ਕੌਣ ਹੈ ਸ਼ੇਰ ਸਿੰਘ? ਜੰਤਰ-ਮੰਤਰ ਪ੍ਰਦਰਸ਼ਨ ਤੋਂ ਬਾਅਦ ਚਰਚਾ ’ਚ ਆਇਆ ਨਾਮ, ਖ਼ਤਰਨਾਕ ਗੈਂਗਸਟਰ ਨਾਲ ਜੁੜੇ ਤਾਰ ਦਿੱਲੀ ਦੇ ਜੰਤਰ-ਮੰਤਰ ਵਿਖੇ 'ਕੌਕਰੋਚ ਜਨਤਾ ਪਾਰਟੀ' ਦੇ ਅੰਦੋਲਨ ਦੇ ਮੰਚ 'ਤੇ ਉਤਰਾਖੰਡ ਪੁਲਿਸ ਦੀ ਵਰਦੀ ਪਾ ਕੇ ਹੁੰਕਾਰ ਭਰਨ ਵਾਲਾ ਉਤਰਾਖੰਡ ਪੁਲਿਸ ਦਾ ਜਵਾਨ ਸ਼ੇਰ ਸਿੰਘ ਖ਼ਤਰਨਾਕ ਗੈਂਗਸਟਰ ਪ੍ਰਵੀਨ ਬਾਲਮੀਕੀ ਦਾ ਸਾਥੀ ਨਿਕਲਿਆ।
Publish Date: Sat, 25 Jul 2026 11:14 AM (IST)
Updated Date: Sat, 25 Jul 2026 11:15 AM (IST)
ਜਾਗਰਣ ਸੰਵਾਦਦਾਤਾ, ਨੈਨੀਤਾਲ। ਦਿੱਲੀ ਦੇ ਜੰਤਰ-ਮੰਤਰ ਵਿਖੇ 'ਕੌਕਰੋਚ ਜਨਤਾ ਪਾਰਟੀ' ਦੇ ਅੰਦੋਲਨ ਦੇ ਮੰਚ 'ਤੇ ਉਤਰਾਖੰਡ ਪੁਲਿਸ ਦੀ ਵਰਦੀ ਪਾ ਕੇ ਹੁੰਕਾਰ ਭਰਨ ਵਾਲਾ ਉਤਰਾਖੰਡ ਪੁਲਿਸ ਦਾ ਜਵਾਨ ਸ਼ੇਰ ਸਿੰਘ ਖ਼ਤਰਨਾਕ ਗੈਂਗਸਟਰ ਪ੍ਰਵੀਨ ਬਾਲਮੀਕੀ ਦਾ ਸਾਥੀ ਨਿਕਲਿਆ।
ਉਹ ਜੇਲ੍ਹ ਜਾ ਚੁੱਕਾ ਹੈ ਅਤੇ ਫਿਲਹਾਲ ਜ਼ਮਾਨਤ 'ਤੇ ਹੈ। ਉਸਨੂੰ ਹਰਿਦੁਆਰ ਜ਼ਿਲ੍ਹੇ ’ਚ ਤਾਇਨਾਤੀ ਦੌਰਾਨ ਮੁਅੱਤਲ ਕੀਤਾ ਜਾ ਚੁੱਕਾ ਹੈ, ਹੁਣ ਪੁਲਿਸ ਵਿਭਾਗ ਉਸਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਕਰ ਰਿਹਾ ਹੈ।
ਪੁਲਿਸ ਵਰਦੀ ਵਿੱਚ ਅੰਦੋਲਨ ਦੇ ਮੰਚ 'ਤੇ ਭਾਸ਼ਣ ਸ਼ੁੱਕਰਵਾਰ ਦੁਪਹਿਰ ਬਾਅਦ ਉਤਰਾਖੰਡ ਪੁਲਿਸ ਦੇ ਕਾਂਸਟੇਬਲ ਦਾ ਪੁਲਿਸ ਵਰਦੀ ਵਿੱਚ ਦਿੱਲੀ ਵਿੱਚ ਅੰਦੋਲਨ ਦੇ ਮੰਚ 'ਤੇ ਭਾਸ਼ਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਤਾਂ ਪੁਲਿਸ ਮਹਿਕਮੇ ਵਿੱਚ ਭਾਜੜ ਮੱਚ ਗਈ।
ਕੁਮਾਉਂ ਦੀ ਆਈ.ਜੀ. ਨਿਵੇਦਿਤਾ ਕੁਕਰੇਤੀ ਵੱਲੋਂ ਵੀਡੀਓ ਜਾਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਪਿਥੌਰਾਗੜ੍ਹ ਦੇ ਐੱਸ.ਪੀ. ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਹਰਿਦੁਆਰ ’ਚ ਖ਼ਤਰਨਾਕ ਗੈਂਗਸਟਰ ਨਾਲ ਸੰਗਠਿਤ ਅਪਰਾਧ ਵਿੱਚ ਸ਼ਾਮਲ ਸ਼ੇਰ ਸਿੰਘ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਮੌਜੂਦਾ ਸਮੇਂ ਵਿੱਚ ਜ਼ਮਾਨਤ 'ਤੇ ਸੀ।
ਪਿਥੌਰਾਗੜ੍ਹ ਵਿੱਚ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ 'ਤੇ ਉਸਨੂੰ 28 ਜੂਨ 2026 ਨੂੰ ਨੋਟਿਸ ਦਿੱਤਾ ਗਿਆ ਅਤੇ ਜਵਾਬ ਨਾ ਮਿਲਣ 'ਤੇ 20 ਜੁਲਾਈ ਨੂੰ ਮੁਅੱਤਲ ਕੀਤਾ ਗਿਆ। ਆਈ.ਜੀ. ਦੇ ਅਨੁਸਾਰ ਮੁਅੱਤਲ ਕਾਂਸਟੇਬਲ ਦਾ ਅਪਰਾਧਿਕ ਇਤਿਹਾਸ ਰਿਹਾ ਹੈ। ਦਿੱਲੀ ਦੇ ਮੰਚ 'ਤੇ ਬੇਤੁਕੀ ਬਿਆਨਬਾਜ਼ੀ ਤੋਂ ਬਾਅਦ ਹੁਣ ਪੁਲਿਸ ਵਿਭਾਗ ਵੱਲੋਂ ਉਸ ਵਿਰੁੱਧ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।