Who is Petal Gahlot: ਕੌਣ ਹੈ ਪੈਟਲ ਗਹਿਲੋਤ, ਜਿਨ੍ਹਾਂ ਨੇ UN ’ਚ ਸ਼ਹਿਬਾਜ਼ ਸ਼ਰੀਫ਼ ਦੇ ਝੂਠ ਦਾ ਕੀਤਾ ਪਰਦਾਫਾਸ਼? ਪੈਟਲ ਗਹਿਲੋਤ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇੱਕ ਸਾਲ ਪਹਿਲਾਂ ਯੂਨਾਈਟਿਡ ਨੇਸ਼ਨਜ਼ ਵਿੱਚ ਹੀ ਪੈਟਲ ਗਹਿਲੋਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਜਵਾਬ ਦਿੱਤਾ ਸੀ। ਯੂਨਾਈਟਿਡ ਨੇਸ਼ਨਜ਼ ਵਿੱਚ ਪੈਟਲ ਗਹਿਲੋਤ ਦੇ ਇਸ ਬੇਬਾਕ ਅੰਦਾਜ਼ ਨੂੰ ਦੇਖ ਕੇ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਿਰ ਪੈਟਲ ਗਹਿਲੋਤ ਕੌਣ ਹਨ, ਜਿਨ੍ਹਾਂ ਨੇ UN ਮਹਾਸਭਾ ਵਿੱਚ ਭਾਰਤ ਦੀ ਤਾਕਤ ਦਿਖਾਈ ਹੈ।
Publish Date: Sat, 26 Sep 2026 10:49 AM (IST)
Updated Date: Sat, 26 Sep 2026 10:51 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਭਾਰਤ ਦੀ ਪੈਟਲ ਗਹਿਲੋਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਦੀਆਂ ਗੱਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਕਸ਼ਮੀਰ ਅਤੇ ਸਿੰਧੂ ਜਲ ਸਮਝੌਤੇ ਦਾ ਮੁੱਦਾ ਉਠਾ ਕੇ ਪਾਕਿਸਤਾਨ ਨੇ ਜੋ ਝੂਠ ਬੋਲਿਆ ਸੀ, ਪੈਟਲ ਗਹਿਲੋਤ ਨੇ ਉਸ ਗੱਲ ਦਾ ਪਰਦਾਫਾਸ਼ ਕੀਤਾ ਹੈ।
ਪੈਟਲ ਗਹਿਲੋਤ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇੱਕ ਸਾਲ ਪਹਿਲਾਂ ਯੂਨਾਈਟਿਡ ਨੇਸ਼ਨਜ਼ ਵਿੱਚ ਹੀ ਪੈਟਲ ਗਹਿਲੋਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਜਵਾਬ ਦਿੱਤਾ ਸੀ।
ਯੂਨਾਈਟਿਡ ਨੇਸ਼ਨਜ਼ ਵਿੱਚ ਪੈਟਲ ਗਹਿਲੋਤ ਦੇ ਇਸ ਬੇਬਾਕ ਅੰਦਾਜ਼ ਨੂੰ ਦੇਖ ਕੇ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਿਰ ਪੈਟਲ ਗਹਿਲੋਤ ਕੌਣ ਹਨ, ਜਿਨ੍ਹਾਂ ਨੇ UN ਮਹਾਸਭਾ ਵਿੱਚ ਭਾਰਤ ਦੀ ਤਾਕਤ ਦਿਖਾਈ ਹੈ।
ਕੌਣ ਹਨ ਪੈਟਲ ਗਹਿਲੋਤ?
ਪੈਟਲ ਗਹਿਲੋਤ ਇੱਕ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਹਨ। ਮੌਜੂਦਾ ਸਮੇਂ ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਫਸਟ ਸੈਕੁਏਟਰੀ (ਪਹਿਲੇ ਸਕੱਤਰ) ਅਹੁਦੇ 'ਤੇ ਹਨ।
ਪੈਟਲ ਗਹਿਲੋਤ ਦਾ ਜਨਮ ਦਿੱਲੀ ਵਿੱਚ ਹੋਇਆ। ਉਹ ਯੂਪੀਐਸਸੀ (UPSC) ਦੀ ਪ੍ਰੀਖਿਆ ਪਾਸ ਕਰਕੇ 2015 ਵਿੱਚ IFS ਵਿੱਚ ਸ਼ਾਮਲ ਹੋਈ। ਵਿਦੇਸ਼ ਮੰਤਰਾਲੇ (MEA) ਵਿੱਚ ਡਿਪਲੋਮੈਟ ਬਣਨ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ।
ਸੰਯੁਕਤ ਰਾਸ਼ਟਰ ਵਿੱਚ ਆਪਣੀ ਤਾਇਨਾਤੀ ਤੋਂ ਪਹਿਲਾਂ, ਗਹਿਲੋਤ ਨੇ ਜੂਨ 2020 ਤੋਂ ਜੁਲਾਈ 2023 ਤੱਕ ਵਿਦੇਸ਼ ਮੰਤਰਾਲੇ ਦੇ ਯੂਰਪੀਅਨ ਪੱਛਮੀ ਡਿਵੀਜ਼ਨ ਵਿੱਚ ਅੰਡਰ ਸੈਕਟਰੀ ਵਜੋਂ ਸੇਵਾ ਨਿਭਾਈ। ਇਸ ਸਮੇਂ ਦੌਰਾਨ, ਉਹ ਪੈਰਿਸ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਮਿਸ਼ਨਾਂ ਵਿੱਚ ਵੀ ਤਾਇਨਾਤ ਸੀ।
ਆਪਣੇ 8 ਸਾਲ ਦੇ ਕਰੀਅਰ ਵਿੱਚ ਹੀ ਜੁਲਾਈ 2023 ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪਹਿਲੇ ਸਕੱਤਰ ਵਜੋਂ ਸ਼ਾਮਲ ਹੋਈ। ਸਤੰਬਰ 2024 ਵਿੱਚ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਸਲਾਹਕਾਰ ਨਿਯੁਕਤ ਕੀਤਾ ਗਿਆ ਅਤੇ ਉਦੋਂ ਤੋਂ ਹੀ ਉਹ ਯੂਨਾਈਟਿਡ ਨੇਸ਼ਨਜ਼ ਮਹਾਸਭਾ ਵਿੱਚ ਕਈ ਮੁੱਦਿਆਂ 'ਤੇ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹੈ।
ਪੈਟਲ ਗਹਿਲੋਤ ਨੇ ਕਿੱਥੋਂ ਕੀਤੀ ਪੜ੍ਹਾਈ-ਲਿਖਾਈ? ਪੈਟਲ ਗਹਿਲੋਤ ਦੀ ਪੜ੍ਹਾਈ-ਲਿਖਾਈ ਅਤੇ ਵਿਸ਼ਿਆਂ ਦੀ ਚੋਣ ਨੂੰ ਦੇਖ ਕੇ ਸਮਝ ਵਿੱਚ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਆਪਣੇ ਟੀਚੇ ਦਾ ਨਿਰਧਾਰਨ ਕਰ ਲਿਆ ਸੀ ਕਿ ਉਨ੍ਹਾਂ ਨੂੰ ਜੀਵਨ ਵਿੱਚ ਕੀ ਕਰਨਾ ਹੈ। UPSC ਦੇ ਇਮਤਿਹਾਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਗ੍ਰੈਜੂਏਸ਼ਨ ਅਤੇ ਮਾਸਟਰਜ਼ ਵਿੱਚ ਅਜਿਹੇ ਵਿਸ਼ੇ ਚੁਣੇ, ਜੋ ਪ੍ਰੀਖਿਆ ਨਾਲ ਜੁੜੇ ਸਨ।
ਗਹਿਲੋਤ ਨੇ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਮੁੰਬਈ ਦੇ ਸੇਂਟ ਜ਼ੇਵਿਅਰਸ ਕਾਲਜ ਤੋਂ ਪੋਲੀਟੀਕਲ ਸਾਇੰਸ, ਸੋਸ਼ਾਲੋਜੀ ਅਤੇ ਫ੍ਰੈਂਚ ਲਿਟਰੇਚਰ ਵਿੱਚ BA ਕੀਤਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਉਹ ਵਾਪਸ ਦਿੱਲੀ ਆਈ ਅਤੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਪੋਲੀਟੀਕਲ ਸਾਇੰਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ।
ਪੈਟਲ ਗਹਿਲੋਤ ਦਾ ਗਿਟਾਰ ਵਜਾਉਣ ਦਾ ਵੀ ਸ਼ੌਕ ਪੈਟਲ ਗਹਿਲੋਤ ਦੀ ਆਮ ਜ਼ਿੰਦਗੀ ਵੱਲ ਨਜ਼ਰ ਮਾਰੀਏ ਤਾਂ ਉਹ ਸੰਗੀਤਕਾਰ ਅਤੇ ਗਿਟਾਰਿਸਟ ਵੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਗੀਤਾਂ ਦੇ ਕਵਰ ਪੋਸਟ ਕੀਤੇ ਹਨ।
ਪੈਟਲ ਗਹਿਲੋਤ ਨੇ ਜਦੋਂ ਇਤਾਲਵੀ ਗੀਤ 'ਬੇਲਾ ਚਾਓ' (Bella Ciao) ਨੂੰ ਆਨਲਾਈਨ ਪੋਸਟ ਕੀਤਾ, ਤਦ ਉਨ੍ਹਾਂ ਦੇ ਇਸ ਵੀਡੀਓ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ।