- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜਯਵਾੜਾ ’ਚ ਗਣੇਸ਼ ਚਤੁਰਥੀ ਦੇ ਮੌਕੇ ’ਤੇ ਅੰਨਦਾਨ ਪ੍ਰੋਗਰਾਮ ਦੌਰਾਨ ਇੱਕ ਔਰਤ ਦੀ ਉਬਲਦੇ ਸਾਂਬਰ ’ਚ ਡਿੱਗਣ ਕਾਰਨ ਮੌਤ ਹੋ ਗਈ।

ਡਿਜੀਟਲ ਡੈਸਕ, ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਵਿਜਯਵਾੜਾ ’ਚ ਐਤਵਾਰ ਸਵੇਰੇ ਗਣੇਸ਼ ਚਤੁਰਥੀ ਦੇ ਮੌਕੇ ’ਤੇ ਵੱਡਾ ਹਾਦਸਾ ਵਾਪਰ ਗਿਆ। ਅੰਨਦਾਨ ਪ੍ਰੋਗਰਾਮ ਦੌਰਾਨ ਇੱਕ ਔਰਤ ਦੀ ਉਬਲਦੇ ਸਾਂਬਰ ’ਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਤੇ ਸਥਾਨਕ ਲੋਕਾਂ ਮੁਤਾਬਕ, ਮ੍ਰਿਤਕ ਔਰਤ ਦੀ ਪਛਾਣ ਸੁਜਾਤਾ ਵਜੋਂ ਹੋਈ ਹੈ। ਉਹ ਗਣੇਸ਼ ਚਤੁਰਥੀ ਸਮਾਰੋਹ ਮੌਕੇ ਕਰਵਾਏ ਗਏ ਭੋਜਨ ਵੰਡ ਪ੍ਰੋਗਰਾਮ ਲਈ ਖਾਣਾ ਬਣਾਉਣ ਦੇ ਕੰਮ ’ਚ ਮਦਦ ਕਰ ਰਹੀ ਸੀ।
ਉਬਲਦੇ ਸਾਂਬਰ ’ਚ ਡਿੱਗਣ ਨਾਲ ਔਰਤ ਦੀ ਮੌਤ
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੁਜਾਤਾ ਸਾਂਬਰ ਲੈ ਕੇ ਜਾ ਰਹੀ ਸੀ। ਉਹ ਗਲਤੀ ਨਾਲ ਉਬਲਦੇ ਸਾਂਬਰ ਨਾਲ ਭਰੇ ਇੱਕ ਵੱਡੇ ਬਰਤਨ ’ਚ ਡਿੱਗ ਗਈ ਤੇ ਬੁਰੀ ਤਰ੍ਹਾਂ ਝੁਲਸ ਗਈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ’ਚ ਔਰਤ ਨੂੰ ਉਬਲਦੇ ਸਾਂਬਰ ’ਚ ਡਿੱਗਣ ਤੋਂ ਬਾਅਦ ਦਰਦ ਨਾਲ ਚੀਕਦੇ-ਚਿਲਾਉਂਦੇ ਸੁਣਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ, ਸੁਜਾਤਾ ਦੀ ਹਾਲਤ ਬੇਹੱਦ ਨਾਜ਼ੁਕ ਸੀ। ਗੰਭੀਰ ਤੌਰ ’ਤੇ ਝੁਲਸਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਬਾਅਦ ’ਚ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ। ਸੋਮਵਾਰ ਸਵੇਰੇ ਹਸਪਤਾਲ ’ਚ ਇਲਾਜ ਦੌਰਾਨ ਸੁਜਾਤਾ ਦੀ ਮੌਤ ਹੋ ਗਈ। ਔਰਤ ਦੀ ਮੌਤ ਨਾਲ ਪਰਿਵਾਰਕ ਮੈਂਬਰ ਤੇ ਸਥਾਨਕ ਲੋਕ ਸਦਮੇ ’ਚ ਹਨ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਉਨ੍ਹਾਂ ਹਾਲਾਤਾਂ ਦਾ ਪਤਾ ਲਗਾ ਰਹੀ ਹੈ, ਜਿਨ੍ਹਾਂ ਕਾਰਨ ਸੁਜਾਤਾ ਬਰਤਨ ’ਚ ਡਿੱਗੀ। ਫਿਲਹਾਲ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਇਸ ਨੂੰ ਹਾਦਸੇ ਕਾਰਨ ਹੋਈ ਮੌਤ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਦੀ ਜਾਂਚ ਜਾਰੀ ਹੈ।