- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਦਿੱਲੀ (ਏਜੰਸੀ) : ਐਲਿਸਟਰ ਕੁੱਕ 150 ਟੈਸਟ ਖੇਡਣ ਵਾਲੇ ਦੁਨੀਆ ਦੇ ਅੱਠਵੇਂ ਤੇ ਇੰਗਲੈਂਡ ਦੇ ਪਹਿਲੇ ਿਯਕਟਰ ਬਣੇ....

ਨਵੀਂ ਦਿੱਲੀ (ਏਜੰਸੀ) : ਐਲਿਸਟਰ ਕੁੱਕ 150 ਟੈਸਟ ਖੇਡਣ ਵਾਲੇ ਦੁਨੀਆ ਦੇ ਅੱਠਵੇਂ ਤੇ ਇੰਗਲੈਂਡ ਦੇ ਪਹਿਲੇ ਿਯਕਟਰ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਤੇ ਅਸਟ੫ੇਲੀਆ ਦਰਮਿਆਨ ਪਰਥ 'ਚ ਅੱਜ ਤੋਂ ਸ਼ੁਰੂ ਹੋਏ ਤੀਜੇ ਟੈਸਟ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਭਾਰਤ ਖ਼ਿਲਾਫ਼ ਮਾਰਚ 2006 'ਚ ਟੈਸਟ ਿਯਕਟ 'ਚ ਸ਼ੁਰੂਆਤ ਕਰਨ ਵਾਲੇ ਕੁੱਕ ਸਭ ਤੋਂ ਘੱਟ ਸਮੇਂ 'ਚ ਇਸ ਮੁਕਾਮ 'ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਮੈਚ ਤੋਂ ਬਾਅਦ ਸਿਰਫ਼ 11 ਸਾਲ 288 ਦਿਨਾਂ 'ਚ 150ਵਾਂ ਟੈਸਟ ਮੈਚ ਖੇਡਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਭਾਰਤ ਦੇ ਸਾਬਕਾ ਕਪਤਾਨ ਦ੫ਾਵਿੜ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਸ਼ੁਰੂਆਤੀ ਮੈਚ ਤੋਂ 150ਵੇਂ ਟੈਸਟ ਦੇ ਮੁਕਾਮ 'ਤੇ ਪਹੁੰਚਣ ਲਈ 14 ਸਾਲ 200 ਦਿਨ ਲਏ ਸਨ।
ਆਸਟੇ੫ਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਸਭ ਤੋਂ ਪਹਿਲਾਂ 150 ਟੈਸਟ ਮੈਚ ਖੇਡਣ ਵਾਲੇ ਕਿ੫ਕਟਰ ਬਣੇ ਸਨ ਪਰ ਸਭ ਤੋਂ ਜ਼ਿਆਦਾ ਟੈਸਟ ਖੇਡਣ ਦਾ ਰਿਕਾਰਡ ਭਾਰਤ ਦੇ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ 200 ਟੈਸਟ ਮੈਚ ਖੇਡੇ ਹਨ। ਕੁੱਕ ਤੋਂ ਪਹਿਲਾਂ ਜਿਨ੍ਹਾਂ ਖਿਡਾਰੀਆਂ ਨੇ 150 ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚ ਖੇਡੇ ਉਨ੍ਹਾਂ 'ਚ ਸਚਿਨ ਤੇਂਦੁਲਕਰ (200), ਰਿਕੀ ਪੋਿਂਟੰਗ (168) , ਸਟੀਵ ਵਾਅ (168), ਜੈਕ ਕਾਲਿਸ (166), ਸ਼ਿਵਨਰਾਇਣ ਚੰਦਰਪਾਲ (164), ਰਾਹੁਲ ਦ੫ਾਵਿੜ (164) ਤੇ ਬਾਰਡਰ (156) ਸ਼ਾਮਿਲ ਹਨ। ਕੁੱਕ ਦਾ ਇਹ ਲਗਾਤਾਰ 147ਵਾਂ ਟੈਸਟ ਮੈਚ ਹੈ ਪਰ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਛੇ ਟੈਸਟ ਮੈਚ ਹੋਰ ਖੇਡਣੇ ਹੋਣਗੇ। ਰਿਕਾਰਡ ਐਲਨ ਬਾਰਡਰ ਦੇ ਨਾਂ 'ਤੇ ਹੈ ਜਿਨ੍ਹਾਂ ਨੇ ਲਗਾਤਾਰ 153 ਟੈਸਟ ਮੈਚ ਖੇਡੇ ਹਨ। ਕੁੱਕ ਹਾਲਾਂਕਿ ਵਰਤਮਾਨ ਏਸ਼ੇਜ਼ ਲੜੀ 'ਚ ਹੁਣ ਤਕ 13.30 ਦੀ ਅੌਸਤ ਨਾਲ ਸਿਰਫ਼ 69 ਦੌੜਾਂ ਹੀ ਬਣਾ ਸਕੇ ਹਨ।