ਨਵੀਂ ਦਿੱਲੀ (ਏਜੰਸੀ) : ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਬਾਜ਼ਾਰ 'ਚੋਂ 5000 ਕਰੋੜ ਰੁਪਏ ਦੀ ਪੂੰਜੀ ਇਕੱਠੀ ਕਰਨ ਲਈ ਉਸ ਨੂੰ ਸ਼ੇਅਰ ਧਾਰਕਾਂ ਤੋੋਂ ਮਨਜੂਰੀ ਮਿਲ ਗਈ ਹੈ। ਪੀਐੱਨਬੀ ਕਿਊਆਈਪੀ ਜਾਂ ਰਾਇਟ ਇਸ਼ੂ ਰਾਹੀਂ ਪੂੰਜੀ ਇਕੱਠੀ ਕਰੇਗਾ। ਪੀਐੱਨਬੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਬੈਂਕ ਦੇ ਸ਼ੇਅਰ ਧਾਰਕਾਂ ਦੀ ਅਸਧਾਰਨ ਆਮ ਮੀਟਿੰਗ ਅੱਜ ਕਰਵਾਈ ਗਈ।

ਬੈਂਕ ਨੇ ਕਿਹਾ ਕਿ ਸ਼ੇਅਰ ਧਾਰਕਾਂ ਨੇ ਬੈਂਕ ਨੂੰ 5000 ਕਰੋੜ ੁਰੁਪਏ ਤਕ ਦੀ ਆਮ ਇਕਵਟੀ ਟੀਅਰ-1 ਪੰੂਜੀ ਇਕੱਠਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਿਰਦੇਸ਼ਕ ਮੰਡਲ ਨੇ ਫਾਲੋਆਨ ਜਨਤਕ ਨਿਰਗਮ, ਕਿਊਆਈਪੀ, ਰਾਈਟਸ ਇਸ਼ੂ ਜਾਂ ਕਰਮਚਾਰੀ ਸ਼ੇਅਰ ਵਿਕਲਪ ਯੋਜਨਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਬਦਲ ਤੋਂ ਪੂੰਜੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਕਿਊਆਈਪੀ ਲਈ ਮਰਚੈਂਟ ਬੈਂਕਰ ਨਿਯੁਕਤ ਕਰ ਲਏ ਹਨ ਤੇ ਇਸ ਦੇ ਅਗਲੇ ਕੁਝ ਦਿਨਾਂ 'ਚ ਬਾਜ਼ਾਰ ਆਉਣ ਦੀ ਉਮੀਦ ਹੈ।