- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਦਰਾਬਾਦ ਦੇ ਮਾਧਾਪੁਰ ’ਚ ਇੱਕ ਹੋਟਲ ’ਚ ਠਹਿਰੇ ਵਿਸ਼ਾਖਾਪਟਨਮ ਦੇ ਇੱਕ ਜੋੜੇ ’ਚੋਂ ਨੌਜਵਾਨ ਆਪਣੀ ਬੇਹੋਸ਼ ਗਰਲਫ੍ਰੈਂਡ ਨੂੰ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਡਿਜੀਟਲ ਡੈਸਕ, ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਘੁੰਮਣ ਆਇਆ ਇੱਕ ਕਪਲ ਹੈਦਰਾਬਾਦ ਦੇ ਮਾਧਾਪੁਰ ’ਚ ਇੱਕ ਹੋਟਲ ਦੇ ਕਮਰੇ ’ਚ ਠਹਿਰਿਆ ਸੀ। ਇਸ ਤੋਂ ਬਾਅਦ ਨੌਜਵਾਨ ਆਪਣੀ ਗਰਲਫ੍ਰੈਂਡ ਨੂੰ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰਾਂ ਵੱਲੋਂ ਲੜਕੀ ਨੂੰ ਮ੍ਰਿਤਕ ਦੱਸਦੇ ਹੀ ਉਸਦਾ ਬੁਆਏਫ੍ਰੈਂਡ ਉਸਨੂੰ ਹਸਪਤਾਲ ’ਚ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਉਸ ਹੋਟਲ ਦੇ ਕਮਰੇ ਦੀ ਜਾਂਚ ਕੀਤੀ ਹੈ, ਜਿੱਥੇ ਇਹ ਜੋੜਾ ਠਹਿਰਿਆ ਸੀ।
ਬੇਹੋਸ਼ੀ ਦੀ ਹਾਲਤ ’ਚ ਗਰਲਫ੍ਰੈਂਡ ਨੂੰ ਹਸਪਤਾਲ ਲਿਆਂਦਾ
ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦੀ ਸੀ ਤੇ ਇਹ ਜੋੜਾ ਸੋਮਵਾਰ ਦੁਪਹਿਰ ਕਰੀਬ 2 ਵਜੇ ਹੋਟਲ ’ਚ ਆਇਆ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਕੋਥਾਗੁਡਾ ਦੇ ਇੱਕ ਹਸਪਤਾਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੁਆਏਫ੍ਰੈਂਡ ਹੋਟਲ ਦੇ ਕਰਮਚਾਰੀਆਂ ਦੀ ਮਦਦ ਨਾਲ ਬੇਹੋਸ਼ ਮਹਿਲਾ ਨੂੰ ਹਸਪਤਾਲ ਲੈ ਕੇ ਆਇਆ ਸੀ। ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਇਸ ਤੋਂ ਤੁਰੰਤ ਬਾਅਦ ਬੁਆਏਫ੍ਰੈਂਡ ਉਥੋਂ ਫਰਾਰ ਹੋ ਗਿਆ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਮਹਿਲਾ ਦੇ ਚਿਹਰੇ ਤੇ ਸਿਰ 'ਤੇ ਗੰਭੀਰ ਸੱਟਾਂ ਤੇ ਸੋਜ ਸੀ, ਜਿਸ ਕਾਰਨ ਉਸ ਨਾਲ ਕੁੱਟਮਾਰ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਜਨਰਲ ਹਸਪਤਾਲ ਭੇਜਿਆ ਗਿਆ ਹੈ।
CCTV ਫੁਟੇਜ ਦੀ ਜਾਂਚ ਜਾਰੀ
ਯੁਵਤੀ ਦੇ ਬੁਆਏਫ੍ਰੈਂਡ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਨੌਜਵਾਨ ਦੇ ਕਾਲ ਡਿਟੇਲਜ਼ ਤੋਂ ਪਤਾ ਲੱਗਾ ਹੈ ਕਿ ਜਦੋਂ ਉਸਦਾ ਫੋਨ ਆਖਰੀ ਵਾਰ ਚਾਲੂ ਸੀ, ਤਾਂ ਉਸਦੀ ਲੋਕੇਸ਼ਨ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੇ ਆਸ-ਪਾਸ ਸੀ। ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ। ਪੁਲਿਸ ਜੋੜੇ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਟਲ ਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੀ CCTV ਫੁਟੇਜ ਦੀ ਜਾਂਚ ਕਰ ਰਹੀ ਹੈ।
ਇੱਕ ਜਾਂਚ ਅਧਿਕਾਰੀ ਨੇ ਦੱਸਿਆ, “ਜਾਂਚਕਰਤਾ ਹਾਲੇ ਤੱਕ ਮੌਤ ਦਾ ਕਾਰਨ ਬਣੀਆਂ ਘਟਨਾਵਾਂ ਦਾ ਸਹੀ ਕ੍ਰਮ ਪਤਾ ਨਹੀਂ ਲਗਾ ਸਕੇ ਹਨ।” ਜਾਂਚਕਰਤਾ ਇਸ ਘਟਨਾ ਦੇ ਸਹੀ ਕ੍ਰਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੋਟਲ ਦੇ ਕਮਰੇ ਅੰਦਰ ਕੀ ਕੁਝ ਹੋਇਆ, ਇਹ ਜਾਣਨ ਲਈ ਫੋਰੈਂਸਿਕ ਸਬੂਤਾਂ, ਫੋਨ ਰਿਕਾਰਡ ਤੇ ਹੋਟਲ ਕਰਮਚਾਰੀਆਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ।