22 ਐਲਐਸ2 ਕੇਪੀਟੀ) ਮਾਮਲੇ ਸਬੰਧੀ ਗੱਲਬਾਤ ਕਰਦੇ ਜਗਜੀਤ ਸਿੰਘ ਸਰੋਆ ਐਸਪੀਡੀ ਤੇ ਹੋਰ ਪੁਲਸ ਅਧਿਕਾਰੀ। 22 ਐਲ. ਅ22 ਐਲਐਸ2 ਕੇਪੀਟੀ) ਮਾਮਲੇ ਸਬੰਧੀ ਗੱਲਬਾਤ ਕਰਦੇ ਜਗਜੀਤ ਸਿੰਘ ਸਰੋਆ ਐਸਪੀਡੀ ਤੇ ਹੋਰ ਪੁਲਸ ਅਧਿਕਾਰੀ। 22 ਐਲ. ਅ22 ਐਲਐਸ2 ਕੇਪੀਟੀ) ਮਾਮਲੇ ਸਬੰਧੀ ਗੱਲਬਾਤ ਕਰਦੇ ਜਗਜੀਤ ਸਿੰਘ ਸਰੋਆ ਐਸਪੀਡੀ ਤੇ ਹੋਰ ਪੁਲਸ ਅਧਿਕਾਰੀ। 22 ਐਲ. ਅ

22 ਐਲਐਸ2 ਕੇਪੀਟੀ) ਮਾਮਲੇ ਸਬੰਧੀ ਗੱਲਬਾਤ ਕਰਦੇ ਜਗਜੀਤ ਸਿੰਘ ਸਰੋਆ ਐਸਪੀਡੀ ਤੇ ਹੋਰ ਪੁਲਸ ਅਧਿਕਾਰੀ।
22 ਐਲ. ਐਸ3 ਕੇਪੀਟੀ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਤਿਕਾਰ ਕਮੇਟੀ ਲੋਹੀਆਂ ਖਾਸ ਦੇ ਆਗੂ ਸੁਖਜੀਤ ਸਿੰਘ ਖੋਸਾ।
-- ਕੀਤੀ ਤਿਆਰੀ
- ਥਾਣਾ ਸੁਲਤਾਨਪੁਰ ਲੋਧੀ ਵਿਖੇ ਪੁਲਸ ਦਾ ਕੀਤਾ ਭਾਰੀ ਬੰਦੋਬਸਤ
ਪੰਜਾਬੀ ਜਾਗਰਣ ਟੀਮ, ਜਲੰਧਰ/ਕਪੂਰਥਲਾ : ਅਖੌਤੀ ਸਤਿਕਾਰ ਕਮੇਟੀ ਵੱਲੋਂ ਪਾਠੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੇ ਮਾਮਲੇ 'ਚ ਥਾਣਾ ਤਲਵੰਡੀ ਚੋਧਰੀਆਂ ਪੁਲਸ ਨੇ ਸਤਿਕਾਰ ਕਮੇਟੀ ਲੋਹੀਆਂ ਖਾਸ ਦੇ ਮੁਖੀ ਸੁਖਜੀਤ ਸਿੰਘ ਖੋਸਾ, ਤਰਲੋਚਨ ਸਿੰਘ, ਗੁਰਤੇਜ ਸਿੰਘ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਹੈ। ਮਾਮਲੇ ਦੀ ਗੰਭੀਰਤਾ ਵੇਖਦਿਆਂ ਜਗਜੀਤ ਸਿੰਘ ਸਰੋਆ ਐਸਪੀ (ਡੀ) ਕਪੂਰਥਲਾ, ਡੀਐਸਪੀ ਦਫ਼ਤਰ ਸੁਲਤਾਨਪੁਰ ਲੋਧੀ ਖੁਦ ਅਗਵਾਈ ਕਰ ਰਹੇ ਹਨ। ਜਗਜੀਤ ਸਿੰਘ ਸਰੋਆ ਨੇ ਦੱਸਿਆ ਮਾਮਲਾ ਗ੍ਰੰਥੀ ਮਹਿੰਦਰ ਸਿੰਘ ਪੁੱਤਰ ਬਚਨ ਸਿੰਘ, ਵਾਸੀ ਦੂਲੋਵਾਲ, ਗੁਰਨਾਮ ਸਿੰਘ ਪੁੱਤਰ ਛਲਮਣ ਸਿੰਘ ਤੇ ਗੁਰਮੇਲ ਸਿੰਘ ਪੁੱਤਰ ਬਚਨ ਸਿੰਘ ਜ਼ਿਲ੍ਹਾ ਤਰਨਤਾਰਨ ਵੱਲੋਂ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਿਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਦਰਜ ਕੀਤਾ ਹੈ। ਇਸ ਮੌਕੇ ਦਵਿੰਦਰ ਸਿੰਘ ਡੀਐਸਪੀ, ਚਰਨਜੀਤ ਸਿੰਘ ਆਈਪੀਐਸ, ਐਸਐਚਓ ਸੁਲਤਾਨਪੁਰ ਲੋਧੀ, ਨਰਿੰਦਰ ਕੁਮਾਰ ਐਸਐਚਓ ਤਲਵੰਡੀ ਚੌਧਰੀਆਂ ਵੀ ਹਾਜ਼ਰ ਸਨ।
ਸਰੋਆ ਨੇ ਮੁਲਜ਼ਮਾਂ ਦੀ ਭਾਲ ਲਈ ਬਣਾਈਆਂ ਟੀਮਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮਾਮਲੇ ਦੀ ਗੰਭੀਰਤਾ ਵੇਖਦਿਆਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਪੁਲਸ ਦਾ ਭਾਰੀ ਬੰਦੋਬਸਤ ਕੀਤਾ ਗਿਆ ਹੈ। ਅਸ਼ੀਸ਼ ਚੌਧਰੀ ਐਸਐਸਪੀ ਕਪੂਰਥਲਾ ਵੀ ਮਾਮਲੇ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਹਨ।
ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਬਾਹਰਵਾਰ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸਾ ਨੇ ਕਿਹਾ ਉਨ੍ਹਾਂ ਵਿਰੁੱਧ ਮਾਮਲਾ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਤੇ ਸ਼ਿੰਗਾਰਾ ਸਿੰਘ ਲੋਹੀਆਂ ਦੀ ਸਹਿ 'ਤੇ ਦਰਜ ਕੀਤਾ ਗਿਆ। ਉਨ੍ਹਾਂ ਗ੍ਰੰਥੀਆਂ ਦੀ ਕੁੱਟਮਾਰ ਨੂੰ ਜਾਇਜ਼ ਠਹਿਰਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਪਰਚੇ ਦਰਜ ਕਰਨ ਵਿਰੁੱਧ ਸਤਿਕਾਰ ਕਮੇਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਦੀ ਰੂਪ ਰੇਖਾ ਉਲੀਕ ਲਈ ਹੈ ਜਿਸ ਦਾ ਖੁਲਾਸਾ ਯੋਗ ਸਮੇਂ 'ਤੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁਧ ਕੇਸ ਦਰਜ ਕਰਾਉਣਾ ਚਾਹੀਦਾ ਹੈ।
ਇਸ ਮੌਕੇ ਕਾਮਰੇਡ ਨਿਰੰਜਨ ਸਿੰਘ ਕਪੂਰਥਲਾ, ਹਰਬੰਸ ਸਿੰਘ ਹੈਬਤਪੁਰ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਮਾਸਟਰ ਚਰਨ ਸਿੰਘ ਤੇ ਸਮੂਹ ਤਹਿਸੀਲ ਕਮੇਟੀ ਮੈਂਬਰਾਂ ਨੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਗੰ੍ਰਥੀ ਸਿੰਘਾਂ ਦੀ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਗ੍ਰੰਥੀ ਸਿੰਘਾਂ ਦੀ ਕੁੱਟਮਾਰ ਦੀ ਵੀਡੀਓ ਫੇਸਬੁੱਕ ਤੇ ਪਾਉਣਾ ਸਤਿਕਾਰ ਕਮੇਟੀ ਮੈਂਬਰਾਂ ਦੀ ਕੱਟੜ ਪੰਥੀ ਸੋਚ ਦਾ ਪ੍ਰਗਟਾਵਾ ਹੈ।