ਫੋਟੋ-14-ਪੁਸਤਕ ਨਸੀਬ ਰਿਲੀਜ਼ ਕਰਦੇ ਹੋਏ ਐਡਵੋਕੇਟ ਤਰਲੋਕ ਸਿੰਘ ਹੁੰਦਲ, ਭੁਪਿੰਦਰ ਸਿੰਘ ਰਤਨ, ਕੁਲਦੀਪ ਸਿੰਘ ਤੇ ਹੋਰ। ਪੰਜਾਬੀ ਜਾਗਰਣ

ਸਾਹਿਤ ਰਚਨਾ

-ਨੌਜਵਾਨਾਂ ਲਈ ਰੋਲ ਮਾਡਲ ਐ ਪੱਟੀ : ਐਡਵੋਕੇਟ ਹੁੰਦਲ

ਗੁਰਨਾਮ ਸਿੰਘ ਬੁੱਟਰ, ਦੋਬੁਰਜੀ : ਹਾਲ ਬਜ਼ਾਰ ਸਥਿਤ ਆਜ਼ਾਦ ਬੁੱਕ ਡਿਪੂ ਦੇ ਦਫਤਰ ਵਿਖੇ ਨੌਜਵਾਨ ਲੇਖਕ ਅਤੇ ਸਮਾਜ ਸੇਵਕ ਇਕਵਾਕ ਸਿੰਘ ਪੱਟੀ ਵੱਲੋਂ ਸੰਪਾਦਤ ਪੁਸਤਕ 'ਨਸੀਬ' ਮੁੱਖ ਮਹਿਮਾਨ ਵਜੋਂ ਪਹੁੰਚੇ ਕੈਨੇਡਾ ਵਾਸੀ ਐਡਵੋਕੇਟ ਤਰਲੋਕ ਸਿੰਘ ਹੁੰਦਲ ਨੇ ਲੋਕ ਅਰਪਣ ਕੀਤੀ।

ਇਸ ਮੌਕੇ ਐਡਵੋਕੇਟ ਹੁੰਦਲ ਨੇ ਕਿਹਾ ਕਿ ਅੰਮਿ੫ਤਸਰ ਦੇ ਇਸ ਨੌਜਵਾਨ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਦੇਸ਼ ਵਿਦੇਸ਼ ਵਿਚ ਨਾਮਣਾ ਖੱਟਿਆ ਹੈ। ਜਿੱਥੇ ਇਕਵਾਕ ਸਿੰਘ ਕਲਮ ਦੇ ਰਾਹੀਂ ਪੰਜਾਬੀ ਸਾਹਿਤ ਅਤੇ ਮਨੁੱਖਤਾ ਦੀ ਸੇਵਾ ਕਰ ਰਿਹੈ ਉੱਥੇ ਕੈਨੇਡਾ ਤੇ ਵਿਰਾਸਤ ਰੇਡਿਉ ਰਾਹੀਂ ਗੁਰਬਾਣੀ ਵਿਆਖਿਆ, ਸਿੱਖ ਇਤਿਹਾਸ ਦੀ ਸੇਵਾ ਬਾਖੂਬੀ ਨਿਭਾਅ ਰਿਹਾ ਹੈ। ਪੁਸਤਕ ਦੇ ਪ੫ਕਾਸ਼ਕ ਰਤਨ ਬ੫ਦਰਜ਼ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ ਰਤਨ ਨੇ ਕਿਹਾ ਬੇਸ਼ੱਕ ਅਜੋਕੇ ਦੌਰ ਵਿੱਚ ਚੰਗਾ ਸਾਹਿਤ ਲਿਖਣਾ ਸਮੇਂ ਦੀ ਮੁੱਖ ਲੋੜ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੋਇਆਂ ਕਰਦਾ ਹੈ, ਜਿਸ ਤੋਂ ਸਮਾਜ ਨੇ ਬਹੁਤ ਕੁੱਝ ਸਿੱਖਣਾ ਹੁੰਦਾ ਹੈ। ਅਜ਼ਾਦ ਬੁੱਕ ਡਿਪੂ ਦੇ ਕੁਲਦੀਪ ਸਿੰਘ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਨੌਜਵਾਨਾਂ ਵੱਲੋਂ ਸਾਹਿਤ ਦੇ ਖੇਤਰ ਵਿਚ ਕਦਮ ਰੱਖਿਆ ਗਿਆ ਅਸੀਂ ਜੀ ਆਇਆਂ ਕਹਿੰਦੇ ਹਾਂ।

ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਇਸ ਪੁਸਤਕ ਵਿਚ ਕਰੀਬ 17 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਸਮਾਜਿਕ ਜੀਵਨ ਵਿਚ ਹੋ ਰਹੇ ਉਤਰਾਅ-ਚੜਾਅ ਨੂੰ ਬਾਖੂਬੀ ਬਿਆਨ ਕਰਦੀਆਂ ਹਨ। ਰਤਨ ਬ੫ਦਰਜ਼ ਵਲੋਂ ਛਾਪੀ ਗਈ, ਇਸ ਕਿਤਾਬ ਵਿਚ ਸ਼ਾਮਲ ਰਚਨਾਵਾਂ ਦੇ ਕਰਤਾ ਸੰਦੀਪ ਕੌਰ, ਰਾਜਾ ਹੰਸਪਾਲ, ਅਮਨਦੀਪ ਸਿੰਘ ਲੱਕੀ ਦੀ ਪਹਿਲੀ ਕੋਸ਼ਿਸ਼ ਹੈ। ਇਸ ਮੌਕੇ ਉਨ੍ਹਾਂ ਨਾਲ ਪਵਿੱਤਰਜੀਤ ਸਿੰਘ ਰਤਨ, ਕੰਵਲਜੀਤ ਸਿੰਘ ਪੱਟੀ, ਦਮਨਦੀਪ ਸਿੰਘ, ਕੁਲਦੀਪ ਸਿੰਘ, ਮਨਿੰਦਰ ਸਿੰਘ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर