'ਜਾਤੀ ਕੀ ਹੈ, ਕੋਵਿਡ ਵੈਕਸੀਨ ਕਿੱਥੇ ਲਗਵਾਈ...'; ਜਨਗਣਨਾ ’ਚ ਪੁੱਛੇ ਜਾਣਗੇ ਇਹ 40 ਸਵਾਲ, ਨੋਟੀਫਿਕੇਸ਼ਨ ਜਾਰੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਦੀ ਜਨਗਣਨਾ ਕਈ ਪੱਖਾਂ ਤੋਂ ਇਤਿਹਾਸਕ ਹੋਣ ਜਾ ਰਹੀ ਹੈ, ਕਿਉਂਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਾਤੀ ਨਾਲ ਜੁੜੇ ਅੰਕੜੇ ਵੀ ਇਸ ਵਿੱਚ ਇਕੱਠੇ ਕੀਤੇ ਜਾਣਗੇ। ਇੰਨਾ ਹੀ ਨਹੀਂ ਇਹ ਪੂਰੀ ਪ੍ਰਕਿਰਿਆ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਿਜੀਟਲ ਜਨਗਣਨਾ ਹੋਵੇਗੀ।
Publish Date: Fri, 14 Aug 2026 12:57 PM (IST)
Updated Date: Fri, 14 Aug 2026 01:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਦੇਸ਼ ਵਿੱਚ ਹੋਣ ਵਾਲੀ ਆਉਣ ਵਾਲੀ ਜਨਗਣਨਾ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਜਨਗਣਨਾ ਦੇ ਦੂਜੇ ਪੜਾਅ ਯਾਨੀ ਜਨਸੰਖਿਆ ਗਣਨਾ ਲਈ 40 ਸਵਾਲਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਦੀ ਜਨਗਣਨਾ ਕਈ ਪੱਖਾਂ ਤੋਂ ਇਤਿਹਾਸਕ ਹੋਣ ਜਾ ਰਹੀ ਹੈ, ਕਿਉਂਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਾਤੀ ਨਾਲ ਜੁੜੇ ਅੰਕੜੇ ਵੀ ਇਸ ਵਿੱਚ ਇਕੱਠੇ ਕੀਤੇ ਜਾਣਗੇ। ਇੰਨਾ ਹੀ ਨਹੀਂ ਇਹ ਪੂਰੀ ਪ੍ਰਕਿਰਿਆ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਿਜੀਟਲ ਜਨਗਣਨਾ ਹੋਵੇਗੀ।
ਕਦੋਂ ਅਤੇ ਕਿੱਥੋਂ ਹੋਵੇਗੀ ਸ਼ੁਰੂਆਤ? ਦੱਸ ਦਈਏ ਕਿ ਲੱਦਾਖ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਬਰਫ਼ ਨਾਲ ਢੱਕੇ ਇਲਾਕਿਆਂ ’ਚ ਜਨਸੰਖਿਆ ਗਣਨਾ 1 ਸਤੰਬਰ ਤੋਂ 30 ਸਤੰਬਰ ਦੇ ਵਿਚਕਾਰ ਹੋਵੇਗੀ। ਘਰ-ਘਰ ਜਾ ਕੇ ਹੋਣ ਵਾਲੀ ਗਿਣਤੀ ਤੋਂ ਠੀਕ ਪਹਿਲਾਂ, ਲੋਕਾਂ ਕੋਲ 17 ਅਗਸਤ ਤੋਂ 31 ਅਗਸਤ ਤੱਕ ਖ਼ੁਦ ਆਨਲਾਈਨ ਫਾਰਮ ਭਰਨ ਦਾ ਬਦਲ ਵੀ ਰਹੇਗਾ। ਗੱਲ ਜੇ ਦੇਸ਼ ਦੇ ਬਾਕੀ ਹਿੱਸਿਆਂ ਦੀ ਕਰੀਏ ਤਾਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜਨਸੰਖਿਆ ਗਣਨਾ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ।
ਜਾਣੋ ਕੀ-ਕੀ ਸਵਾਲ ਪੁੱਛੇ ਜਾਣਗੇ? ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਇਸ ਵਾਰ ਦੀ ਪ੍ਰਸ਼ਨਾਵਲੀ ਵਿੱਚ ਲੋਕਾਂ ਤੋਂ ਕੁੱਲ 40 ਤਰ੍ਹਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਣਗੀਆਂ।
ਤੁਹਾਡਾ ਨਾਮ ਕੀ ਹੈ?
ਪਰਿਵਾਰ ਦੇ ਮੁਖੀ ਨਾਲ ਤੁਹਾਡਾ ਕੀ ਸਬੰਧ ਹੈ?
ਤੁਹਾਡਾ ਲਿੰਗ ਕੀ ਹੈ? (ਪੁਰਸ਼ / ਮਹਿਲਾ / ਹੋਰ)
ਤੁਹਾਡੀ ਜਨਮ ਤਾਰੀਖ਼ ਅਤੇ ਪੂਰੇ ਸਾਲਾਂ ਵਿੱਚ ਉਮਰ ਕਿੰਨੀ ਹੈ?
ਤੁਹਾਡੀ ਮੌਜੂਦਾ ਵਿਆਹੁਤਾ ਸਥਿਤੀ ਕੀ ਹੈ?
ਵਿਆਹ ਸਮੇਂ ਤੁਹਾਡੀ ਉਮਰ (ਪੂਰੇ ਸਾਲਾਂ ਵਿੱਚ) ਕਿੰਨੀ ਸੀ?
ਤੁਹਾਡੇ ਪਤੀ/ਪਤਨੀ ਦਾ ਨਾਮ ਕੀ ਹੈ?
ਤੁਹਾਡੀ ਐਲਾਨੀ ਰਾਸ਼ਟਰਤਾ ਕੀ ਹੈ?
ਤੁਹਾਡਾ ਧਰਮ ਕੀ ਹੈ?
ਕੀ ਤੁਸੀਂ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਜਾਂ ਕਿਸੇ ਹੋਰ ਜਾਤੀ ਨਾਲ ਸਬੰਧਤ ਹੋ?
ਤੁਹਾਡੇ ਪਿਤਾ ਦਾ ਨਾਮ ਅਤੇ ਵੇਰਵਾ ਕੀ ਹੈ?
ਤੁਹਾਡੀ ਮਾਂ ਦਾ ਨਾਮ ਅਤੇ ਵੇਰਵਾ ਕੀ ਹੈ?
ਕੀ ਤੁਸੀਂ ਕਿਸੇ ਕਿਸਮ ਦੀ ਦਿਵਿਆਂਗਤਾ ਤੋਂ ਪ੍ਰਭਾਵਿਤ ਹੋ?
ਤੁਹਾਡੀ ਮਾਂ-ਬੋਲੀ ਕੀ ਹੈ ਅਤੇ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਜਾਣਦੇ ਹੋ?
ਤੁਹਾਡੀ ਸਾਖਰਤਾ ਅਤੇ ਡਿਜੀਟਲ ਸਾਖਰਤਾ (ਕੰਪਿਊਟਰ/ਮੋਬਾਈਲ ਦੀ ਵਰਤੋਂ) ਦੀ ਸਥਿਤੀ ਕੀ ਹੈ?
ਕੀ ਤੁਸੀਂ ਮੌਜੂਦਾ ਸਮੇਂ ਵਿੱਚ ਕਿਸੇ ਵਿਦਿਅਕ ਸੰਸਥਾ ਵਿੱਚ ਪੜ੍ਹ ਰਹੇ ਹੋ?
ਤੁਹਾਡੀ ਉੱਚਤਮ ਵਿਦਿਅਕ ਯੋਗਤਾ ਕੀ ਹੈ ਅਤੇ ਤੁਹਾਡਾ ਵਿਸ਼ਾ/ਸਟ੍ਰੀਮ ਕੀ ਰਿਹਾ ਹੈ?
ਕੀ ਤੁਸੀਂ ਪਿਛਲੇ ਇੱਕ ਸਾਲ ਦੌਰਾਨ ਕਦੇ ਵੀ ਕੋਈ ਆਰਥਿਕ ਕੰਮ ਕੀਤਾ ਹੈ?
ਤੁਹਾਡੀ ਆਰਥਿਕ ਗਤੀਵਿਧੀ ਕਿਸ ਸ਼੍ਰੇਣੀ ਵਿੱਚ ਆਉਂਦੀ ਹੈ?
ਤੁਹਾਡਾ ਮੁੱਖ ਕਿੱਤਾ ਜਾਂ ਪੇਸ਼ਾ ਕੀ ਹੈ?
ਤੁਹਾਡੇ ਕੰਮ/ਕਾਰੋਬਾਰ ਦੀ ਉਦਯੋਗ, ਵਪਾਰ ਜਾਂ ਸੇਵਾ ਸੰਬੰਧੀ ਪ੍ਰਕਿਰਤੀ ਕੀ ਹੈ?
ਕੰਮ ਦੇ ਆਧਾਰ ’ਤੇ ਤੁਹਾਡੀ ਵਰਗ/ਸ਼੍ਰੇਣੀ ਕੀ ਹੈ? (ਜਿਵੇਂ- ਮਾਲਕ, ਕਰਮਚਾਰੀ, ਸਵੈ-ਰੋਜ਼ਗਾਰ ਆਦਿ)
ਜੇਕਰ ਤੁਸੀਂ ਕੋਈ ਨੌਕਰੀ ਜਾਂ ਬਿਜ਼ਨੈੱਸ ਨਹੀਂ ਕਰਦੇ ਤਾਂ ਦਿਨ ਭਰ ਮੁੱਖ ਤੌਰ ’ਤੇ ਕੀ ਕੰਮ ਕਰਦੇ ਹੋ?
ਜੇਕਰ ਤੁਸੀਂ ਕੰਮ ਨਹੀਂ ਕਰ ਰਹੇ, ਤਾਂ ਕੀ ਤੁਸੀਂ ਕੰਮ ਦੀ ਭਾਲ ਵਿੱਚ ਹੋ ਜਾਂ ਕੰਮ ਲਈ ਉਪਲਬਧ ਹੋ?
ਤੁਸੀਂ ਆਪਣੇ ਕੰਮ ਵਾਲੀ ਥਾਂ ਤੱਕ ਕਿਵੇਂ ਸਫ਼ਰ ਕਰਦੇ ਹੋ ਅਤੇ ਕਿੰਨੀ ਦੂਰੀ ਤੈਅ ਕਰਦੇ ਹੋ?
ਤੁਹਾਡਾ ਜਨਮ ਸਥਾਨ ਕਿੱਥੇ ਹੈ?
ਇਸ ਸਥਾਨ ਤੋਂ ਪਹਿਲਾਂ ਤੁਹਾਡਾ ਆਖ਼ਰੀ ਰਿਹਾਇਸ਼ੀ ਸਥਾਨ ਕਿਹੜਾ ਸੀ?
ਰਿਹਾਇਸ਼ੀ ਸਥਾਨ ਬਦਲਣ (ਪ੍ਰਵਾਸ/ਮਾਈਗ੍ਰੇਸ਼ਨ) ਦਾ ਮੁੱਖ ਕਾਰਨ ਕੀ ਸੀ?
ਆਖ਼ਰੀ ਵਾਰ ਰਿਹਾਇਸ਼ ਬਦਲਣ ਤੋਂ ਬਾਅਦ ਤੁਸੀਂ ਇਸ ਪਿੰਡ/ਸ਼ਹਿਰ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ?
ਤੁਹਾਡਾ ਸਥਾਈ ਰਿਹਾਇਸ਼ੀ ਪਤਾ ਕੀ ਹੈ?
ਮੌਜੂਦਾ ਸਮੇਂ ਵਿੱਚ ਤੁਹਾਡੇ ਕਿੰਨੇ ਬੱਚੇ ਜਿਉਂਦੇ ਹਨ? (ਸਿਰਫ਼ ਵਿਆਹਡ਼ੀਆਂ, ਵਿਧਵਾ, ਤਲਾਕਸ਼ੁਦਾ ਮਹਿਲਾਵਾਂ ਲਈ)
ਤੁਹਾਡੇ ਕੁੱਲ ਕਿੰਨੇ ਬੱਚੇ ਜਿਉਂਦੇ ਜੰਮੇ ਸਨ? (ਸਿਰਫ਼ ਵਿਆਹੁਤਾ, ਵਿਧਵਾ, ਤਲਾਕਸ਼ੁਦਾ ਔਰਤਾਂ ਲਈ)
ਪਿਛਲੇ ਇੱਕ ਸਾਲ ਦੌਰਾਨ ਤੁਸੀਂ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ? (ਸਿਰਫ਼ ਵਿਆਹੁਤਾ ਔਰਤਾਂ ਲਈ)
ਤੁਸੀਂ ਕੋਵਿਡ-19 ਦਾ ਟੀਕਾਕਰਨ ਕਿੱਥੇ ਕਰਵਾਇਆ ਸੀ?
ਤੁਹਾਡੇ ਕੁੱਲ ਕਿੰਨੇ ਬੈਂਕ ਖਾਤੇ ਹਨ?
ਤੁਹਾਡਾ ਮੋਬਾਈਲ ਨੰਬਰ ਕੀ ਹੈ? (ਜੇਕਰ ਉਪਲਬਧ ਹੋਵੇ)
ਤੁਹਾਡਾ ਆਧਾਰ ਨੰਬਰ ਕੀ ਹੈ? (ਜੇਕਰ ਉਪਲਬਧ ਹੋਵੇ — [Aadhaar Redacted])
ਤੁਹਾਡਾ ਵੋਟਰ ਪਛਾਣ ਪੱਤਰ (ਵੋਟਰ ID) ਨੰਬਰ ਕੀ ਹੈ? (ਜੇਕਰ ਉਪਲਬਧ ਹੋਵੇ)
ਤੁਹਾਡਾ ਪਾਸਪੋਰਟ ਨੰਬਰ ਕੀ ਹੈ? (ਜੇਕਰ ਤੁਸੀਂ ਭਾਰਤੀ ਪਾਸਪੋਰਟ ਧਾਰਕ ਹੋ)
ਕੀ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਉਪਲਬਧ ਹੈ?
ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਹੋਵੇਗੀ ਜਨਗਣਨਾ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਾਰ ਦੀ ਪੂਰੀ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਅਤੇ ਇਸ ਦੇ ਜ਼ਰੀਏ ਦੇਸ਼ ਦੀ ਜਨਸੰਖਿਆ ਦਾ ਇੱਕ ਵਿਸਤ੍ਰਿਤ ਅਤੇ ਆਧੁਨਿਕ ਡਾਟਾਬੇਸ ਤਿਆਰ ਕੀਤਾ ਜਾਵੇਗਾ।