੈੱਡ ਜਿੰਮ ਦੇ ਐੱਮਡੀ ਹਰਮਿੰਦਰ ਦੂਲੋਵਾਲ ਤੇ ਹਰਵਿੰਦਰ ਸਲੀਨਾ ਨੇ ਕਪੂਰਥਲਾ ਪਹੁੰਚਣ 'ਤੇ ਸਵਾਗਤ ਕੀਤਾ। ਇਸ ਮੌਕੇ ਮੈਨ ਫੀਜ਼ੀਕ, ਕਲਾਸਿਕ ਫੀਜ਼ੀਕ, ਵੂਮੈਨ ਫਿਟਨੈੱਸ ਤੇ ਬੈਸਟ ਪੋਜ਼ਰ ਦੀਆਂ ਕੈਟਾਗਰੀਆਂ ਵਿਚ ਇਹ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਮਿਸਟਰ ਪੰਜਾਬ ਮੁਕਾਬਲਿਆਂ ਲਈ 100, ਕਲਾਸਿਕ ਫੀਜ਼ੀਕ ਵਿਚ 15, ਮੈਨ ਫੀਜ਼ੀਕ ਵਿਚ 25, ਮਿਸਟਰ ਕਪੂਰਥਲਾ ਵਿਚ 75 ਤੇ ਵੂਮੈਨ ਫੀਜ਼ੀਕ ਵਿਚ 10 ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਇਸ ਮੌਕੇ ਸਭ ਤੋਂ ਪਹਿਲਾਂ ਜੂਨੀਅਰ 'ਮਿਸਟਰ ਕਪੂਰਥਲਾ' ਦਾ ਸਖ਼ਤ ਮੁਕਾਬਲਾ ਹੋਇਆ ਜਿਸ ਵਿਚ ਕੰਵਲਜੀਤ ਸਿੰਘ ਜੂਨੀਅਰ ਮਿਸਟਰ ਕਪੂਰਥਲਾ ਚੁਣਿਆ ਗਿਆ। ਉਸ ਨੂੰ ਹੋਮ ਥਿਅੇਟਰ ਤੋਂ ਇਲਾਵਾ ਹੋਰ ਕਈ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਉਪਰੰਤ ਡੈਨਿਸ ਟੀਊ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਹੀ ਬਾਡੀ ਬਿਲਡਰਾਂ ਨੇ ਪੂਰੀ ਮਿਹਨਤ ਨਾਲ ਆਪਣਾ-ਆਪਣਾ ਵਧੀਆ ਪ੫ਦਰਸ਼ਨ ਕੀਤਾ। ਇਸ ਤੋਂ ਬਾਅਦ 'ਮਿਸਟਰ ਪੰਜਾਬ' ਦਾ ਮੁਕਾਬਲਾ ਕਰਵਾਇਆ ਗਿਆ। ਹਰੇਕ ਕੈਟਾਗਰੀ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ 6 ਬਾਡੀ ਬਿਲਡਰਾਂ ਨੇ ਇਸ ਵਿਚ ਹਿੱਸਾ ਲਿਆ। ਇਸ ਮੌਕੇ ਜੱਜਾਂ ਦੀ ਭੂਮਿਕਾ ਡੈਨਿਸ ਟੀਊ, ਮਨਵੀਰ ਮੰਡੇਰ ਸਿੰਘਾਪੁਰ, ਹਰਵਿੰਦਰ ਸਲੀਨਾ ਮੋਗਾ, ਅਰੁਣ ਸ਼ਰਮਾ ਅੰਮਿ੫ਤਸਰ, ਅਮਨਦੀਪ ਸਿੰਘ ਅੰਮਿ੫ਤਸਰ ਤੇ ਅਮਿਤ ਲਹਿਰਾਗਾਗਾ ਨੇ ਨਿਭਾਈ ਤੇ ਨਤੀਜਾ ਐਲਾਨਿਆ। ਜਿਸ ਵਿਚ ਬੈਸਟ ਪੋਜ਼ਰ ਅਤੇ 'ਮਿਸਟਰ ਪੰਜਾਬ' ਅੰਮਿ੍ਰਤਸਰ ਦੇ ਇੰਦਰ ਕੁਮਾਰ ਨੂੰ ਚੁਣਿਆ ਗਿਆ। ਇਸ ਮੌਕੇ ਡੈਨਿਸ ਟਿਊ ਤੇ ਹਰਮਿੰਦਰ ਦੂਲੋਵਾਲ ਨੇ ਮਿਸਟਰ ਪੰਜਾਬ ਬਣੇ ਇੰਦਰ ਕੁਮਾਰ ਦਾ ਮੋਟਰ ਸਾਈਕਲ, ਟਰਾਫੀ, ਮੈਡਲ ਤੇ ਹੋਰ ਇਨਾਮਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮਿਸਟਰ ਪੰਜਾਬ ਤੇ ਮਿਸਟਰ ਕਪੂਰਥਲਾ ਦੀ ਹਰੇਕ ਕੈਟਾਗਿਰੀ ਦੇ ਮੁਕਾਬਲਿਆਂ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਵਾਲਿਆਂ ਨੂੰ ਹੋਮ ਥਿਅੇਟਰ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ 'ਤੇ ਮਾਈਓ ਪ੫ੋਟੀਨ, ਮਸਲ ਫਿਊਲ, ਏਵਨ ਜਿੰਮ ਫਿਟਨੈੱਸ ਅਚੀਵਮੈਂਟ, ਵਿਪਨ ਆਇਲ ਸਟੋਰ ਕਪੂਰਥਲਾ ਨੇ ਵਿਸ਼ੇਸ਼ 'ਤੇ ਸਹਿਯੋਗ ਦਿੱਤਾ ਅਤੇ ਜਗਦੀਪ ਸੈਣੀ, ਤੀਰਥ ਸਿੰਘ ਢੱਡਾ, ਗੁਰਮਿਲਨ ਸਿੰਘ, ਅਮਰਪ੫ੀਤ ਲੱਕੀ, ਅਵਤਾਰ ਸਿੰਘ, ਗੁਰਚਰਨ ਸਿੰਘ, ਰਾਜਵਿੰਦਰ ਸਿੰਘ ਰਾਜੂ, ਅਮਰੀਕ ਸਿੰਘ ਨੇ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ। ਇਸ ਮੌਕੇ ਹਰਮਿੰਦਰ ਦੂਲੋਵਾਲ ਨੇ ਦੱਸਿਆ ਕਿ ਇਹ ਮੁਕਾਬਲੇ ਅਗਲੇ ਸਾਲ 2018 ਵਿਚ ਮੁੜ ਇਸੇ ਤਰ੍ਹਾਂ ਹੀ ਕਰਵਾਏ ਜਾਣਗੇ।
ਕੈਪਸ਼ਨ-11ਕੇਪੀਟੀ8ਪੀ
ਬਾਡੀ ਬਿਲਡਿੰਗ ਮੁਕਾਬਲਿਆਂ ਵਿਚ 'ਮਿਸਟਰ ਪੰਜਾਬ' ਬਣੇ ਇੰਦਰ ਕੁਮਾਰ ਦਾ ਮੋਟਰਸਾਈਕਲ ਤੇ ਟਰਾਫੀ ਨਾਲ ਸਨਮਾਨ ਕਰਦੇ ਹੋਏ ਸਿੰਘਾਪੁਰ ਤੋਂ ਆਏ ਡੈਨਿਸ ਟੀਊ, ਰੈੱਡ ਜਿੰਮ ਦੇ ਐੱਮਡੀ ਹਰਮਿੰਦਰ ਦੂਲੋਵਾਲ ਅਤੇ ਹੋਰ। ਪੰਜਾਬੀ ਜਾਗਰਣ