ਕੇਂਦਰੀ ਸਿਹਤ ਮੰਤਰੀ JP ਨੱਡਾ ਦੀ ਵਿਗੜੀ ਸਿਹਤ, ਦਿੱਲੀ ਏਮਜ਼ 'ਚ ਦਾਖ਼ਲ; ਡਾਕਟਰਾਂ ਨੇ ਦੱਸੀ ਕਿਵੇਂ ਹੈ ਹੁਣ ਹਾਲਤ
ਕੇਂਦਰੀ ਮੰਤਰੀ ਜੇ.ਪੀ. ਨੱਡਾ ਨੂੰ ਖ਼ਰਾਬ ਸਿਹਤ ਦੇ ਚੱਲਦਿਆਂ 13 ਅਗਸਤ ਦੀ ਸ਼ਾਮ ਨੂੰ ਏਮਜ਼ (AIIMS) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਘਬਰਾਹਟ ਅਤੇ ਅਸਵਸਥਤਾ ਮਹਿਸੂਸ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਏਮਜ਼ ਦਿੱਲੀ ਵੱਲੋਂ ਜਾਰੀ ਕੀਤੇ ਗਏ ਉਨ੍ਹਾਂ ਦੇ ਸਿਹਤ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਹਸਪਤਾਲ 'ਚ ਦਾਖ਼ਲ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ ਸਮੇਤ ਹੋਰ ਟੈਸਟ ਕੀਤੇ ਗਏ ਹਨ।
Publish Date: Fri, 14 Aug 2026 01:24 PM (IST)
Updated Date: Fri, 14 Aug 2026 01:25 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕੇਂਦਰੀ ਮੰਤਰੀ ਜੇ.ਪੀ. ਨੱਡਾ ਨੂੰ ਖ਼ਰਾਬ ਸਿਹਤ ਦੇ ਚੱਲਦਿਆਂ 13 ਅਗਸਤ ਦੀ ਸ਼ਾਮ ਨੂੰ ਏਮਜ਼ (AIIMS) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਘਬਰਾਹਟ ਅਤੇ ਅਸਵਸਥਤਾ ਮਹਿਸੂਸ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਏਮਜ਼ ਦਿੱਲੀ ਵੱਲੋਂ ਜਾਰੀ ਕੀਤੇ ਗਏ ਉਨ੍ਹਾਂ ਦੇ ਸਿਹਤ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਹਸਪਤਾਲ 'ਚ ਦਾਖ਼ਲ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ ਸਮੇਤ ਹੋਰ ਟੈਸਟ ਕੀਤੇ ਗਏ ਹਨ।
ਹੁਣੋ ਕਿਵੇਂ ਦੀ ਹੈ ਉਨ੍ਹਾਂ ਦੀ ਤਬੀਅਤ? ਏਮਜ਼ ਦੇ ਅਨੁਸਾਰ, ਮੌਜੂਦਾ ਸਮੇਂ 'ਚ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਏਮਜ਼ ਦੇ ਕਾਰਡੀਓਲਾਜੀ ਵਿਭਾਗ 'ਚ ਦਾਖ਼ਲ ਹਨ। ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।