ਗੁੰਮਰਾਹ ਹੋਏ ਬੱਚਿਆਂ ਦੀਆਂ ਗ਼ਲਤੀਆਂ ਮਾਫ਼ ਕਰ ਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣਾ ਚਾਹੁੰਦੇ ਹਾਂ: PM ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਗੁਮਰਾਹ ਹੋਏ ਬੱਚਿਆਂ ਦੀਆਂ ਗ਼ਲਤੀਆਂ ਮਾਫ਼ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਜੰਤਰ-ਮੰਤਰ ’ਤੇ ਉਨ੍ਹਾਂ ਤੇ ਉਨ੍ਹਾਂ ਦੀ ਸਵਰਗੀ ਮਾਤਾ ਨੂੰ ਭੱਦੀਆਂ-ਭੱਦੀਆਂ ਗਾਲ੍ਹਾਂ ਕੱਢੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਗੁਮਰਾਹ ਬੱਚਿਆਂ ਨੂੰ ਸਜ਼ਾ ਦੇ ਕੇ, ਅਦਾਲਤਾਂ ਦੇ ਚੱਕਰ ਕਟਵਾ ਕੇ ਅਤੇ ਸਮਾਜ ’ਚ ਪਰੇਸ਼ਾਨ ਕਰ ਕੇ ਹਾਲਾਤ ਨਹੀਂ ਬਦਲੇ ਜਾ ਸਕਦੇ। ਅਜਿਹੇ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਸਾਡਾ ਹੀ ਕੰਮ ਹੈ।
Publish Date: Sat, 01 Aug 2026 10:22 AM (IST)
Updated Date: Sat, 01 Aug 2026 10:35 AM (IST)
ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਗੁੰਮਰਾਹ ਹੋਏ ਬੱਚਿਆਂ ਦੀਆਂ ਗ਼ਲਤੀਆਂ ਮਾਫ਼ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਜੰਤਰ-ਮੰਤਰ ’ਤੇ ਉਨ੍ਹਾਂ ਤੇ ਉਨ੍ਹਾਂ ਦੀ ਸਵਰਗੀ ਮਾਤਾ ਨੂੰ ਭੱਦੀਆਂ-ਭੱਦੀਆਂ ਗਾਲ੍ਹਾਂ ਕੱਢੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਗੁਮਰਾਹ ਬੱਚਿਆਂ ਨੂੰ ਸਜ਼ਾ ਦੇ ਕੇ, ਅਦਾਲਤਾਂ ਦੇ ਚੱਕਰ ਕਟਵਾ ਕੇ ਅਤੇ ਸਮਾਜ ’ਚ ਪਰੇਸ਼ਾਨ ਕਰ ਕੇ ਹਾਲਾਤ ਨਹੀਂ ਬਦਲੇ ਜਾ ਸਕਦੇ। ਅਜਿਹੇ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਸਾਡਾ ਹੀ ਕੰਮ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਦੇਰ ਰਾਤ ਇੰਸਟਾਗ੍ਰਾਮ ’ਤੇ ਇੱਕ ਹੋਰ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ’ਚ ਉਨ੍ਹਾਂ ਕਿਹਾ ਕਿ ਜੰਤਰ-ਮੰਤਰ ’ਤੇ ਜੋ ਕੁਝ ਹੋਇਆ, ਉਹ ਦੇਸ਼-ਦੁਨੀਆ ਨੇ ਦੇਖਿਆ। ਕੁਝ ਸ਼ਰਾਰਤੀ ਬੱਚਿਆਂ ਨੇ ਭੱਦੀਆਂ-ਭੱਦੀਆਂ ਗਾਲ੍ਹਾਂ ਕੱਢੀਆਂ। ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਜੋ ਕਿਸੇ ਵੀ ਸੱਭਿਆਚਾਰਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਗਾਲ੍ਹਾਂ ਦਿੱਤੀਆਂ ਹੀ ਗਈਆਂ, ਉਨ੍ਹਾਂ ਦੀ ਸਵਰਗੀ ਮਾਤਾ ਨੂੰ ਵੀ ਗਾਲ੍ਹਾਂ ਕੱਢੀਆਂ ਗਈਆਂ। ਪਰ ਬਚਪਨ ’ਚ ਗ਼ਲਤੀਆ ਹੁੰਦੀਆਂ ਹਨ ਤੇ ਬਚਪਨ ’ਚ ਗ਼ਲਤੀਆਂ ਤੋਂ ਸੁਧਰਨ ਦਾ ਮੌਕਾ ਵੀ ਹੁੰਦਾ ਹੈ, ਇਹੀ ਤਾਂ ਬਚਪਨ ਹੈ।
ਉਨ੍ਹਾਂ ਕਿਹਾ ਕਿ ਉਹ ਸਮਾਜ ਦੇ ਅੰਦਰਲੇ ਗੁੱਸੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਰ ਇਹ ਸੱਭਿਆਚਾਰਕ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀਆਂ ਧੀਆਂ ਨੇ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਇਨ੍ਹਾਂ ਬੱਚਿਆਂ ਨੂੰ ਗਲੇ ਲਗਾ ਕੇ ਰਾਹ ਦਿਖਾਉਣ ਦਾ ਹੈ। ਇਹ ਗੁਮਰਾਹ ਬੱਚੇ ਹਨ ਤੇ ਉਨ੍ਹਾਂ ਨੂੰ ਰਾਹ ਦਿਖਾਉਣਾ ਸਾਡਾ ਕੰਮ ਹੈ। ਉਨ੍ਹਾਂ ਨੂੰ ਸਜ਼ਾ ਦਿਵਾ ਕੇ, ਅਦਾਲਤਾਂ ਦੇ ਚੱਕਰ ਕਟਵਾ ਕੇ ਤੇ ਸਮਾਜ ’ਚ ਪਰੇਸ਼ਾਨ ਕਰ ਕੇ ਹਾਲਾਤ ਨਹੀਂ ਬਦਲੇ ਜਾ ਸਕਦੇ। ਇਸ ਲਈ ਉਹ ਉਨ੍ਹਾਂ ਨੂੰ ਮਾਫ਼ ਕਰਨਾ ਚਾਹੁੰਦੇ ਹਨ ਤੇ ਸਮਾਜ ਵੀ ਉਨ੍ਹਾਂ ਦੀ ਇਸ ਗੱਲ ਨੂੰ ਸਵੀਕਾਰ ਕਰੇ।
ਉਨ੍ਹਾਂ ਕਿਹਾ ਕਿ ਕਈ ਵਾਰ ਦੰਦਾਂ ਹੇਠ ਸਾਡੀ ਜੀਭ ਆ ਜਾਂਦੀ ਹੈ, ਖ਼ੂਨ ਨਿਕਲ ਆਉਂਦਾ ਹੈ, ਪਰ ਅਸੀਂ ਦੰਦ ਨਹੀਂ ਤੋੜਦੇ ਕਿਉਂਕਿ ਦੰਦ ਵੀ ਸਾਡੇ ਹਨ ਤੇ ਜੀਭ ਵੀ ਸਾਡੀ ਹੈ। ਇਸੇ ਤਰ੍ਹਾਂ ਬੱਚੇ ਵੀ ਸਾਡੇ ਹਨ, ਉਨ੍ਹਾਂ ਨੂੰ ਰਾਹ ਦਿਖਾਉਣਾ ਸਾਡਾ ਕੰਮ ਹੈ। ਮੋਦੀ ਨੇ ਕਿਹਾ ਕਿ ਗੁਮਰਾਹ ਨੂੰ ਰਾਹ ਦਿਖਾਉਣਾ ਔਖਾ ਹੁੰਦਾ ਹੈ, ਪਰ ਔਖੇ ਕੰਮ ਹੀ ਕਰਨੇ ਹੁੰਦੇ ਹਨ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਲਈ ਮਿਲ ਕੇ ਅੱਗੇ ਵਧਣ, ਕੁਝ ਨਵਾਂ ਸਿੱਖਣ ਤੇ ਆਪਣੀਆਂ ਗ਼ਲਤੀਆਂ ਤੋਂ ਵੀ ਸਿੱਖਣ। ਆਪਣੇ ਸੁਪਨਿਆਂ ਨੂੰ ਲੈ ਕੇ ਅੱਗੇ ਵਧਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਬਹੁਤ ਅੱਗੇ ਵੱਧ ਰਿਹਾ ਹੈ, ਹੋਰ ਵੀ ਅੱਗੇ ਵਧੇਗਾ ਤੇ ਦੇਸ਼ ਦੇ ਬੱਚਿਆਂ ਦਾ ਅੱਗੇ ਵਧਣਾ ਵੀ ਯਕੀਨੀ ਹੋਵੇ, ਇਹੀ ਉਨ੍ਹਾਂ ਦਾ ਸੁਪਨਾ ਹੈ। ਉਹ ਬੱਚਿਆਂ ਲਈ ਜੀਉਂਦੇ ਹਨ ਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ। ਇਸ ਲਈ ਉਹ ਵੀ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣ, ਆਪਣੀਆਂ ਗ਼ਲਤੀਆਂ ਤੋਂ ਸਿੱਖਣ ਤੇ ਅੱਗੇ ਵਧਣ।