ਰਾਜ ਸਭਾ 'ਚ ਪੇਸ਼ ਹੋਇਆ 'ਵੰਦੇ ਮਾਤਰਮ' ਬਿੱਲ, ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਕਾਰਵਾਈ ਮੁਲਤਵੀ
ਸੰਸਦ ਦੇ ਉੱਚ ਸਦਨ ਰਾਜ ਸਭਾ 'ਚ 'ਵੰਦੇ ਮਾਤਰਮ' ਦੇ ਸਤਿਕਾਰ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ 'ਚ 'ਵੰਦੇ ਮਾਤਰਮ' ਨੂੰ ਕਾਨੂੰਨੀ ਸੁਰੱਖਿਆ ਦੇਣ ਦੇ ਮਕਸਦ ਨਾਲ ਇੱਕ ਅਹਿਮ ਬਿੱਲ ਪੇਸ਼ ਕੀਤਾ। ਸਰਕਾਰ ਦਾ ਮਕਸਦ ਕੌਮੀ ਗੀਤ 'ਵੰਦੇ ਮਾਤਰਮ' ਨੂੰ ਵੀ ਕੌਮੀ ਤਰਾਨੇ 'ਜਨ ਗਣ ਮਨ' ਵਾਂਗ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨਾ ਹੈ।
Publish Date: Fri, 24 Jul 2026 03:03 PM (IST)
Updated Date: Fri, 24 Jul 2026 03:07 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਸੰਸਦ ਦੇ ਉੱਚ ਸਦਨ ਰਾਜ ਸਭਾ 'ਚ 'ਵੰਦੇ ਮਾਤਰਮ' ਦੇ ਸਤਿਕਾਰ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ 'ਚ 'ਵੰਦੇ ਮਾਤਰਮ' ਨੂੰ ਕਾਨੂੰਨੀ ਸੁਰੱਖਿਆ ਦੇਣ ਦੇ ਮਕਸਦ ਨਾਲ ਇੱਕ ਅਹਿਮ ਬਿੱਲ ਪੇਸ਼ ਕੀਤਾ। ਸਰਕਾਰ ਦਾ ਮਕਸਦ ਕੌਮੀ ਗੀਤ 'ਵੰਦੇ ਮਾਤਰਮ' ਨੂੰ ਵੀ ਕੌਮੀ ਤਰਾਨੇ 'ਜਨ ਗਣ ਮਨ' ਵਾਂਗ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨਾ ਹੈ।
ਦੱਸ ਦੇਈਏ ਕਿ ਸਰਕਾਰ 'ਰਾਸ਼ਟਰੀ ਸਨਮਾਨ ਅਪਮਾਨ ਰੋਕੂ (ਸੋਧ) ਬਿੱਲ, 2026' ਸੰਸਦ 'ਚ ਲੈ ਕੇ ਆ ਰਹੀ ਹੈ। ਇਸ ਦਾ ਮੁੱਖ ਮਕਸਦ 'ਵੰਦੇ ਮਾਤਰਮ' ਪ੍ਰਤੀ ਸਤਿਕਾਰ ਵਧਾਉਣਾ ਅਤੇ ਇਸ ਨੂੰ ਕਾਨੂੰਨੀ ਸੁਰੱਖਿਆ ਦੇਣਾ ਹੈ।
ਰੁਕਾਵਟ ਪਾਉਣਾ ਜਾਂ ਅਪਮਾਨ ਕਰਨਾ ਹੋਵੇਗਾ ਅਪਰਾਧ ਨਵੇਂ ਉਪਬੰਧਾਂ (ਪ੍ਰਾਵਧਾਨਾਂ) ਤਹਿਤ ਜੇਕਰ ਕੋਈ ਵਿਅਕਤੀ 'ਵੰਦੇ ਮਾਤਰਮ' ਗਾਉਣ ਦੌਰਾਨ ਜਾਨਬੁੱਝ ਕੇ ਰੁਕਾਵਟ ਪਾਉਂਦਾ ਹੈ ਜਾਂ ਇਸ ਦਾ ਕਿਸੇ ਵੀ ਤਰ੍ਹਾਂ ਅਪਮਾਨ ਕਰਦਾ ਹੈ, ਤਾਂ ਇਸ ਨੂੰ ਕਾਨੂੰਨਨ ਦੰਡਯੋਗ ਅਪਰਾਧ ਮੰਨਿਆ ਜਾਵੇਗਾ।
3 ਸਾਲ ਤੱਕ ਦੀ ਜੇਲ੍ਹ ਦਾ ਪ੍ਰਬੰਧ ਇੰਨਾ ਹੀ ਨਹੀਂ, ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਜੇਕਰ ਕੋਈ ਵਿਅਕਤੀ 'ਵੰਦੇ ਮਾਤਰਮ' ਦਾ ਅਪਮਾਨ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਵੱਧ ਤੋਂ ਵੱਧ 3 ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
'ਜਨ ਗਣ ਮਨ' ਦੇ ਬਰਾਬਰ ਮਿਲੇਗਾ ਦਰਜਾ ਜ਼ਿਕਰਯੋਗ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ 'ਵੰਦੇ ਮਾਤਰਮ' ਨੂੰ ਕਾਨੂੰਨੀ ਸੁਰੱਖਿਆ ਅਤੇ ਸਤਿਕਾਰ ਦੇਣ ਦੇ ਮਾਮਲੇ 'ਚ ਕੌਮੀ ਤਰਾਨੇ 'ਜਨ ਗਣ ਮਨ' ਦੇ ਬਰਾਬਰ ਦਰਜਾ ਮਿਲ ਜਾਵੇਗਾ।
ਨੋਟ: ਖ਼ਬਰ ਅੱਪਡੇਟ ਕੀਤੀ ਜਾ ਰਹੀ ਹੈ...