ਨਵੀਂ ਦਿੱਲੀ (ਏਜੰਸੀ) : ਭਾਰਤ ਦਾ ਕੌਫ਼ੀ ਦਰਾਮਦਗੀ ਜਨਵਰੀ-ਨਵੰਬਰ 2017 ਦੀ ਮਿਆਦ 'ਚ 8.08 ਫ਼ੀਸਦੀ ਵਧ ਕੇ 3.61 ਲੱਖ ਟਨ ਹੋ ਗਈ। ਕੌਫ਼ੀ ਬੋਰਡ ਮੁਤਾਬਕ ਪਿਛਲੇ ਸਾਲ ਇਸ ਮਿਆਦ 'ਚ ਦੇਸ਼ ਦੀ ਕੌਫ਼ੀ ਦਰਾਮਦਗੀ 3.34 ਲੱਖ ਟਨ ਰਹੀ ਸੀ । ਭਾਰਤ, ਏਸ਼ੀਆ ਦਾ ਤੀਜਾ ਸਭ ਤੋਂ ਵੱਡਾ ਕੌਫ਼ੀ ਉਤਪਾਦਕ ਤੇ ਦਰਾਮਦਕਾਰ ਦੇਸ਼ ਹੈ। ਇੰਸਟੈਂਟ ਕੌਫੀ ਤੋਂ ਇਲਾਵਾ ਭਾਰਤ ਰੋਬਸਟਾ ਤੇ ਅਰੇਬਿਕਾ ਦੋਵੇਂ ਤਰ੍ਹਾਂ ਦੀਆਂ ਕਿਸਮਾਂ ਦੀ ਦਰਾਮਦਗੀ ਕਰਦਾ ਹੈ।

ਕੌਫੀ ਬੋਰਡ ਦੇ ਅੰਕੜਿਆਂ ਮੁਤਾਬਕ ਰੋਬਸਟਾ ਕੌਫ਼ੀ ਦਰਾਮਦਗੀ ਇਸ ਸਾਲ ਜਨਵਰੀ ਤੋਂ ਨਵੰਬਰ ਦੀ ਮਿਆਦ 'ਚ 10.80 ਫ਼ੀਸਦੀ ਵਧ ਕੇ 2,11,442 ਤਕ ਪਹੁੰਚ ਗਈ। ਪਿਛਲੇ ਸਾਲ ਇਸ ਮਿਆਦ 'ਚ ਇਹ 1,90,828 ਟਨ ਸੀ। ਹਾਲਾਂਕਿ ਅਰੇਬਿਕਾ ਕੌਫੀ ਦੀ ਦਰਾਮਦਗੀ 10.81 ਫ਼ੀਸਦੀ ਘਟ ਕੇ 49,431 ਟਨ ਤੋਂ 44,084 ਟਨ ਰਹਿ ਗਈ। ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ-ਨਵੰਬਰ ਮਿਆਦ 'ਚ ਇੰਸਟੈਂਟ ਕੌਫੀ ਦੀ ਦਰਾਮਦਗੀ 'ਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ। ਇੰਸਟੈਂਟ ਕੌਫੀ ਦੀ ਦਰਾਮਦਗੀ 86 ਫ਼ੀਸਦੀ ਵਧ ਕੇ ਪਿਛਲੇ ਸਾਲ ਦੇ 22,966 ਟਨ ਤੋਂ 47,734 ਟਨ 'ਤੇ ਪਹੁੰਚ ਗਈ। ਸਮੀਖਿਆ ਅਧੀਨ ਮਿਆਦ ਦੌਰਾਨ ਕੌਫੀ ਦੀ ਜ਼ਿਆਦਾ ਬਰਾਮਦਗੀ ਇਟਲੀ, ਜਰਮਨੀ ਤੇ ਰੂਸ 'ਚ ਕੀਤੀ ਗਈ ਹੈ।

ਕੁੱਲ ਦਰਾਮਦਗੀ 'ਚ, ਭਾਰਤ ਨੇ ਇਟਲੀ ਨੂੰ 73,705 ਟਨ, ਜਰਮਨੀ ਨੂੰ 38,671 ਟਨ ਤੇ ਰੂਸ ਨੂੰ 26,319 ਟਨ ਕੌਫੀ ਦੀ ਦਰਾਮਦਗੀ ਕੀਤੀ। ਮੁੱਖ ਕੌਫੀ ਦਰਾਮਦ ਕੰਪਨੀਆਂ 'ਚ ਸੀਸੀਐੱਲ ਪ੫ੋਡਕਟ ਇੰਡੀਆ, ਟਾਟਾ ਕੌਫੀ, ਓਲਾਮ ਐਗਰੋ ਤੇ ਕੌਫੀ ਡੇਅ ਗਲੋਬਲ ਲਿਮਟਿਡ ਸ਼ਾਮਲ ਹੈ। ਸਾਲ 2016-17 'ਚ ਅਕਤੂਬਰ-ਸਤੰਬਰ ਮਿਆਦ 'ਚ ਕੌਫੀ ਉਤਪਾਦਨ 10.34 ਫ਼ੀਸਦੀ ਘਟ ਕੇ 3.12 ਲੱਖ ਟਨ ਰਹਿ ਗਿਆ।