ਨਵੀਂ ਦਿੱਲੀ (ਏਜੰਸੀ) : ਅਦਾਨੀ ਸਮੂਹ ਨੇ ਕਾਂਗਰਸ ਦੇ ਉਸ ਦੋਸ਼ ਦਾ ਖੰਡਨ ਕੀਤਾ ਕਿ ਉਸ ਨੇ ਗੁਜਰਾਤ ਸੂਬੇ ਨੂੰ 'ਉੱਚੀ ਦਰ' 'ਤੇ ਬਿਜਲੀ ਵੇਚੀ। ਅਦਾਨੀ ਸਮੂਹ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਬੀਤੇ ਚਾਰ ਸਾਲ ਦੌਰਾਨ ਗੁਜਰਾਤ ਨੂੰ 2.65 ਰੁਪਏ ਪ੫ਤੀ ਯੂਨਿਟ ਦੀ ਬਹੁਤ ਹੀ ' ਆਕਰਸ਼ਕ' ਦਰ 'ਤੇ ਬਿਜਲੀ ਵੇਚੀ। ਬੁਲਾਰੇ ਨੇ ਕਿਹਾ ਕਿ ਅਦਾਨੀ ਪਾਵਰ ਲਿਮਟਿਡ ਦੀਰਘਕਾਲਿਕ ਬਿਜਲੀ ਖਰੀਦ ਸਮਝੌਤੇ ਤਹਿਤ ਗੁਜਰਾਤ ਨੂੰ ਬਿਜਲੀ ਵੇਚਦੀ ਹੈ।

ਬੁਲਾਰੇ ਨੇ ਈਮੇਲ ਰਾਹੀਂ ੇਭੇਜੇ ਇਕ ਬਿਆਨ 'ਚ ਕਿਹਾ ਹੈ ਕਿ ਇਕ ਰਾਜਨੀਤਿਕ ਬੁਲਾਰੇ ਵੱਲੋਂ ਅਦਾਨੀ ਪਾਵਰ ਵੱਲੋਂ ਗੁਜਰਾਤ ਦੀ ਬਿਜਲੀ ਵੰਡ ਕੰਪਨੀਆ ਨੂੰ ਉੱਚੀ ਲਾਗਤ 'ਤੇ ਬਿਜਲੀ ਵੇਚੇ ਜਾਣ ਸਬੰਧੀ ਦੋਸ਼ ਤੱਥਾਤਮਕ ਰੂਪ ਨਾਲ ਗਲਤ ਤੇ ਭਰਮਕ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਸੀ ਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਅਦਾਨੀ, ਐਸਸਾਰ, ਟਾਟਾ ਤੇ ਚਾਈਨਾ ਲਾਈਟ ਪਾਵਰ ਤੋਂ ਭਾਰੀ ਕੀਮਤ 'ਤੇ ਬਿਜਲੀ ਖਰੀਦੀ, ਜਿਸ ਨਾਲ ਸੂਬੇ ਦੇ ਖ਼ਜਾਨੇ ਨੂੰ ਭਾਰੀ ਨੁਕਸਾਨ ਹੋਇਆ।