ਵਪਾਰੀਆਂ ਤੇ ਕਾਰੋਬਾਰੀਆਂ ਦੀ ਲੱਗੀ ਮੌਜ, 25 ਦਿਨਾਂ ’ਚ 52 ਲੱਖ ਵਿਆਹਾਂ ਨਾਲ ਗੁਲਜ਼ਾਰ ਹੋਣਗੇ ਬਾਜ਼ਾਰ; ₹7.5 ਲੱਖ ਕਰੋੜ ਦੇ ਕਾਰੋਬਾਰ ਤੇ 1.25 ਕਰੋੜ ਰੁਜ਼ਗਾਰ ਦੀ ਉਮੀਦ ਸ਼ੁਭ ਮੁਹੂਰਤ ਸ਼ੁਰੂ ਹੁੰਦੇ ਹੀ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਦੇਸ਼ ਭਰ ਵਿੱਚ ਕਰੀਬ 52 ਲੱਖ ਵਿਆਹ ਹੋਣ ਦੀ ਉਮੀਦ ਹੈ। ਇਸ ਨਾਲ ਵਿਆਹਾਂ ਨਾਲ ਜੁੜੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਸੀਜ਼ਨ ਦੌਰਾਨ ਲਗਭਗ 7.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Publish Date: Fri, 20 Nov 2026 12:22 PM (IST)
Updated Date: Fri, 20 Nov 2026 12:23 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਸ਼ੁਭ ਮੁਹੂਰਤ ਸ਼ੁਰੂ ਹੁੰਦੇ ਹੀ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਦੇਸ਼ ਭਰ ਵਿੱਚ ਕਰੀਬ 52 ਲੱਖ ਵਿਆਹ ਹੋਣ ਦੀ ਉਮੀਦ ਹੈ। ਇਸ ਨਾਲ ਵਿਆਹਾਂ ਨਾਲ ਜੁੜੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਸੀਜ਼ਨ ਦੌਰਾਨ ਲਗਭਗ 7.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੇਸ਼ ਵਿੱਚ ਆਉਣ ਵਾਲੀ 21 ਨਵੰਬਰ ਤੋਂ 15 ਦਸੰਬਰ ਤੱਕ ਵਿਆਹ ਹੋਣ ਦਾ ਅਨੁਮਾਨ ਹੈ। ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਨੇ ਅਨੁਮਾਨ ਲਗਾਇਆ ਹੈ ਕਿ ਇਸ ਸਮੇਂ ਦੌਰਾਨ ਪੂਰੇ ਦੇਸ਼ ਵਿੱਚ ਕਰੀਬ 7.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ।
ਹਰ ਰੋਜ਼ ਹੋਣਗੇ ਲਗਭਗ ਦੋ ਲੱਖ ਵਿਆਹ ਆਲ ਇੰਡੀਆ ਟ੍ਰੇਡਰਜ਼ ਕਨਫੈਡਰੇਸ਼ਨ (CAIT) ਮੁਤਾਬਕ, 25 ਦਿਨਾਂ ਦੇ ਇਸ ਸੀਜ਼ਨ ਦੌਰਾਨ ਹਰ ਰੋਜ਼ ਔਸਤਨ ਦੋ ਲੱਖ ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ। ਇਸ ਕਾਰਨ ਬਾਜ਼ਾਰਾਂ ਵਿੱਚ ਰੌਣਕ ਵਧੇਗੀ। ਵਿਆਹਾਂ ਨਾਲ ਜੁੜੇ ਕਾਰੋਬਾਰ ਵਿੱਚ ਵਾਧੇ ਦੀ ਉਮੀਦ ਕਰਦੇ ਹੋਏ ਵਪਾਰੀ ਹੁਣ ਤੋਂ ਹੀ ਤਿਆਰੀਆਂ ਵਿੱਚ ਜੁਟ ਗਏ ਹਨ। ਇਸ ਨਾਲ ਪ੍ਰਚੂਨ ਕਾਰੋਬਾਰ, ਨਿਰਮਾਣ, ਹੋਟਲ ਤੇ ਪ੍ਰਾਹੁਣਚਾਰੀ, ਆਵਾਜਾਈ, ਖਾਣ-ਪੀਣ ਦੀਆਂ ਵਸਤਾਂ, ਗਹਿਣਿਆਂ ਅਤੇ ਹੋਰ ਖੇਤਰਾਂ ਵਿੱਚ ਵੀ ਮੰਗ ਵਧੇਗੀ।
ਦਿੱਲੀ-ਐੱਨਸੀਆਰ ਵਿੱਚ ਹੋਣਗੇ ਪੰਜ ਲੱਖ ਵਿਆਹ ਇਕੱਲੇ ਦਿੱਲੀ-ਐੱਨਸੀਆਰ ਵਿੱਚ ਹੀ ਕਰੀਬ ਪੰਜ ਲੱਖ ਵਿਆਹ ਹੋਣ ਦੀ ਉਮੀਦ ਹੈ। ਦਿੱਲੀ-ਐੱਨਸੀਆਰ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਸਜਾਵਟ ਅਤੇ ਸ਼ਾਨੋ-ਸ਼ੌਕਤ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਸ਼ਾਹੀ ਅੰਦਾਜ਼ ਵਿੱਚ ਹੋਣ ਵਾਲੇ ਇਨ੍ਹਾਂ ਵਿਆਹਾਂ 'ਤੇ ਇਸ ਵਾਰ ਕਰੀਬ 2.5 ਲੱਖ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਕਾਰਨ ਵਪਾਰੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਕਿਸ ਨੇ ਤਿਆਰ ਕੀਤੀ ਰਿਪੋਰਟ? ਜਥੇਬੰਦੀ ਨੇ ਦੱਸਿਆ ਕਿ ਇਹ ਅਨੁਮਾਨ CAIT ਦੀ ਖੋਜ ਇਕਾਈ 'ਕੈਟ ਰਿਸਰਚ ਐਂਡ ਟ੍ਰੇਡ ਡਿਵੈਲਪਮੈਂਟ ਸੋਸਾਇਟੀ' ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਲਈ 25 ਸੂਬਿਆਂ ਦੇ 300 ਤੋਂ ਵੱਧ ਵਪਾਰਕ ਆਗੂਆਂ ਅਤੇ 550 ਵਪਾਰਕ ਸੰਗਠਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
CAIT ਮੁਤਾਬਕ, ਅਨੁਮਾਨਿਤ ਕਾਰੋਬਾਰ ਵਿੱਚੋਂ ਕਰੀਬ 4.05 ਲੱਖ ਕਰੋੜ ਰੁਪਏ, ਯਾਨੀ 54 ਫ਼ੀਸਦੀ ਹਿੱਸਾ ਵਸਤਾਂ ਅਤੇ ਪ੍ਰਚੂਨ ਖਰੀਦਦਾਰੀ ਤੋਂ ਆਉਣ ਦੀ ਉਮੀਦ ਹੈ। ਜਦਕਿ ਸੇਵਾਵਾਂ ਦਾ ਯੋਗਦਾਨ 3.45 ਲੱਖ ਕਰੋੜ ਰੁਪਏ, ਯਾਨੀ 46 ਫ਼ੀਸਦੀ ਰਹਿਣ ਦਾ ਅਨੁਮਾਨ ਹੈ।
ਗਹਿਣਿਆਂ 'ਤੇ ਖਰਚ ਹੋਣਗੇ 1.2 ਲੱਖ ਕਰੋੜ ਰੁਪਏ
ਗਹਿਣਿਆਂ ਅਤੇ ਕੀਮਤੀ ਧਾਤਾਂ ਦਾ ਕਾਰੋਬਾਰ ਕਰੀਬ 1.2 ਲੱਖ ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਕੱਪੜਿਆਂ ਅਤੇ ਪਹਿਰਾਵੇ ਦਾ ਕਾਰੋਬਾਰ 90,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਤੋਹਫ਼ਿਆਂ ਅਤੇ ਵਿਆਹ ਨਾਲ ਜੁੜੀਆਂ ਸਮੱਗਰੀਆਂ ਦੇ ਨਾਲ-ਨਾਲ ਕਰਿਆਨੇ ਅਤੇ ਖੁਰਾਕੀ ਸਪਲਾਈ ਦਾ ਕਾਰੋਬਾਰ 37,500-37,500 ਕਰੋੜ ਰੁਪਏ ਰਹਿਣ ਦੀ ਉਮੀਦ ਹੈ। ਇਲੈਕਟ੍ਰੋਨਿਕਸ, ਸੁੱਕੇ ਮੇਵੇ ਤੇ ਮਿਠਾਈਆਂ ਅਤੇ ਫਰਨੀਚਰ ਤੇ ਘਰੇਲੂ ਸਾਮਾਨ ਦੇ ਹਰੇਕ ਖੇਤਰ ਵਿੱਚ 30,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅਨੁਮਾਨ ਹੈ।
ਫੁੱਲਾਂ 'ਤੇ ਖਰਚ ਹੋਣਗੇ 37,500 ਕਰੋੜ ਰੁਪਏ ਵਿਆਹਾਂ ਵਿੱਚ ਖਾਣ-ਪੀਣ 'ਤੇ 75,000 ਕਰੋੜ ਰੁਪਏ ਖਰਚ ਹੋ ਸਕਦੇ ਹਨ। ਇਸ ਤੋਂ ਬਾਅਦ ਵਿਆਹ ਵਾਲੀਆਂ ਥਾਵਾਂ, ਬੈਂਕੁਏਟ ਹਾਲਾਂ ਅਤੇ ਹੋਟਲਾਂ ਦਾ ਕਾਰੋਬਾਰ 60,000 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ।
ਪ੍ਰੋਗਰਾਮ ਪ੍ਰਬੰਧਨ ਅਤੇ ਵਿਆਹ ਦੀ ਯੋਜਨਾਬੰਦੀ ਨਾਲ ਜੁੜੀਆਂ ਸੇਵਾਵਾਂ ਦੇ ਨਾਲ-ਨਾਲ ਫੁੱਲਾਂ ਦੀ ਸਜਾਵਟ ਅਤੇ ਵਿਆਹ ਨਾਲ ਸਬੰਧਤ ਸਜਾਵਟੀ ਪ੍ਰਬੰਧਾਂ ਵਿੱਚੋਂ ਹਰੇਕ ਦਾ ਕਾਰੋਬਾਰ 37,500 ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ।
CAIT ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਨਾਲ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।