ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰ ਸੰਕੇਤ ਤੇ ਸਥਾਨਕ ਮੰਗ 'ਚ ਗਿਰਾਵਟ ਨਾਲ ਘਰੇਲੂ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ 'ਚ ਗਿਰਾਵਟ ਆਈ। ਇਸ ਦਿਨ ਇਹ 300 ਰੁਪਏ ਟੁੱਟ ਕੇ 30 ਹਜ਼ਾਰ 200 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ 'ਚ ਇਸ 'ਚ 250 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਸੀ। ਵਪਾਰਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦ ਘੱਟ ਕਰਨ ਨਾਲ ਵੀ ਚਾਂਦੀ 'ਚ ਗਿਰਾਵਟ ਆਈ। ਚਾਂਦੀ 150 ਰੁਪਏ ਦੇ ਨੁਕਸਾਨ 'ਚ 39 ਹਜ਼ਾਰ ਰੁਪਏ ਪ੫ਤੀ ਕਿੱਲੋ ਰਹੀ।

ਸਿੰਗਾਪੁਰ ਦੇ ਕੌਮਾਂਤਰੀ ਬਾਜ਼ਾਰ 'ਚ ਸੋਨਾ 0.46 ਫ਼ੀਸਦੀ ਟੁੱਟ ਕੇ 1273.70 ਡਾਲਰ ਪ੫ਤੀ ਅੌਂਸ (28.35 ਗ੫ਾਮ) 'ਤੇ ਬੰਦ ਹੋਇਆ। ਚਾਂਦੀ ਵੀ 0.40 ਫ਼ੀਸਦੀ ਦੀ ਗਿਰਾਵਟ ਨਾਲ 16.36 ਡਾਲਰ ਪ੫ਤੀ ਅੌਂਸ 'ਤੇ ਰਹੀ। ਇਸ ਦਾ ਅਸਰ ਘਰੇਲੂ ਸਰਾਫ਼ਾ ਬਾਜ਼ਾਰ 'ਤੇ ਵੀ ਵੇਖਣ ਨੂੰ ਮਿਲਿਆ। ਦਿੱਲੀ 'ਚ ਸੋਨੇ ਦੇ ਗਹਿਣੇ ਦੇ ਰੇਟ 300 ਰੁਪਏ ਘਟ ਕੇ 30 ਹਜ਼ਾਰ ਰੁਪਏ ਪ੫ਤੀ 10 ਗ੫ਾਮ ਰਹੇ। ਅੱਠ ਗ੫ਾਮ ਵਾਲੀ ਗਿੰਨੀ ਵੀ 100 ਰੁਪਏ ਦੀ ਗਿਰਾਵਟ ਦੇ ਨਾਲ 24 ਹਜ਼ਾਰ 600 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਹਫ਼ਤਾਵਰੀ ਡਿਲਵਰੀ ਵਾਲੀ ਚਾਂਦੀ 10 ਰੁਪਏ ਡਿੱਗ ਕੇ 37 ਹਜ਼ਾਰ 570 ਰੁਪਏ ਪ੫ਤੀ ਕਿੱਲੋ 'ਤੇ ਬੋਲੀ ਗਈ। ਹਾਲਾਂਕਿ ਚਾਂਦੀ ਸਿੱਕਾ 73000-74000 ਪ੫ਤੀ ਸੈਂਕੜੇ ਦੇ ਪਹਿਲਾਂ ਵਾਲੇ ਪੱਧਰ 'ਤੇ ਰੁਕਿਆ ਰਿਹਾ।